HOME PAGE

HOME PAGE

बुधवार, 10 फ़रवरी 2021

ਵਾਰਡ ਨੰਬਰ 10 ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਜੀਤ ਸਿੰਘ ਰਾਜੂ ਸਰਾ ਦੇ ਪਖ ਚ ਚੋਣ ਪ੍ਰਚਾਰ ਤੇਜ, ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਾਗਰਸ ਭਾਰੀ ਵੋਟਾ ਨਾਲ ਹਾਸਿਲ ਕਰੇਗੀ ਜੀਤ

 


ਬਠਿੰਡਾ . ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਚੌਦਾਂ ਫਰਵਰੀ ਨੂੰ ਹੋਣ ਜਾ ਰਹੀਆਂ ਹਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਦਿਨ ਬਦਿਨ ਸਿਖਰਾਂ ਤੇ ਪਹੁੰਚ ਰਹੀ ਹੈ। ਸਹਿਰ ਅੰਦਰ ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਵੀਨੂੰ ਬਾਦਲ , ਅਰਜੁਨ ਬਾਦਲ ਅਤੇ ਜੈਜੀਤ ਸਿੰਘ ਜੌਹਲ ਨੇ ਵੱਖ ਵੱਖ ਵਾਰਡਾਂ ਵਿਚ ਉਮੀਦਵਾਰਾਂ ਦੇ ਹੱਕ ਹੱਕ ਚ ਨੁੱਕੜ ਮੀਟਿੰਗਾਂ ਕੀਤੀਆਂ। ਇਸ ਦੌਰਾਨ ਵਾਰਡ ਨੰਬਰ 10 ਤੋ ਕਾੰਗਰਸ ਉਮੀਦਵਾਰ ਬਲਜੀਤ ਸਿੰਘ ਰਾਜੂ ਸਰਾ ਦੇ ਪਖ ਚ ਚੋਣ ਪ੍ਰਚਾਰ ਤੇਜ ਕਰਦੇ ਮਨਪ੍ਰੀਤ ਸਿੰਘ ਬਾਦਲ ਨੇ ਚੋਣ ਪ੍ਰਚਾਰ ਕਰਦੇ  ਉਹਨਾ ਨੂੰ ਜੇਤੁ ਬਨਾਉਣ ਦੀ ਅਪੀਲ ਕੀਤੀ। 

ਵਾਰਡ ਨੰਬਰ 10 ਤੋ ਕਾੰਗਰਸ ਉਮੀਦਵਾਰ ਬਲਜੀਤ ਸਿੰਘ ਰਾਜੂ ਸਰਾ  ਵਲੋ ਰਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ 53 ਸਾਲ ਹੋ ਗਏ ਹਨ ਬਠਿੰਡਾ ਨਗਰ ਨਿਗਮ ਵਿਚ ਕਾਂਗਰਸ ਦਾ ਮੇਅਰ ਨਹੀਂ ਬਣਿਆ ਪਰ ਇਸ ਵਾਰ  ਕਿ ਬਠਿੰਡਾ ਦੇ ਲੋਕ ਨਗਰ ਨਿਗਮ ਵਿਚ ਕਾਂਗਰਸ ਦਾ ਮੇਅਰ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਸ਼ਹਿਰ ਦੀ ਤਰੱਕੀ ਲਈ ਗਰਾਂਟਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਖਜ਼ਾਨੇ ਦਾ ਮੂੰਹ ਹਮੇਸ਼ਾਂ ਹੀ ਬਠਿੰਡਾ ਦੇ ਤਰੱਕੀ  ਲਈ ਖੁੱਲ੍ਹਾ ਰਹੇਗਾ । 

ਵਾਰਡ ਨੰਬਰ 10 ਤੋ ਕਾੰਗਰਸ ਉਮੀਦਵਾਰ ਬਲਜੀਤ ਸਿੰਘ ਰਾਜੂ ਸਰਾ 
 ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ  ਚੋਣਾਂ ਵਿੱਚ ਲੋਕ ਕਾਗਰਸ ਨੂੰ ਜੇਤੁ ਬਵਾਉਨ ਲਈ ਦਿਨ ਰਾਤ ਇਕ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇਕੋ ਮਕਸਦ ਸੀ ਕਿ ਗ਼ਰੀਬ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਜਾਵੇ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਗਈ ਹੈ । ਉਨਾ ਕਿਹਾ ਕਿ ਕਾਂਗਰਸ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੀ ਹੈ ਉਨ੍ਹਾਂ ਨੇ ਅਪੀਲ ਕੀਤੀ ਕਿ ਕਾਂਗਰਸ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਤਾਂ ਕਿ ਸ਼ਹਿਰ ਦੀ ਹੋਰ ਤਰੱਕੀ ਹੋ ਸਕੇ । ਉਹਨਾੰ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਠਿੰਡਾ ਸ਼ਹਿਰ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਵਿਕਾਸ ਕਾਰਜਾਂ ਦੇ ਨਾਲ ਨਾਲ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜੇਕਰ ਨਗਰ ਨਿਗਮ ਵਿਚ ਕਾਂਗਰਸ ਦਾ ਮੇਅਰ ਬਣਦਾ ਹੈ ਤਾਂ ਬਠਿੰਡਾ ਸ਼ਹਿਰ ਦੀ ਹੋਰ ਤਰੱਕੀ ਹੋਵੇਗੀ ।

कोई टिप्पणी नहीं:

एक टिप्पणी भेजें