HOME PAGE

HOME PAGE

मंगलवार, 30 मार्च 2021

ਗਲੋਬਲ ਹੈਲਥ ਕੇਅਰ ਹਸਪਤਾਲ ਨੂੰ ਆਇਸੋਲੇਸ਼ਨ ਸਹੂਲਤ ਦੇਣ ਲਈ ਹੁਕਮ ਜਾਰੀ : ਜ਼ਿਲਾ ਮੈਜਿਸਟ੍ਰੇਟ


ਬਠਿੰਡਾ:
ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਸਥਾਨਕ ਗਲੋਬਲ ਹੈਲਥਕੇਅਰ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਇਸੋਲੇਸ਼ਨ ਸਹੂਲਤ ਦੇਣ ਲਈ ਹੁਕਮ ਜਾਰੀ ਕੀਤੇ ਹਨ। ਉਨਾਂ ਇਹ ਹੁਕਮ ਡਾਇਸੈਸਟਰ ਮੈਨੇਜਮੈਂਟ (Disaster Management) 2005 ਦੀ ਧਾਰਾ 34 ਤਹਿਤ ਦਿਤੇ ਗਏ ਹਨ। ਜ਼ਿਲਾ ਮੈਜਿਸਟ੍ਰੇਟ ਸ਼੍ਰੀ. ਬੀ. ਸ਼੍ਰੀਨਿਵਾਸਨ ਨੇ ਜਾਰੀ ਹੁਕਮਾਂ ਅਨੁਸਾਰ ਕਿਹਾ ਕਿ ਗਲੋਬਲ ਹੈਲਥਕੇਅਰ ਹਸਪਤਾਲ ਲੈਵਲ 1 ਦੇ 2 ਬੈੱਡ, ਲੈਵਲ 2 ਦੇ 3 ਅਤੇ ਲੈਵਲ 3 ਦਾ 1 ਬੈੱਡ ਲਗਾਉਣ ਲਈ ਪਾਬੰਦ ਹੋਵੇਗਾ। ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।   

कोई टिप्पणी नहीं:

एक टिप्पणी भेजें