HOME PAGE

HOME PAGE

बुधवार, 7 अप्रैल 2021

ਇਸ ਵਾਰ ਪੰਜਾਬ ਦੇ ਲੋਕ ਪ੍ਰਸਾਂਤ ਕਿਸੋਰ ਦੁਆਰਾ ਤਿਆਰ ਕੀਤੀ ਝੂਠਾ ਦੀ ਪੰਡ ਨੂੰ ਕੈਪਟਨ ਦੇ ਬੋਲਣ ਤੇ ਵੋਟਾ ਨਹੀ ਦੇਣਗੇ - ਨਵਦੀਪ ਜੀਦਾ

ਬਠਿੰਡਾ। ਕੈਪਟਨ ਸਰਕਾਰ ਦੇ ਚਾਰ ਸਾਲਾ ਦੇ ਰਾਜ ਵਿੱਚ ਪੰਜਾਬ ਦਾ ਹਰ ਵਰਗ ਦੁਖੀ ਹੈ, ਕਿਉ ਕਿ ਕੈਪਟਨ ਅਮਰਿੰਦਰ ਸਿੰਘ ਅਪਣੇ ਬੇਟੇ ਰਣਇੰਦਰ ਸਿੰਘ ਨੂੰ E D ਤੋ ਬਚਾਉਣ ਲਈ ਮੋਦੀ ਦੇ ਇਸਾਰਿਆ ਤੇ ਕੰਮ  ਕਰ ਰਿਹੇ ਹਨ । 2017 ਦੀ ਇਲੇਕਸਨ ਵਿੱਚ ਪੀ. ਕੇ ਦੁਆਰਾ ਤਿਆਰ ਕੀਤੀ ਝੂਠਾ ਦੀ ਪੰਡ ਜਿਸ ਨੂੰ ਮੇਨੀਫੈਸਟੋ ਬਣਾਇਆ ਗਿਆ ਸੀ। ਜਿਸ ਵਿੱਚੌ ਇੱਕ ਵੀ ਕੰਮ ਪੂਰਾ ਨਹੀ ਕੀਤਾ ਗਿਆ, ਇੱਥੋ ਤੱਕ ਕਿ ਲੋਕ ਮਾਰੂ ਕਨੂੰਨਾ ਨੂੰ ਬਣਾਉਣ ਵਿੱਚ ਕੈਪਟਨ ਸਾਹਿਬ, ਬੀਬਾ ਹਰਸਿਮਰਤ ਕੌਰ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਦਾ ਵੀ ਬਹੁਤ ਵੱਡਾ ਹੱਥ ਹੈ।  

ਉਹਨਾੰ ਕਿਹਾ ਕੀ ਹੁਣ ਇਹ ਰਿਵਾਈਤੀ ਪਾਰਟੀਆ ਲੋਕਾ ਦੇ ਵਿਦਰੋਹ ਨੂੰ ਦੇਖਦੇ ਹੋਏ ਗਿਰਗਟ ਵਾਗ ਰੰਗ ਬਦਲ ਰਹੀਆ ਹਨ । ਲੋਕਾ ਅੱਗੇ ਵੱਡੇ ਵੱਡੇ ਝੂਠ ਰਿਵਾਈਤੀ ਲੀਡਰ ਮਾਰ ਰਹੇ ਹਨ। ਪਰ ਪੰਜਾਬ ਦੇ ਲੋਕ ਸਭ ਕੁਛ ਸਮਝ ਚੁੱਕੇ ਹਨ, ਕੈਪਟਨ ਸਾਹਿਬ ਨੂੰ ਚਾਰ ਸਾਲ ਬਾਅਦ ਜਾਗ ਆ ਚੁੱਕੀ ਹੈ ਅਤੇ ਦੁਆਰਾ ਸੱਤਾ ਹੱਥਿਉਣ ਲਈ ਫਿਰ ਪੀ .ਕੇ ਨੂੰ ਬੁਲਾਇਆ ਗਿਆ ਹੈ । 

ਪੰਜਾਬ ਦੇ ਲੋਕ ਹੁਣ ਇਹਨਾ ਝੂਠਾ ਵਿੱਚ ਫਸਣ ਵਾਲੇ ਨਹੀ ਹਨ ਇਸ ਦੇ ਉਲਟ ਉਹ ਦਿੱਲੀ ਵਿੱਚ ਕੇਜਰੀਵਾਲ ਸਾਹਿਬ ਦੁਆਰਾ ਕੀਤੇ ਕੰਮਾ ਦੀ ਪ੍ਰਸੰਸਾ ਕਰਦੇ ਹੋਏ ਉਹਨਾ ਦੀ ਸੌਚ ਨੂੰ ਪੰਜਾਬ ਵਿੱਚ ਲਿਆਉਣਾ ਚਹੁੰਦੇ ਹਨ ਕਿਓੁ ਕਿ ਕੇਜਰੀਵਾਲ ਸਾਹਿਬ ਝੂਠਾ ਦੀ ਪੰਠ ਬੰਨ ਕੇ ਵੋਟਾ ਨਹੀ ਮੰਗਦੇ ਸਗੋ ਕੰਮ ਕਰਕੇ ਕੰਮ ਦੇ ਨਾਮ ਉੱਪਰ ਵੋਟਾ ਮੰਗਦੇ ਹਨ ਇਹਨਾ ਰਿਵਾਈਤੀ ਪਾਰਟੀਆ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। 

ਪੰਜਾਬ  ਸਿਰ 275 ਹਜਾਰ ਕਰੌੜ ਦਾ ਕਰਜਾ ਚੜਾ ਦਿਤਾ ਹੈ ਇਹ ਵੀ ਪੰਜਾਬ ਵਿੱਚ ਵਿੱਚ ਦੇਸ ਵਿੱਚੋ ਸਭ ਤੋ ਵੱਧ ਮਹਿੰਗੀ ਬਿਜਲੀ ਮਿਲਦੀ ਹੈ, ਕਿਸਾਨੀ ਸਿਸਟਮ ਬਰਬਾਦ ਕਰ ਦਿੱਤਾ ਹੈ, ਵਪਾਰੀ ਲਗਾਤਾਰ ਘਾਟੇ ਵਿੱਚ ਜਾ ਰਹੇ ਹਨ, ਟੈਕਸਾ ਦੁਆਰਾ ਛੋਟੇ ਦੁਕਾਨਦਾਰਾ ਦਾ ਬੁਰਾ ਹਾਲ ਹੈ ਜਦੋ ਕਿ ਦਿੱਲੀ ਦੇ ਲੋਕਾ ਨੂੰ ਬਿਜਲੀ ਫਰੀ ,ਪਾਣੀ ਫਰੀ, ਮੈਡੀਕਲ ਫਰੀ, ਅੋਰਤਾ ਦਾ ਸਫਰ ਫਰੀ ਅਤੇ ਚੰਗੇ ਸਕੂਲ ਬਣਾਉਣ ਦੇ ਬਾਵਜੂਦ ਵੀ ਦਿੱਲੀ ਦਾ ਬਜਟ ਦੁੱਗਣਾ ਹੋ ਗਿਆ ਹੈ ਪੰਜਾਬ ਦੇ ਲੋਕ 2022 ਦਾ ਇੰਤਜਾਰ ਕਰ ਰਹੇ ਹਨ ਤਾ ਕਿ ਉਹ ਕਾਗਰਸ ਨੂੰ ਚਨੇ ਚਬਾ ਸਕਣ ।

कोई टिप्पणी नहीं:

एक टिप्पणी भेजें