HOME PAGE

HOME PAGE

रविवार, 11 अप्रैल 2021

ਟਰੈਫਿਕ ਅਧਿਕਾਰੀਆਂ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਸਨਮਾਨਿਤ


ਬਠਿੰਡਾ.
ਵਿੰਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੁਆਰਾ ਬਠਿੰਡਾ ਦੇ ਇੱਕ ਹੋਟਲ ਵਿੱਚ ਬਠਿੰਡਾ ਟਰੈਫਿਕ ਪੁਲਿਸ ਲਈ ਵਿਸ਼ੇਸ਼ ਤੌਰ ਡਿਨਰ ਦਾ ਪ੍ਰੋਗਰਾਮ ਰੱਖਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਕਰੋਨਾ ਕਾਲ ਦੌਰਾਨ ਪੁਲਿਸ ਮੁਲਾਜ਼ਮਾਂ ਵਲੋਂ ਆਪਣੀ ਡਿਊਟੀ ਪੂਰੀ ਜਿਮ੍ਹੇਦਾਰੀ ਅਤੇ ਤਨਦੇਹੀ ਨਾਲ ਨਿਭਾਉਣਾ ਸੀ, ਜਿਸ ਦੇ ਚਲਦਿਆਂ ਮਨਪ੍ਰੀਤ ਸਿੰਘ ਬਾਦਲ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨਾਲ ਇਸ ਡਿਨਰ ਵਿੱਚ ਸ਼ਾਮਲ ਹੋਏ।

ਇਸ ਮੌਕੇ ਉਨ੍ਹਾਂ 70 ਦੇ ਕਰੀਬ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਸਰਟੀਫਿਕੇਟ ਦੇ ਕੇ  ਸਨਮਾਨਿਤ ਵੀ ਕੀਤਾ।  
ਇਸ ਮੌਕੇ ਬਠਿੰਡਾ ਸਿਟੀ ਟਰੈਫਿਕ ਇੰਚਾਰਜ ਇਕਬਾਲ ਸਿੰਘ ਵਲੋਂ ਇਸ ਹੌਂਸਲਾ ਅਫਜ਼ਾਈ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।


कोई टिप्पणी नहीं:

एक टिप्पणी भेजें