HOME PAGE

HOME PAGE

गुरुवार, 13 मई 2021

ਬਠਿੰਡਾ ਅੰਦਰ ਸੰਵੇਦਨਸ਼ੀਲ ਉੱਚ ਜੋਖਮ ਵਾਲੇ 18 ਤੋਂ 44 ਸਾਲ ਦੇ ਵਿਅਕਤੀਆਂ ਦਾ ਟੀਕਾਕਰਨ 14 ਮਈ ਤੋਂ , ਟੀਕਾਕਰਨ ਲਈ ਵੱਖ-ਵੱਖ ਥਾਵਾਂ ਤੇ 8 ਸੈਸਨ ਚਲਾਏ ਜਾਣਗੇ

 


ਬਠਿੰਡਾ. ਸਿਵਲ ਸਰਜਨ ਬਠਿੰਡਾ ਡਾ। ਤੇਜਵੰਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਬਠਿੰਡਾ ਅੰਦਰ ਉਸਾਰੀ ਅਧੀਨ ਕਾਮਿਆਂ ਦਾ ਟੀਕਾਕਰਨ 10.05.2021 ਤੋਂ ਸੁਰੂ ਹੋ ਚੁੱਕਾ ਹੈ ਅਤੇ ਸੰਵੇਦਨਸ਼ੀਲ ਉੱਚ ਜੋਖਮ ਵਾਲੇ (18 ਤੋਂ 44 ਵਰਗ) ਦੇ ਵਿਅਕਤੀਆਂ ਦਾ ਟੀਕਾਕਰਨ 14. 05. 2021 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜਿਲ੍ਹੇ ਅੰਦਰ ਇਸ  ਟੀਕਾਕਰਨ ਲਈ ਵੱਖ-ਵੱਖ ਥਾਵਾਂ ਤੇ  8 ਸੈਸਨ ਚਲਾਏ ਜਾਣਗੇ ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹੇ ਅੰਦਰ ਹੁਣ ਤੱਕ 910 ਉਸਾਰੀ ਅਧੀਨ ਕਾਮਿਆਂ ਦਾ ਕੋਵਿਡ-19 ਤੋਂ ਟੀਕਾਕਰਨ ਕੀਤਾ ਗਿਆ ਹੈ। ਟੀਕਾਕਰਨ ਦੀਆਂ ਯੋਗ ਸ੍ਰੇਣੀਆਂ ਬਾਰੇ ਸਰਕਾਰ ਵੱਲੋਂ ਸਮੇਂ ਸਮੇਂ ਤੇ ਸੂਚਿੱਤ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਪ੍ਰਾਕਰ ਦੀ ਉਲਝਣ ਨਾ ਰਹੇ ਅਤੇ ਟੀਕਾਕਰਨ ਕੇਂਦਰਾਂ ਤੇ ਭੀੜ ਨਾ ਹੋਵੇ । ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸੱਕ ਹੋਣ ਤ ਤੁਰੰਤ ਕੋਵਿਡ-19 ਦਾ ਟੈਸਟ ਕਰਵਾਓ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਨਾਓ।

कोई टिप्पणी नहीं:

एक टिप्पणी भेजें