HOME PAGE

HOME PAGE

शनिवार, 17 अप्रैल 2021

ਸ਼ਹਿਰ ਦੇ ਲੋਕ ਪ੍ਰੇਸਾਨ ਪਰ ਕਾਰਪੋਰੇਸ਼ਨ ਪ੍ਰਸ਼ਾਸਨ ਗੱਲ ਸੁਣਨ ਲਈ ਤਿਆਰ ਨਹੀਂ, ਬੰਦ ਪਈ ਵਾਟਰ ਵਰਕਸ ਸਪਲਾਈ ਤੇ ਧਿਆਨ ਦੇਵੇ ਕਾਰਪੋਰੇਸ਼ਨ: ਜੀਦਾ


ਬਠਿੰਡਾ।
ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਨਵਦੀਪ ਜੀਦਾ ਨੇ ਸ਼ਹਿਰ ਅੰਦਰ ਵਾਟਰ ਵਰਕਸ ਦੀ ਬੰਦ ਪਈ ਸਪਲਾਈ ਕਾਰਨ ਵਾਟਰ ਵਰਕਸ ਦੇ ਡੱਗਾ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਪ੍ਰੇਸਾਨ ਹਨ ਪਰ ਇਸ ਸਬੰਧੀ ਕਾਰਪੋਰੇਸ਼ਨ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਗਿਆ ਪਰ ਉਹ ਗੱਲ ਸੁਣਨ ਲਈ ਤਿਆਰ ਨਹੀਂ ਹਨ।
https://clnk.in/pIbj

 ਉਹਨਾਂ ਕਿਹਾ ਕਿ ਵਾਟਰ ਵਰਕਸ ਦੇ ਕਈ ਡੱਗਾ ਵਿਚ ਪਾਣੀ ਵੀ ਬਹੁਤ ਹੈ ਤੇ ਡੱਗ ਅੰਦਰੋਂ ਰੇਤੇ ਨਾਲ ਭਰੇ ਹੋਏ ਹਨ। ਜਿਨ੍ਹਾਂ ਨੂੰ ਸਾਫ ਕਰਨ ਦੀ ਵੀ ਜ਼ਰੂਰਤ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਸਪਲਾਈ ਲਗਾਤਾਰ ਹੁੰਦੀ ਰਹੇ ਕਾਰਪੋਰੇਸ਼ਨ ਜਲਦੀ ਇਸ ਸਮੱਸਿਆਂ ਵੱਲ ਧਿਆਨ ਦੇਵੇ ਤੇ ਸ਼ਹਿਰ ਅੰਦਰ ਬੰਦ ਪਈ ਪਾਣੀ ਦੀ ਸਪਲਾਈ ਨੂੰ ਚਾਲੂ ਕਰੇ। 

ਇਸ ਮੌਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਜੰਟ ਸਿੰਘ ਸਿਵਿਆਂ ਰਾਕੇਸ਼ ਪੁਰੀ ਗੋਬਿੰਦਰ ਸਿੰਘ, ਵਕੀਲ ਖਾਨ, ਪਰਗਟ ਸਿੰਘ, ਸੁਰਜੀਤ ਸਿੰਘ ਤੇ ਕਈ ਮੁਹੱਲਿਆਂ ਦੇ ਆਗੂ ਹਾਜ਼ਰ ਸਨ।