HOME PAGE

HOME PAGE

शुक्रवार, 22 जनवरी 2021

ਜੈਜੀਤ ਸਿੰਘ ਜੌਹਲ ਦੀ ਅਗਵਾਈ ਵਿੱਚ ਸਾਬਕਾ ਕੌਂਸਲਰ ਬੀਬੀ ਗੁਰਮੀਤ ਕੌਰ ਆਪਣੇ ਸਾਥੀਆਂ ਸਮੇਤ ਕਾਂਗਰਸ ਵਿਚ ਹੋਈ ਸ਼ਾਮਲ


ਨਗਰ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਹਰ ਰੋਜ਼ ਮਿਲ ਰਿਹਾ ਹੈ ਬਲ  

ਬਠਿੰਡਾ .ਬਠਿੰਡਾ ਨਗਰ ਨਿਗਮ ਦੀਆਂ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਮਾਹੌਲ ਪੂਰਾ ਗਰਮਾ ਗਿਆ ਹੈ ਅਤੇ  ਬਠਿੰਡਾ ਸ਼ਹਿਰ ਵਿੱਚ ਕਾਂਗਰਸ ਪਾਰਟੀ ਨੂੰ ਹਰ ਦਿਨ ਨਵਾਂ ਬਲ ਮਿਲ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਅਤੇ ਸਾਬਕਾ ਕੌਂਸਲਰ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ  ! ਬੀਤੇ ਦਿਨੀਂ ਸੀਨੀਅਰ ਕਾਂਗਰਸੀ ਨੇਤਾ ਜੈਜੀਤ ਸਿੰਘ ਜੌਹਲ ਨੇ ਅਕਾਲੀ ਦਲ ਦੇ ਕਈ ਧਨਾਢ ਆਗੂ ਕਾਂਗਰਸ ਵਿਚ ਸ਼ਾਮਲ ਕੀਤੇ ਜਿਸ ਵਿਚ  ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਅਤਿ ਨਜ਼ਦੀਕੀ ਯੂਥ ਆਗੂ ਡਿੰਪੀ ਬਾਗਲਾ, ਸੀਨੀਅਰ ਆਗੂ ਕੁਲਦੀਪ ਸਿੰਘ ਢੱਲਾ , ਸਾਬਕਾ ਕੌਂਸਲਰ ਰੋਸ਼ਨ ਗਿਆਨਾ ਤੇ ਹੁਣ ਜੈਜੀਤ ਸਿੰਘ ਜੌਹਲ ਨੇ  ਮਹਿਲਾ ਵਿੰਗ ਦੀ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਗੁਰਮੀਤ ਕੌਰ  ਨੂੰ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ  ।ਇਸ ਮੌਕੇ ਜੈਜੀਤ ਸਿੰਘ ਜੌਹਲ ਨੇ ਸਾਬਕਾ ਕੌਂਸਲਰ ਗੁਰਮੀਤ ਕੌਰ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇ  । ਉਨ੍ਹਾਂ ਨੇ ਕਿਹਾ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਵਿਕਾਸ ਪੱਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਦੀਆਂ ਵਿਕਟਾਂ ਹਰ ਰੋਜ਼ ਡਿੱਗਦੀਆਂ ਜਾਂਦੀਆਂ ਜਾ ਰਹੀਆਂ ਹਨ ਤੇ ਆਉਣ ਵਾਲੇ ਦਿਨਾਂ ਵਿੱਚ  ਅਕਾਲੀ ਦਲ ਦੇ ਹੋਰ ਕਈ ਆਗੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ  । ਇਸ ਮੌਕੇ ਸਾਬਕਾ ਕੌਂਸਲਰ ਰੋਸ਼ਨ ਗਿਆਨਾ, ਮੱਖਣ ਸਿੰਘ ਠੇਕੇਦਾਰ ਅਤੇ ਸੁਨੀਲ ਬਾਂਸਲ ਮੌਜੂਦ ਸਨ.



कोई टिप्पणी नहीं:

एक टिप्पणी भेजें