HOME PAGE

HOME PAGE

रविवार, 13 जून 2021

ਗੌਰਮਿੰਟ ਸੀ ਐਂਡ ਵੀ ਅਧਿਆਪਕ ਯੂਨੀਅਨ ਦੀ ਚੋਣ ਵਿਚ ਗੁਰਵਿੰਦਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਅਤੇ ਸੁਰਿੰਦਰ ਸਿੰਘ ਜਨਰਲ ਸਕੱਤਰ ਚੁਣੇ


ਬਠਿੰਡਾ.
ਗੌਰਮਿੰਟ ਸੀ ਐਂਡ ਵੀ ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਹਰੀਕਾ ਅਤੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਜੁਨੇਜਾ ਦੀ ਪ੍ਰਧਾਨਗੀ ਹੇਠ ਬਠਿੰਡਾ ਵਿਖੇ ਹੋਈ।ਇਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚੋਂ ਸੀ ਐਂਡ ਵੀ ਕਾਡਰ ਦੇ ਅਧਿਆਪਕ ਹਾਜ਼ਰ ਹੋਏ। ਮੀਟਿੰਗ ਵਿੱਚ ਜ਼ਿਲ੍ਹਾ ਕਮੇਟੀ ਦੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬ-ਸੰਮਤੀ ਨਾਲ਼ ਗੁਰਵਿੰਦਰ ਸਿੰਘ ਸਿੱਧੂ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਸੁਰਿੰਦਰ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ ਚੁਣਿਆ ਗਿਆ।ਇਸਤੋਂ ਇਲਾਵਾ ਸੀ.ਮੀਤ ਪ੍ਰਧਾਨ ਨਪਿੰਦਰ ਕੌਰ ਨੂੰ ਚੁਣਿਆ। ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਹਰਭਜਨ ਸਿੰਘ ਢੀਂਡਸਾ ਅਤੇ ਉਨ੍ਹਾਂ ਦੀ ਪਤਨੀ ਦੇ ਅਕਾਲ ਚਲਾਣਾ ਕਰ ਜਾਣ ਤੇ ਅਫ਼ਸੋਸ ਵਜੋਂ ਮੌਨ ਧਾਰਨ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਹਾਜ਼ਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਮਸਲਿਆਂ ਸੰਬੰਧੀ ਵਿਚਾਰ ਚਰਚਾ ਕੀਤੀ।ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਹਰੀਕਾ ਨੇ ਵਿਸਥਾਰ ਵਿੱਚ ਕਾਡਰ ਦੀਆਂ ਮੰਗਾਂ,ਮਸਲਿਆਂ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।ਅਧਿਆਪਕ ਆਗੂਆਂ ਨੇ ਲਟਕਦੀਆਂ ਮੰਗਾਂ ਤੇ ਦਰਪੇਸ਼ ਚੁਣੌਤੀਆਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਅਹਿਦ ਲਿਆ।ਜਿਸ ਵਿੱਚ ਸਾਂਝੇ ਮੋਰਚੇ ਅਤੇ ਭਰਾਤਰੀ ਜਥੇਬੰਦੀਆਂ ਨਾਲ਼ ਵੀ ਸਹਿਯੋਗ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ ਸੰਗਰੂਰ,ਹਰਪ੍ਰੀਤ ਸਿੰਘ,ਹਰਦੀਪ ਸਿੰਘ,ਹਰਜਿੰਦਰ ਸਿੰਘ,ਰਵਿੰਦਰ ਕੌਰ,ਅਨੀਤਾ ਰਾਣੀ,ਮਨਜੀਤ ਕੌਰ,ਜਸਵੀਰ ਕੌਰ,ਹਰਚਰਨਜੀਤ ਕੌਰ ਆਦਿ ਸਮੇਤ ਕਈ ਅਧਿਆਪਕ ਹਾਜ਼ਰ ਸਨ।


ਫ਼ੋਟੋ ਕੈਪਸ਼ਨ-ਗੌ. ਸੀ ਐਂਡ ਵੀ ਯੂਨੀਅਨ ਦੀ ਮੀਟਿੰਗ ਦੌਰਾਨ ਸੂਬਾ ਅਤੇ ਬਲਾਕਾਂ ਦੇ ਅਧਿਆਪਕ ਆਗੂ

कोई टिप्पणी नहीं:

एक टिप्पणी भेजें