HOME PAGE

HOME PAGE

बुधवार, 26 मई 2021

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ 490 ਕਰੋਨਾ ਯੋਧਿਆਂ ਨੂੰ ਫ਼ਲਾਂ ਦੀਆਂ ਟੋਕਰੀਆਂ ਭੇਂਟ ਕਰਕੇ ਕੀਤਾ ਸਲੂਟ


ਬਠਿੰਡਾ।
 ਕੋਰੋਨਾ ਕਾਲ ਦੇ ਇਸ ਕਹਿਰ ’ਚ ਜਦੋਂ ਹਰ ਕੋਈ ਕੋਰੋਨਾ ਤੋਂ ਬਚਣ ਲਈ ਆਪਣੇ ਘਰਾਂ ’ਚ ਕੈਦ ਹੈ ਤਾਂ ਠੀਕ ਉਸ ਵੇਲੇ ਲੋਕਾਂ ਦੀ ਜਾਨ ਦੀ ਰਾਖੀ ਲਈ ਸਖਤ ਡਿਊਟੀ ਨਿਭਾ ਰਹੇ ਡਾਕਟਰਾਂ, ਹਸਪਤਾਲਾਂ ਦਾ ਬਾਕੀ ਸਟਾਫ, ਐਂਬੂਲੈਂਸ ਦੇ ਡਰਾਈਵਰਾਂ ਤੇ ਪੁਲਿਸ ਮੁਲਾਜ਼ਮਾਂ ਦੀ ਹੌਂਸਲਾ ਅਫਜ਼ਾਈ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਉਨਾਂ ਨੂੰ ਧੰਨਵਾਦੀ ਸਲਿਊਟ ਕਰਨ ਦੇ ਨਾਲ-ਨਾਲ ਫ਼ਲਾਂ ਦੀਆਂ ਟੋਕਰੀਆਂ ਭੇਂਟ ਕੀਤੀਆਂ ਜਾ ਰਹੀਆਂ ਹਨ। ਬਲਾਕ ਬਠਿੰਡਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਅੱਜ ਬਠਿੰਡਾ ’ਚ ਦੂਜੇ ਗੇੜ ਤਹਿਤ ਵੱਖ-ਵੱਖ ਹਸਪਤਾਲਾਂ ਅਤੇ ਥਾਣਿਆਂ ’ਚ 490 ਦੇ ਕਰੀਬ ਕਰੋਨਾ ਯੋਧਿਆਂ ਨੂੰ ਫ਼ਲਾਂ ਦੀਆਂ ਟੋਕਰੀਆਂ ਅਤੇ ਸਲਿਊਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਸਾਡਾ ਮੈਡੀਕਲ, ਪੈਰਾ ਮੈਡੀਕਲ ਸਟਾਫ ਜੋ ਪਿਛਲੇ ਸਾਲ ਤੋਂ ਕਰੋਨਾ ਮਹਮਾਰੀ ’ਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਅੱਜ ਉਨਾਂ ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਨਾਲ ਉਨਾਂ ਦਾ ਹੌਂਸਲਾ ਵਧੇਗਾ ਅਤੇ ਉਹ ਆਪਣੀਆਂ ਸੇਵਾਵਾਂ ਹੋਰ ਵਧੀਆ ਤਰੀਕੇ ਨਾਲ ਦੇਣਗੇ। ਉਨਾਂ ਕਿਹਾ ਕਿ ਕਰੋਨਾ ਅਜੇ ਖ਼ਤਮ ਨਹੀਂ ਹੋਇਆ ਅਤੇ ਤੀਜੀ ਲਹਿਰ ਬਾਰੇ ਵੀ ਕਿਹਾ ਜਾ ਰਿਹਾ ਹੈ ਵਰਕਰਾਂ ਦਾ ਹੌਂਸਲਾ ਅਫ਼ਜਾਈ ਉਨਾਂ ’ਚ ਜੋਸ਼ ਭਰਦੀ ਹੈ।  ਇਸ ਮੌਕੇ ਸਿਵਲ ਹਸਪਤਾਲ ਦੇ ਜ਼ਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਚੰਦਰ ਪ੍ਰਕਾਸ਼ ਨੇ ਵੀ ਉਨਾਂ ਦੇ ਸਟਾਫ ਨੂੰ ਸਨਮਾਨਿਤ ਕਰਨ ਤੇ ਸੇਵਾਦਾਰਾਂ ਦੀ ਸ਼ਲਾਘਾ ਕੀਤੀ। ਥਾਨਾ ਕੈਨਾਲ ਕਲੋਨੀ ਵਿਖੇ ਵੀ ਸੇਵਾਦਾਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਈ ਹੋਰ ਥਾਂਵਾਂ ਤੇ ਵੀ ਸੇਵਾਦਾਰਾਂ ਵੱਲੋਂ ਕਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ 45 ਮੈਂਬਰ ਪੰਜਾਬ ਗੁਰਮੇਲ ਸਿੰਘ ਇੰਸਾਂ ਅਤੇ ਜਸਵੰਤ ਸਿੰਘ ਇੰਸਾਂ ਨੇ ਦੱਸਿਆ ਕਿ ਅੱਜ ਸੇਵਾਦਾਰਾਂ ਵੱਲੋਂ ਕਰੋਨਾ ਯੋਧਿਆਂ ਨੂੰ ਫ਼ਲਾਂ ਦੀ ਕਿੱਟ (ਮੌਸਮੀ, ਨਿੰਬੂ, ਅਨਾਰ, ਅੰਬ) ਅਤੇ ਈਮੂਬੂਸਟ (ਐਮਐਸਜੀ ਕਾੜਾ) ਦੇ ਕੇ ਅਤੇ ਉਨਾਂ ਨੂੰ ਸਲਿਊਟ ਕਰਕੇ ਸਨਮਾਨਿਤ ਕੀਤਾ ਗਿਆ।  ਇਨਾਂ ਸੇਵਾਦਾਰਾਂ ਨੇ ਸਰਕਾਰ ਵਲੋਂ ਜਾਰੀ ਕੋਵਿਡ ਗਾਈਡਲਾਈਨਜ ਦੀ ਪਾਲਣਾ ਕਰਦਿਆਂ ਅੱਜ ਆਪਣੀਆਂ ਸੇਵਾਵਾਂ ਨਿਭਾਈਆਂ ਹਨ।  ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦਿਨ-ਬ-ਦਿਨ ਭਿਆਨਕ ਰੂਪ ਧਾਰ ਰਹੀ ਹੈ ਸਰਕਾਰ ਰੋਜ਼ਾਨਾ ਸਾਡੀ ਸਿਹਤ ਦੀ ਪ੍ਰਵਾਹ ਕਰਦਿਆਂ ਗਾਈਡਲਾਈਨਜ਼ ਜਾਰੀ ਕਰ ਰਹੀ ਹੈ ਕਰੋਨਾ ਯੋਧੇ ਆਪਣਾ ਫਰਜ਼ ਨਿਭਾ ਰਹੇ ਹਨ ਤੇ ਸਾਡਾ ਸਭਦਾ ਵੀ ਫ਼ਰਜ ਬਣਦਾ ਹੈ ਕਿ ਅਸੀਂ ਵੀ ਇਨਾਂ ਅਤੇ ਸਰਕਾਰ ਦਾ ਸਾਥ ਦੇਈਏ ਤਾਂ ਕਿ ਇਸ ਮਹਾਂਮਾਰੀ ਤੋਂ ਆਪਣੇ ਆਪ ਅਤੇ ਸਮਾਜ ਨੂੰ ਸੁਰੱਖਿਅਤ ਰੱਖ ਸਕੀਏ ।

कोई टिप्पणी नहीं:

एक टिप्पणी भेजें