HOME PAGE

HOME PAGE

रविवार, 24 जनवरी 2021

ਬਠਿੰਡਾ ਸ਼ਹਿਰ ਚ ਅਕਾਲੀ ਦਲ ਨੂੰ ਝਟਕਾ -ਅਕਾਲੀ ਦਲ ਦੇ ਬੀ.ਸੀ ਵਿੰਗ ਪ੍ਰਧਾਨ ਜਗਤਾਰ ਬਾਹੀਆ ਅਤੇ ਸਾਬਕਾ ਮੰਤਰੀ ਸਰੂਪ ਚੰਦ ਸਿੰਗਲਾ ਦੇ ਨਜ਼ਦੀਕੀ ਘਣਸ਼ਾਮ ਧੰਨਾ ਕਾਂਗਰਸ ਵਿਚ ਹੋਏ ਸ਼ਾਮਲ


ਜੈਜੀਤ ਜੌਹਲ ਨੇ ਪਾਰਟੀ ਚ ਕੀਤਾ ਸ਼ਾਮਲ  

ਬਠਿੰਡਾ. ਬਠਿੰਡਾ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਅਕਾਲੀ ਆਗੂ  ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਸ਼ਹਿਰ ਦੇ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਪ੍ਰਧਾਨ ਜਗਤਾਰ ਬਾਹੀਆ,  ਸਾਬਕਾ ਮੰਤਰੀ ਸਰੂਪ ਚੰਦ ਸਿੰਗਲਾ ਦੇ ਨਜ਼ਦੀਕੀ ਘਣਸ਼ਾਮ ਧੰਨਾ, ਸੁਰਮੁੱਖ ਸਿੰਘ ਨੇ ਅੱਜ  ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸੀਨੀਅਰ ਕਾਂਗਰਸੀ ਆਗੂ ਜੈਜੀਤ ਜੌਹਲ ਨੇ ਸਾਰੇ ਅਕਾਲੀ  ਆਗੂਆਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਦਿਆਂ  ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿਵਾਇਆ । ਆਗੂਆਂ ਨੇ ਇਸ ਮੌਕੇ ਕਿਹਾ ਕਿ ਅਕਾਲੀ ਦਲ ਵੱਲੋਂ ਟਕਸਾਲੀ ਵਰਕਰਾਂ ਤੇ ਆਗੂਆਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਜਿਸ ਕਾਰਨ ਟਕਸਾਲੀ ਆਗੂ ਤੇ ਵਰਕਰ ਪਾਰਟੀ ਛੱਡ ਰਹੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਆਪਣੀਆਂ ਨੀਤੀਆਂ ਤੋਂ ਪਿਛਾਂਹ ਹਟ ਗਿਆ ਹੈ ।

 ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਜੌਹਲ ਨੇ ਕਿਹਾ ਕਿ ਅਕਾਲੀ ਦਲ ਦੇ ਡੁੱਬਦੇ ਜਹਾਜ਼ ਵਿਚੋਂ ਲੋਕ ਛਾਲਾਂ ਮਾਰ ਕੇ ਕਾਂਗਰਸ ਵੱਲ ਆ ਰਹੇ ਹਨ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਆਉਣ ਵਾਲੇ ਹਰ ਆਗੂ ਤੇ ਵਰਕਰ ਦਾ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਆਤਮਾ ਸਿੰਘ, ਗੁਰਇਕਬਾਲ ਚਾਹਲ ਅਤੇ  ਕਾਂਗਰਸੀ ਵਰਕਰਾਂ ਹਾਜਰ ਸਨ ।

कोई टिप्पणी नहीं:

एक टिप्पणी भेजें