HOME PAGE

HOME PAGE

शनिवार, 12 फ़रवरी 2022

ਜਗਰੂਪ ਸਿੰਘ ਗਿੱਲ ਨੇ ਕੀਤਾ ਵੱਖ ਵੱਖ ਵਾਰਡਾਂ ਦਾ ਦੌਰਾ, ਕੀਤਾ ਨੁੱਕੜ ਮੀਟਿੰਗਾਂ ਨੂੰ ਸੰਬੋਧਨ, -ਸ਼ਹਿਰ ਵਾਸੀਆਂ ਵਲੋਂ ਲੱਡੂਆਂ ਨਾਲ ਤੋਲ ਸਿਰੋਪੇ ਪਾ ਗਿੱਲ ਦਾ ਕੀਤਾ ਸਵਾਗਤ


ਬਠਿੰਡਾ, 12 ਫਰਵਰੀ :
ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਵੱਖ ਵੱਖ ਥਾਵਾਂ ਤੇ ਜਗਰੂਪ ਸਿੰਘ ਗਿੱਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਵਿਧਾਨ ਸਭਾ ਚੋਣਾਂ ਵਿੱਚ ਪੂਰਨ ਸਹਿਯੋਗ ਦਾ ਵਿਸ਼ਵਾਸ ਦਿਵਾਇਆ । 

ਇਸ ਮੌਕੇ ਵੱਖ ਵੱਖ ਥਾਵਾਂ ਹਜ਼ੂਰਾ ਕਪੂਰਾ ਨਗਰ ਵਾਰਡ ਨੰਬਰ 03, ਅਮਰਪੁਰਾ ਕੋਠੇ ਵਾਰਡ ਨੰਬਰ 01, ਜੋਗੀ ਨਗਰ ਗਲੀ ਨੰਬਰ 5, ਸਮੇਤ ਕਈ ਸਥਾਨਾਂ ਤੇ ਜਗਰੂਪ ਸਿੰਘ ਗਿੱਲ ਨੂੰ ਲੱਡੂਆਂ ਨਾਲ ਤੋਲਿਆ ਗਿਆ ਅਤੇ ਸਿਰੋਪੇ ਪਾ ਉਹਨਾਂ ਨਾ ਸਨਮਾਨ ਕੀਤਾ ਗਿਆ I ਗਿੱਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਮੇਸ਼ਾਂ ਹੀ ਸ਼ਹਿਰ ਦੇ ਵਿਕਾਸ ਲਈ ਸਾਫ਼ ਨੀਅਤ ਅਤੇ ਨੀਤੀ ਨਾਲ ਕੰਮ ਕੀਤਾ ਪਰ ਕਦੇ ਵੀ ਗ਼ਲਤ ਧੰਦਿਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਨਾ ਹੀ ਗਲਤ ਦਾ ਸਾਥ ਦਿੱਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਹਿਯੋਗ ਦੇਣ ਅਤੇ ਜਿੱਤਣ ਉਪਰੰਤ ਆਪ ਦੀ ਸਰਕਾਰ ਬਣਨ ਤੇ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਕੀਤੀ ਜਾਵੇਗੀ ਅਤੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਵਰਕਰ ਹਾਜ਼ਰ ਸਨ।



ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਨੇ ਕੀਤਾ ਚੋਣ ਮੈਨੀਫੈਸਟੋ ਜਾਰੀ ,-ਸ਼੍ਰੋਮਣੀ ਅਕਾਲੀ ਦਲ ਦੀ ਸੋਚ “ਜੋ ਕਿਹਾ ਕਰਕੇ ਵਿਖਾਇਆ, ਜੋ ਕਹਾਂਗੇ ਕਰਕੇ ਵਿਖਾਵਾਂਗੇ” ਲੋਕਾਂ ਨੂੰ ਮਿਲੇਗੀ ਹਰ ਸਹੂਲਤ : ਸਰੂਪ ਸਿੰਗਲਾ


 -”ਬਠਿੰਡਾ ਤੋਂ ਜਿਤਾ ਦਿਉ, ਸਰਕਾਰ ਬਣਾ ਦਿਓ” ਨਹੀਂ ਹੋਣ ਦੇਵਾਂਗੇ ਸ਼ਹਿਰੀਆਂ ਦਾ ਕੋਈ ਵੀ ਨੁਕਸਾਨ

 --ਟ੍ਰੈਫਿਕ ਦੀ ਸਮੱਸਿਆ ਹੋਵੇਗੀ ਹਲ, ਬਣਾਵਾਂਗੇ ਪਾਰਕਿੰਗਾਂ ,ਖ਼ਤਮ ਹੋਵੇਗਾ ਤਾਰਾਂ ਦਾ ਜੰਜਾਲ, ਨੌਜਵਾਨਾਂ ਨੂੰ ਮਿਲੇਗਾ ਰੁਜਗਾਰ    

 --ਲਾਈਨੋਂ ਪਾਰ ਇਲਾਕੇ ਨੂੰ ਸੁੰਦਰ ਬਣਾਉਣ ਅਤੇ ਸ਼ਹਿਰ ਦੇ ਦੋ ਹਿੱਸਿਆਂ ਵਿੱਚ ਫਾਇਰ ਬਿਗ੍ਰੇਡ ਸੈਂਟਰ ਸਥਾਪਤ ਕਰਨ ਦਾ ਐਲਾਨ    

ਬਠਿੰਡਾ 12 ਫ਼ਰਵਰੀ:-ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਅੱਜ ਪਾਰਟੀ ਦੀ ਸਮੂਹ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਬਠਿੰਡਾ ਸ਼ਹਿਰ ਦੇ ਵਿਕਾਸ ਨੂੰ ਅੱਗੇ ਲਿਜਾਣ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੋਚ “ਜੋ ਕਿਹਾ ਕਰ ਕੇ ਵਿਖਾਇਆ ਜੋ ਕਹਾਂਗੇ ਕਰਕੇ ਵਿਖਾਵਾਂਗੇ” ਤਹਿਤ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ।”10 ਸਾਲ ਜੋ ਕੀਤਾ ਵਿਕਾਸ, ਇਸੇ ਕਰਕੇ ਬਠਿੰਡਾ ਨੂੰ ਸਰੂਪ ਤੋਂ ਆਸ” ਦੇ ਬੈਨਰ ਹੇਠ ਜਾਰੀ ਕੀਤੇ ਚੋਣ ਮੈਨੀਫੈਸਟੋ ਵਿਚ ਸਾਬਕਾ ਵਿਧਾਇਕ ਅਤੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ 18 ਏਜੰਡਿਆਂ ਤੇ ਪਹਿਲ ਦੇ ਆਧਾਰ ਤੇ ਕੰਮ ਹੋਵੇਗਾ, ਬਠਿੰਡਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਉਪਰਾਲੇ ਹੋਣਗੇ, ਮੁੱਖ ਕੰਮ ਬਰਨਾਲਾ ਬਾਈਪਾਸ ਤੇ ਪਿੱਲਰਾਂ ਵਾਲਾ ਪੁਲ ਬਣਾਉਣ, ਬਾਜ਼ਾਰਾਂ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਾਰਕਿੰਗਾਂ ਦਾ ਪ੍ਰਬੰਧ, ਬਠਿੰਡਾ ਸ਼ਹਿਰ ਦੇ ਗਰੋਥ ਸੈਂਟਰ ਤੇ ਲਾਈਨੋਂ ਪਾਰ ਇਲਾਕੇ ਵਿੱਚ ਫਾਇਰ ਬਿਗ੍ਰੇਡ ਸਥਾਪਤ ਕਰਨ, ਲੋਕਲ ਬੱਸ ਸਰਵਿਸ ਸ਼ੁਰੂ ਕਰਨ, ਤਾਰਾਂ ਦੇ ਜੰਜਾਲ ਨੂੰ ਖ਼ਤਮ ਕਰਨ, ਬਠਿੰਡਾ ਨੂੰ ਟੂਰਿਸਟ ਅਤੇ ਟੈਕਸਟਾਈਲ ਹੱਬ ਬਣਾਉਣ , ਕਚਰਾ ਪਲਾਂਟ ਨੂੰ ਬਾਹਰ ਕੱਢਣ ਦੇ ਨਾਲ ਲਾਈਨੋ ਪਾਰ ਇਲਾਕੇ ਨੂੰ ਸਭ ਤੋਂ ਸੁੰਦਰ ਇਲਾਕਾ ਬਣਾਉਣ ਲਈ ਯਤਨ ਕਰਕੇ ਵਿਖਾਵਾਂਗੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਸਰੂਪ ਸਿੰਗਲਾ ਨੇ ਵਾਅਦਾ ਕੀਤਾ ਕਿ ਬਠਿੰਡਾ ਤੋਂ “ਜਿਤਾ ਦਿਉ ਅਕਾਲੀ ਬਸਪਾ ਸਰਕਾਰ ਬਣਾ ਦਿਓ” ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਨਾਲ ਸ਼ਹਿਰ ਵਾਸੀਆਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ, ਹਰ ਸਮੱਸਿਆ ਦਾ ਹੱਲ ਹੋਵੇਗਾ ।ਉਨ੍ਹਾਂ ਦਾਅਵਾ ਕੀਤਾ ਕਿ ਨਸ਼ਿਆਂ ਦੇ ਖਾਤਮੇ ਲਈ ਕਮਰਕੱਸੇ ਕੀਤੇ ਜਾਣਗੇ, ਸੀਸੀਟੀਵੀ ਕੈਮਰੇ ਲਾ ਕੇ ਸੁਰੱਖਿਆ ਯਕੀਨੀ ਬਣਾਈ ਜਾਵੇਗੀ, ਚੌਵੀ ਘੰਟਿਆਂ ਵਿੱਚ ਸ਼ਿਕਾਇਤਾਂ ਤੇ ਹੱਲ ਕਰਨ ਲਈ ਪੁਲੀਸ ਨੂੰ  ਬਚਨਬੱਧ ਕੀਤਾ ਜਾਵੇਗਾ। ਇਸ ਦੇ ਨਾਲ ਗ਼ਰੀਬ ਤੇ ਮੱਧ ਵਰਗ ਦੀਆਂ ਔਰਤਾਂ ਨੂੰ ਰੁਜ਼ਗਾਰ ਤੇ ਪੜ੍ਹੇ ਲਿਖੇ ਬੱਚਿਆਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਾਉਣ ਲਈ ਯਤਨ ਕਰਾਂਗੇ, ਬਰਸਾਤੀ ਪਾਣੀ ਦੇ ਨਿਕਾਸ, ਸੁੰਦਰ ਸਟਰੀਟ ਲਾਈਟਾਂ, ਸੁੰਦਰ ਸੜਕਾਂ, ਸੀਵਰੇਜ ਦੇ ਵਧੀਆ ਪ੍ਰਬੰਧ ਅਤੇ ਹਰਿਆਲੀ ਭਰਿਆ ਬਠਿੰਡਾ ਬਣਾਉਣ ਲਈ ਕੋਸ਼ਿਸ਼ਾਂ ਕਰਾਂਗੇ ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ “ਸਾਡਾ ਪੰਜਾਬ ਹੋਵੇ ਖ਼ੁਸ਼ਹਾਲ” ਹੈ ਜਿਸ ਤੇ ਪੂਰੀ ਵਚਨਬੱਧਤਾ ਦੁਹਰਾਈ ਜਾਏਗੀ, ਜਿਸ ਲਈ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਹਨ । ਉਨ੍ਹਾਂ ਦਾਅਵਾ ਕੀਤਾ ਕਿ ਖ਼ਜ਼ਾਨਾ ਮੰਤਰੀ ਨੇ ਤਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਗੁੰਮਰਾਹ ਹੀ ਕੀਤਾ, ਪਰ ਅਸੀਂ ਦਸ ਸਾਲ ਵਿਕਾਸ ਕੀਤਾ ਤੇ ਹੁਣ ਵੀ ਕੰਮ ਕਰਕੇ ਵਿਖਾਵਾਂਗੇ । ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਕੋਰ ਕਮੇਟੀ ਦੇ ਮੈਂਬਰ ਅਤੇ ਵੱਖ ਵੱਖ ਵਿੰਗਾਂ ਦੇ ਪ੍ਰਧਾਨ ਸਾਹਿਬ ਹਾਜ਼ਰ ਸਨ ।