HOME PAGE

HOME PAGE

सोमवार, 12 अप्रैल 2021

ਕੈਪਟਨ ਸਰਕਾਰ ਡਾਂਗਾਂ ਨਾਲ ਦੇ ਰਹੀ ਹੈ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀਆਂ ,ਸੂਬੇ ਅੰਦਰ ਬਣੀ ਅਰਾਜਕਤਾ ਦੀ ਸਥਿਤੀ- ਐਡਵੋਕੇਟ ਨਵਦੀਪ ਸਿੰਘ ਜੀਦਾ


ਬਠਿੰਡਾ।
ਆਮ ਆਦਮੀ ਪਾਰਟੀ ਬਠਿੰਡਾ ਦੇ ਪ੍ਰਧਾਨ ਅਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ  ਕੈਪਟਨ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਡਾਂਗਾਂ ਨਾਲ ਕੁੱਟ ਰਹੀ ਹੈ ਅਤੇ ਮੈਨੀਫੈਸਟੋ ਵਾਲੇ ਵਾਅਦੇ ਪੂਰੇ ਕਰ ਰਹੀ ਹੈ। ਪਹਿਲਾਂ ਦਸ ਸਾਲ ਬਾਦਲ ਪਰਿਵਾਰ ਨੇ ਸਾਡੇ ਪੜੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਡਾਂਗਾਂ ਨਾਲ ਕੁੱਟਿਆ ਅਤੇ ਸੂਬੇ ਨੂੰ ਬਰਬਾਦ ਕੀਤਾ,ਬਾਦਲ ਸਰਕਾਰ ਅਤੇ ਕੈਪਟਨ ਸਰਕਾਰ ਨਾਂ ਤਾਂ ਸੂਬੇ ਵਿੱਚ ਸਕੂਲਾਂ ਦੀ ਹਾਲਤ ਸੁਧਾਰ ਸਕੀ ਅਤੇ ਨਾਂ ਹੀ ਨੌਜਵਾਨਾਂ ਨੂੰ ਨੌਕਰੀਆਂ ਦੇ ਸਕੀ। 

ਜਾਰੀ ਇੱਕ ਪ੍ਰੈਸ ਨੋਟ ਵਿੱਚ ਕਿਹਾ ਕਿ ਇਹ ਦੋਵੇਂ ਰਿਵਾਇਤੀ  ਪਾਰਟੀਆਂ ਆਪਸ ਵਿੱਚ ਰਲੀਆਂ ਹੋਈਆਂ ਹਨ ਅਤੇ ਸੂਬੇ ਨੂੰ ਬਰਬਾਦ ਕਰ ਰਹੀਆਂ ਹਨ। ਇਨ੍ਹਾਂ  ਦੋਵਾਂ ਪਰਿਵਾਰਾਂ ਅਤੇ ਇਨ੍ਹਾਂ ਦੇ ਰਿਸ਼ਤੇਦਾਰਾਂ ਨੇ ਸੂਬੇ ਦੀ ਕਮਾਈ ਦੇ ਸਾਰੇ ਸਾਧਨਾਂ ਉੱਪਰ ਕਬਜ਼ਾ ਕਰ ਲਿਆ ਹੈ ਜਿਸ ਕਰਕੇ ਸੂਬੇ ਦੀ ਆਰਥਿਕ ਹਾਲਤ ਬਹੁਤ ਹੀ ਨਾਜ਼ੁਕ ਬਣੀ ਪਈ ਹੈ। ਇਸੇ  ਕਾਰਨ ਹੀ ਸੂਬੇ ਉੱਪਰ ਪੌਣੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਹੈ ਅਤੇ ਸਰਕਾਰ ਦਾ ਖਜਾਨਾ ਬਿਲਕੁਲ ਖਾਲੀ ਹੋ ਗਿਆ ਹੈ,ਜਿਸ ਕਾਰਨ ਸੂਬੇ ਦਾ ਵਿਕਾਸ ਬਿਲਕੁਲ ਰੁਕਿਆ ਹੋਇਆ ਹੈ।  ਜੀਦਾ ਨੇ ਕਿਹਾ ਇਨ੍ਹਾਂ ਦੋਵਾਂ ਪਰਿਵਾਰਾਂ ਦੀ ਆਪਸੀ ਸਾਂਝ ਦੀ ਤਾਜਾ ਮਿਸਾਲ ਬਹਿਬਲ ਕਲਾਂ ਬੇਅਦਬੀ ਕਾਂਡ ਦੀ ਰਿਪੋਰਟ ਜੋ ਕੁੰਵਰ ਵਿਜੇ ਪਰਤਾਪ ਜੀ ਨੇ ਤਿਆਰ ਕੀਤੀ ਸੀ ਉਸ ਨੂੰ ਕੈਪਟਨ ਸਰਕਾਰ ਨੇ ਖਾਰਿਜ ਕਰਵਾ ਦਿੱਤਾ ਹੈ ਤਾਂ ਕਿ ਬਾਦਲ ਪਰਿਵਾਰ ਨੂੰ ਬਚਾਇਆ ਜਾ ਸਕੇ । ਪੰਜਾਬ ਦੇ ਲੋਕ ਹੁਣ ਬਿਲਕੁਲ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ ਅਤੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ।

कोई टिप्पणी नहीं:

एक टिप्पणी भेजें