HOME PAGE

HOME PAGE

मंगलवार, 15 फ़रवरी 2022

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਨਿੱਤਰੇ ਸ਼ਹਿਰ ਬਠਿੰਡਾ ਦੇ ਦੁਕਾਨਦਾਰ ਤੇ ਵਪਾਰੀ, ਗਰਮਜੋਸ਼ੀ ਨਾਲ ਕੀਤਾ ਬਾਜ਼ਾਰਾਂ ਵਿਚ ਸਵਾਗਤ. ਮਨਪ੍ਰੀਤ ਸਿੰਘ ਬਾਦਲ ਸਵਾਗਤ ਤੋਂ ਹੋਏ ਗਦਗਦ, ਵਪਾਰੀਆਂ ਨੇ ਫੁੱਲਾਂ ਅਤੇ ਨੋਟਾਂ ਦੇ ਹਾਰ ਪਾ ਕੇ ਦਿੱਤਾ ਭਰਪੂਰ ਸਮਰਥਨ


ਵਿੱਤ ਮੰਤਰੀ ਦੀ ਚੋਣ ਮੁਹਿੰਮ ਨੂੰ ਬਾਦਲ ਅਤੇ ਜੌਹਲ ਪਰਿਵਾਰ ਨੇ ਦਿੱਤਾ ਭਖਵਾਂ ਰੂਪ ,ਮਨਪ੍ਰੀਤ ਸਿੰਘ ਬਾਦਲ ਦੀ ਦੂਸਰੀ ਵਾਰ ਜਿੱਤ ਲਈ ਮੰਗਿਆ ਸਹਿਯੋਗ 

ਬਠਿੰਡਾ ਨਿਵਾਸੀਆਂ ਵੱਲੋਂ ਦਿੱਤੇ ਪਿਆਰ ਅਤੇ ਸਤਿਕਾਰ ਦਾ ਸਦਾ ਰਹਾਂਗਾ ਰਿਣੀ :  ਮਨਪ੍ਰੀਤ ਸਿੰਘ ਬਾਦਲ   

ਬਠਿੰਡਾ 15 ਫ਼ਰਵਰੀ. ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਪੂਰਾ ਸ਼ਹਿਰ ਨਿਤਰਦਾ ਹੋਇਆ ਨਜ਼ਰ ਆ ਰਿਹਾ ਹੈ। ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਤੇ ਵਪਾਰੀਆਂ ਤੋਂ ਵੋਟ ਦੀ ਮੰਗ ਕੀਤੀ।ਇਸ ਮੌਕੇ ਕਾਂਗਰਸੀ ਆਗੂਆਂ ਦਾ ਹਜੂਮ ਸੜਕਾਂ ਤੇ ਨਿਤਰਦਾ ਹੋਇਆ ਨਜ਼ਰ ਆਇਆ ਅਤੇ ਬਠਿੰਡਾ ਸ਼ਹਿਰ ਦੇ ਬਾਜ਼ਾਰਾਂ ਦੀਆਂ ਮੁੱਖ ਸੜਕਾਂ ਕਾਂਗਰਸ ਦੇ ਝੰਡਿਆਂ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਗੂੰਜਦੇ ਨਾਅਰਿਆਂ ਨਾਲ ਗੂੰਜ ਦੀਆਂ ਦਿਖਾਈ ਦਿੱਤੀਆਂ ।  ਇਸ ਮੌਕੇ ਹਾਲਾਤ ਉਸ ਸਮੇਂ ਮਨਪ੍ਰੀਤ ਸਿੰਘ ਬਾਦਲ ਦੀ ਜਿੱਤ ਤੇ ਮੋਹਰ ਲਾਉਂਦੇ ਹੋਏ ਦਿਖਾਈ ਦਿੱਤੇ ਜਦੋਂ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ।ਮਨਪ੍ਰੀਤ ਸਿੰਘ ਬਾਦਲ ਦਾ ਫੁੱਲਾਂ ਅਤੇ ਨੋਟਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਤੇ ਵਿਧਾਨ ਸਭਾ ਚੋਣਾਂ ਵਿਚ ਦੂਸਰੀ ਵਾਰ ਜਿੱਤ ਲਈ ਡਟ ਕੇ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਮਿਲੇ ਸਹਿਯੋਗ ਤੇ ਭਾਵੁਕ ਤਕਰੀਰ ਰਾਹੀਂ ਕਿਹਾ ਕਿ ਬਠਿੰਡਾ ਦੇ ਨਿਵਾਸੀਆਂ ਵੱਲੋਂ ਦਿੱਤੇ ਪਿਆਰ ਅਤੇ ਸਤਿਕਾਰ ਲਈ ਸਦਾ ਰਿਣੀ ਰਹਿਣਗੇ ਤੇ ਸ਼ਹਿਰ ਵਾਸੀਆਂ ਵੱਲੋਂ ਚੜ੍ਹਾਏ ਇਸ ਕਰਜ਼ ਨੂੰ ਉਤਾਰਨ ਲਈ ਸ਼ਹਿਰ ਦੇ ਲੋਕਾਂ ਅਤੇ ਵਿਕਾਸ ਪ੍ਰਤੀ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਪਰਿਵਾਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ ਤੇ ਦੂਸਰੀ ਵਾਰ ਕਾਂਗਰਸ ਦੀ ਸਰਕਾਰ ਬਣਨ ਤੇ ਇਸ ਇਲਾਕੇ ਨੂੰ ਹੋਰ ਵੀ ਸੁੰਦਰ ਸ਼ਹਿਰ ਵਿਕਸਤ ਕੀਤਾ ਜਾਵੇਗਾ । ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਉਨ੍ਹਾਂ ਦੀ ਪਤਨੀ ਵੀਨੂੰ ਬਾਦਲ ,ਬੇਟੀ ਰੀਆ ਬਾਦਲ, ਜੈਜੀਤ ਸਿੰਘ ਜੌਹਲ, ਸਿੰਮੂ ਜੌਹਲ ,ਮੰਨਤ ਜੌਹਲ, ਡਾ ਆਜ਼ਮ ਜੌਹਲ ਵੱਲੋਂ ਵੀ ਭਖਵਾਂ ਰੂਪ ਦਿੰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਰਵਾਏ ਵਿਕਾਸ ਦੇ ਨਾਮ ਤੇ ਵੋਟ ਦੀ ਮੰਗ ਕੀਤੀ।  ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ, ਸਮੂਹ ਕੌਂਸਲਰ, ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਸਹਿਬਾਨ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।



राज नंबरदार के पक्ष में चुनाव प्रचार करने पहुंच रही स्मृति ईरानी का 16 फरवरी को बठिंडा में किया जाएगा भव्य स्वागत: वीनू गोयल


बठिंडा, 15 फरवरी ।
समाज सेविका तथा भाजपा नेत्री वीनू गोयल ने बताया कि केंद्रीय मंत्री श्रीमती स्मृति ईरानी आज बठिंडा के छाबड़ा पैलेस में पहुंचेंगे। उन्होंने बताया कि स्मृति ईरानी एक सशक्त महिला हैं और महिलाओं के लिए प्रेरणा स्रोत हैं। वीनू गोयल ने कहा कि बठिंडा की नारी शक्ति को विशेष निवेदन व आमंत्रण है कि वह आज 16 फरवरी, बुधवार की सुबह 9:30 बजे छाबड़ा पैलेस में पहुंचे। उन्होंने कहा कि सशक्त महिला स्मृति ईरानी का बठिंडा की महिलाओं द्वारा भव्य स्वागत किया जाएगा। वीनू गोयल ने बताया कि राजनीति में आने से पहले स्मृति ईरानी अभिनय कर चुकी हैं। स्मृति ईरानी ने साल 2003 में राजनीति में कदम रखा और आज वह सफल राजनीतिज्ञ हैं। वीनू गोयल ने बताया कि बठिंडा में पिछली बार केंद्रीय विश्वविद्यालय के उद्घाटन समारोह पर पहुंचे थे। आज वह भाजपा का कमल खिलाने के लिए भाजपा गठबंधन के उम्मीदवार राज नंबरदार के हक में जनसभा को संबोधित करेंगे। इस दौरान राज नंबरदार की बेटी रूपाली सिंगला तथा उनकी धर्मपत्नी दर्शना गर्गने बठिंडा निवासियों से 20 फरवरी को कमल का बटन दबाकर भाजपा को विजेता बनाने की अपील की। इस दौरान सिमरनजीत कौर तथा पिंकी बराड़ भी उपस्थित थीं।