HOME PAGE

HOME PAGE

शुक्रवार, 28 मई 2021

ਮਨਪ੍ਰੀਤ ਬਾਦਲ ਖ਼ਿਲਾਫ਼ ਕਾਂਗਰਸੀਆਂ ਹਰਵਿੰਦਰ ਲਾਡੀ ਅਤੇ ਮੋਹਨ ਲਾਲ ਝੂੰਬਾ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਤੇ ਸਾਬਕਾ ਵਿਧਾਇਕ ਨੇ ਲਈ ਚੁਟਕੀ, ਕਿਹਾ-ਖ਼ਜ਼ਾਨਾ ਮੰਤਰੀ ਦੀ ਟੀਮ ਨੇ ਕਾਂਗਰਸ ਤੇ ਵੀ ਕੀਤਾ ਕਬਜ਼ਾ ਜੱਗ ਜ਼ਾਹਰੋ

ਖ਼ਜਾਨਾ ਮੰਤਰੀ ਦੇ ਸਪੁੱਤਰ ਦੇ ਇਸ਼ਾਰੇ ਤੇ ਕਰ ਰਹੇ ਹਨ ਬਿਨਾਂ ਤਜਰਬੇ ਵਾਲੇ  ਐੱਸਐੱਚਓ ਥਾਣੇਦਾਰੀ- ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ         

ਬਠਿੰਡਾ . ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਪ੍ਰਧਾਨ ਵਪਾਰ ਵਿੰਗ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਖਿਲਾਫ ਅੱਜ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਹਰਵਿੰਦਰ ਲਾਡੀ  ਅਤੇ ਮਾਰਕੀਟ ਕਮੇਟੀ ਬਠਿੰਡਾ ਦੇ ਚੇਅਰਮੈਨ ਮੋਹਨ ਲਾਲ ਝੂੰਬਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਕੀਤੇ ਗਏ ਰੋਸ ਪ੍ਰਦਰਸ਼ਨ ਤੇ ਚੁਟਕੀ ਲੈਂਦਿਆਂ ਤਿੱਖੇ ਹਮਲੇ ਕੀਤੇ । 

ਜਾਰੀ ਪ੍ਰੈੱਸ ਬਿਆਨ ਵਿਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਚਾਰ ਸਾਲ ਪਹਿਲਾਂ ਹੀ ਕਿਹਾ ਗਿਆ ਸੀ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਸਾਲਾ ਸਾਹਿਬ ਵਲੋਂ ਗੁੰਡਾ ਟੈਕਸ ਵਸੂਲਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਅਫਸਰਸ਼ਾਹੀ ਤੇ ਸਿੱਧਾ ਕਬਜ਼ਾ ਹੈ, ਜਿਸ ਲਈ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਪੂਰੀ ਸ਼ਹਿ ਹੈ ਅਤੇ ਉਹ ਅਫ਼ਸਰਸ਼ਾਹੀ ਤੋਂ ਨਜਾਇਜ਼ ਕੰਮ ਕਰਵਾਉਂਦੇ ਹਨ ਤੇ ਆਪਣੀ ਮਨਮਰਜੀ ਦੇ ਐੱਸ ਐੱਚ ਓ, ਲਾਕੇ  ਗ਼ਲਤ ਕੰਮ ਕਰਵਾਏ ਜਾਂਦੇ  ਹਨ ਅਤੇ ਕਿਸੇ ਵੀ ਹੋਰ ਕਾਂਗਰਸੀ ਲੀਡਰਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ, ਉਹ ਦੋਸ਼ ਅੱਜ ਸਾਬਤ ਹੋ ਚੁੱਕੇ ਹਨ। 

ਸਾਬਕਾ ਵਿਧਾਇਕ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ  ਇਹ ਸਾਬਤ ਹੋ ਚੁੱਕਿਆ ਹੈ ਕਿ ਖ਼ਜ਼ਾਨਾ ਮੰਤਰੀ ਅਤੇ ਉਸ ਦੀ ਟੀਮ ਨੇ ਗੁੰਡਾ ਟੈਕਸ ਵਸੂਲਣ ਦੇ ਨਾਲ ਨਗਰ ਨਿਗਮ ਪ੍ਰਸ਼ਾਸਨ, ਨਗਰ ਨਿਗਮ ਦੇ ਮੇਅਰ ਦੀ  ਕੁਰਸੀ, ਜ਼ਿਲ੍ਹਾ ਪ੍ਰਸ਼ਾਸਨ ਅਤੇ  ਵੱਖ ਵੱਖ ਅਧਾਰਿਆਂ ਤੇ ਆਪਣਾ ਪੂਰਾ ਕਬਜ਼ਾ ਕੀਤਾ ਹੋਇਆ ਹੈ ਤੇ ਕੋਈ ਕਾਂਗਰਸੀ ਉਨ੍ਹਾਂ ਅੱਗੇ ਨਹੀਂ ਬੋਲ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਸਮੇਂ ਸਮੇਂ ਸਿਰ ਖਜ਼ਾਨਾ ਮੰਤਰੀ ਅਤੇ ਉਸ ਦੇ ਸਾਲਾ ਸਾਹਿਬ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਦਾ ਪਰਦਾਫਾਸ਼ ਕੀਤਾ ਜਾਂਦਾ ਰਿਹਾ ਪਰ ਕੋਈ ਕਾਂਗਰਸੀ ਨਹੀਂ ਬੋਲਿਆ ਅਤੇ ਨਾ ਹੀ ਮੁੱਖ ਮੰਤਰੀ ਨੇ ਇਨ੍ਹਾਂ  ਧੱਕੇਸ਼ਾਹੀਆਂ ਤੇ ਕੋਈ ਐਕਸ਼ਨ ਲਿਆ ਜਿਸ ਕਰਕੇ ਅੱਜ ਕਾਂਗਰਸੀਆਂ ਦਾ ਲਾਵਾ ਫੁੱਟਦਾ ਹੋਇਆ ਨਜ਼ਰ ਆ ਰਿਹਾ ਹੈ । 

ਉਨ੍ਹਾਂ ਇਹ ਵੀ ਦੋਸ਼ ਲਾਏ ਕਿ ਅਣ ਤਜਰਬੇਕਾਰ ਐੱਸ ਐੱਚ ਓ ਥਾਣੇਦਾਰੀ ਕਰ  ਰਹੇ ਹਨ, ਜਿਨ੍ਹਾਂ ਦੀ ਕਮਾਂਡ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਸਪੁੱਤਰ ਦੇ ਹੱਥ ਹੈ ਜਦੋਂ ਕਿ ਉਨ੍ਹਾਂ ਨੂੰ ਬਤੌਰ ਐੱਸ ਐੱਚ ਓ ਕੋਈ ਤਜਰਬਾ ਨਹੀਂ ਅਤੇ ਤਜਰਬੇਕਾਰ ਇੰਸਪੈਕਟਰ ਪਾਸੇ ਕੀਤੇ ਹੋਏ ਹਨ।ਉਨ੍ਹਾਂ ਕਿਹਾ ਕਿ  ਇਹ ਦੋਸ਼ ਅੱਜ ਹਰਵਿੰਦਰ ਲਾਡੀ ਅਤੇ ਮੋਹਨ ਲਾਲ ਝੂੰਬਾ ਵੱਲੋਂ ਮੁੱਖ ਮੰਤਰੀ ਦੇ ਸਰਕਾਰੀ ਰਿਹਾਇਸ਼ ਦੇ ਬਾਹਰ ਕੀਤੇ ਗਏ ਪ੍ਰਦਰਸ਼ਨ ਤੋਂ ਸਾਬਤ ਹੋ ਚੁੱਕੇ ਹਨ । ਉਨ੍ਹਾਂ ਕਿਹਾ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਾਂਗਰਸ ਤੇ ਵੀ ਪੂਰਾ ਕਬਜ਼ਾ ਕੀਤਾ ਹੋਇਆ ਹੈ ਜਿਸ ਦਾ ਖੁਲਾਸਾ ਅੱਜ ਹੋ ਚੁੱਕਿਆ ਹੈ ਤੇ ਆਉਂਦੇ ਦਿਨਾਂ ਵਿੱਚ ਕਾਂਗਰਸ ਦਾ ਪਾਟੋ ਧਾੜ ਕਲੇਸ਼ ਹੋਰ ਵਧੇਗਾ , ਕਿਉਂਕਿ ਕਾਂਗਰਸ ਨੇ ਇਨ੍ਹਾਂ ਚਾਰ ਸਾਲਾਂ ਵਿਚ ਪੰਜਾਬ ਨੂੰ ਦੋਨੋਂ ਹੱਥੀਂ ਲੁੱਟਣ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਰੋਸ ਜਤਾਉਣ ਵਾਲੇ ਕਾਂਗਰਸੀਆਂ ਦੀ ਦੁੱਖ ਤਕਲੀਫ਼ ਪੰਜਾਬ ਦੇ ਮੁੱਖ ਮੰਤਰੀ ਨੇ ਨਾ ਸੁਣੀ ਤਾਂ ਇਹ ਸਾਬਤ ਹੋ ਜਾਏਗਾ ਕਿ ਸਾਰੇ ਹਮਾਮ ਵਿੱਚ ਨੰਗੇ ਹਨ ।


कोई टिप्पणी नहीं:

एक टिप्पणी भेजें