HOME PAGE

HOME PAGE

मंगलवार, 27 अप्रैल 2021

ਬਠਿੰਡਾ ਵਿਖੇ ਇਕੋਂ ਰਾਤ ’ਚ ਵੱਖ-ਵੱਖ ਥਾਈ ਦੋ ਵਿਆਕਤੀਆਂ ਦਾ ਕਤਲ, ਇਕ ਇੱਟਾਂ ਮਾਰਕੇ ਅਤੇ ਦੂਜਾ ਕੁੱਟ-ਕੁੱਟ ਮਾਰਿਆ


ਬਠਿੰਡਾ।
 ਥਾਨਾ ਦਿਆਲਪੁਰਾ ਭਾਈਕਾ ਅਧੀਨ ਪੈਂਦੇ ਪਿੰਡ ਮਲੂਕਾ ਅਤੇ ਪਿੰਡ ਕੋਇਰ ਸਿੰਘ ਵਾਲਾ ਵਿਖੇ ਬੀਂਤੀ ਰਾਤ ਇਕ ਇਕ ਵਿਆਕਤੀ ਦਾ ਕਤਲ ਹੋ ਗਿਆ, ਜਿਸ ਸਬੰਧੀ ਪੁਲਿਸ ਨੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।

ਪਿੰਡ ਮਲੂਕਾ ਵਿਖੇ ਇਕ ਵਿਆਕਤੀ ਦੇ ਸਿਰ ਵਿਚ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਠਾਕੁਰ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਮਲੂਕਾ ਨੇ ਸਥਾਨਿਕ ਪੁਲਿਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ ਕਿ ਉਨ੍ਹਾ ਦਾ ਵੱਡਾ ਭਰਾ ਜਰਨੈਲ ਸਿੰਘ (੭੦) ਵੀ ਉਨ੍ਹਾ ਦੇ ਨਾਲ ਹੀ ਰਹਿੰਦਾ ਸੀ। ਉਨ੍ਹਾ ਨੇ ਦੱਸਿਆ ਕਿ ਉਹ ਨਵੇਂ ਮਕਾਨ ਦੀ ਉਸਾਰੀ ਇਕ ਪਲਾਂਟ ਵਿਚ ਭਰਤ ਪਾ ਰਹੇ ਸਨ ਅਤੇ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਜਰਨੈਲ ਸਿੰਘ ਭਰਤ ਪਾਏ ਜਾਣ ਪਲਾਟ ਵਿਚ ਪੈ ਗਿਆ। ਤਾ ਕਰੀਬ ੧੧.੩੦ ਵਜੇ ਰਾਤ ਨੂੰ ਜਰਨੈਲ ਸਿੰਘ ਦੇ ਮੂੰਹ ਅਤੇ ਸਿਰ ਉਪਰ ਪਿੰਡ ਦੇ ਇਕ ਵਿਆਕਤੀ ਗੁਰਦੀਪ ਸਿੰਘ ਨੇ ਇੰਟਾ ਮਾਰ-ਮਾਰ ਕੇ ਉਸਦਾ ਕਤਲ ਕਰ ਦਿੱਤਾ। ਉਨ੍ਹਾ ਦੱਸਿਆ ਕਿ ਆਪਣੇ ਭਰਾ ਦੀਆਂ ਚੀਕਾ ਸੁਣਕੇ ਘਟਨਾ ਸਥਾਨ ’ਤੇ ਪਹੁੰਚੇ ਤਾ ਕਥਿਤ ਦੋਸ਼ੀ ਫਰਾਰ ਹੋਣ ਵਿਚ ਸਫਲ ਹੋ ਗਿਆ।
ਇਸੇ ਤਰਂਾ ਹੀ ਪਿੰਡ ਕੋਇਰ ਸਿੰਘ ਵਾਲਾ ਇਕ ਗਰੀਬ ਗਜੁਰਗ ਮੇਲੂ ਸਿੰਘ (੭੮) ਪੁੱਤਰ ਕਪੂਰ ਸਿੰਘ ਦਾ ਇਕ ਵਿਆਕਤੀ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਮਿ੍ਰਤਕ ਗੇਲੂ ਸਿੰਘ ਦੇ ਭਤੀਜੇ ਗੁਰਦੀਪ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਦੇ ਹੀ ਇਕ ਵਿਆਕਤੀ ਗੁਰਮੀਤ ਸਿੰਘ ਨੇ ਉਸਦਾ ਕਤਲ ਕਰ ਦਿੱਤਾ।
ਇਨ੍ਹਾ ਘਟਨਾਵਾਂ ਸਬੰਧੀ ਸੂਚਨਾ ਮਿਲਣ ’ਤੇ ਹਰਬੰਸ ਸਿੰਘ ਐਸਐਚਓ ਭਗਤਾ ਭਾਈ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਘਟਨਾ ਸਥਾਨ ਦਾ ਜਾਇਜਾ ਲੈਣ ਉਪਰੰਤ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਦੋਸ਼ੀਆ ਨੂੰ ਕਾਨੂੰਨ ਅਨੁਸਾਰ ਬਣਦੀ ਸਜਾਂ ਦਿੱਤੀ ਜਾਵੇਗੀ।

कोई टिप्पणी नहीं:

एक टिप्पणी भेजें