HOME PAGE

HOME PAGE

रविवार, 30 जनवरी 2022

ਵਿੱਤ ਮੰਤਰੀ ਦੀ ਚੋਣ ਮੁਹਿੰਮ ਚ ਉਮੜਿਆ ਪੂਰਾ ਸ਼ਹਿਰ, ਵੱਖ ਵੱਖ ਪਾਰਟੀਆਂ ਦੇ ਮੈਂਬਰ ਕਾਂਗਰਸ ਵਿੱਚ ਸ਼ਾਮਲ


ਰਾਮਪਾਲ ਚੱਕੀ ਵਾਲਾ ਅਤੇ ਬ੍ਰਾਹਮਣ ਏਕਤਾ ਮੰਚ ਦੇ ਪ੍ਰਧਾਨ ਸਾਥੀਆਂ ਸਮੇਤ ਕਾਂਗਰਸ ਚ ਹੋਏ ਸ਼ਾਮਲ    


ਮਨਪ੍ਰੀਤ ਬਾਦਲ ਟੀਮ ਨੇ ਕੀਤਾ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਵਿਚ ਦੁਕਾਨਾਂ ਦਾ ਦੌਰਾ ਮੰਗੀਆਂ ਵਿਕਾਸ ਦੇ ਨਾਮ ਤੇ ਵੋਟਾਂ   
      
ਸ਼ਹਿਰ ਵਾਸੀ ਕਰਨ ਦੂਸਰੀ ਵਾਰ ਵਿਸਵਾਸ਼ ,ਅਸੀਂ ਕਰਵਾਵਾਂਗੇ ਹੋਰ ਵਿਕਾਸ : ਮਨਪ੍ਰੀਤ ਸਿੰਘ ਬਾਦਲ   

          
ਬਠਿੰਡਾ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਭਖਵਾਂ ਰੂਪ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ, ਪੂਰਾ ਸ਼ਹਿਰ ਉਨ੍ਹਾਂ ਦੇ ਸਮਰਥਨ ਵਿਚ ਉਤਰ ਚੁੱਕਿਆ ਹੈ, ਵੱਖ ਵੱਖ ਪਾਰਟੀਆਂ ਦੇ ਸ਼ਹਿਰ ਦੇ ਪ੍ਰਮੁੱਖ ਆਗੂ  ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਬੀਤੇ ਦਿਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਵਾਰਡ ਨੰਬਰ 33 ਤੋਂ ਅਕਾਲੀ ਦਲ ਦੇ ਐਮ ਸੀ ਦੀ ਚੋਣ ਲੜ ਚੁੱਕੇ ਰਾਮਪਾਲ ਚੱਕੀ ਵਾਲੇ ਪਰਜਾਪਤ ਅਤੇ ਉਨ੍ਹਾਂ ਦੀ ਧਰਮ ਪਤਨੀ ਬਬਲੀ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ ਇਸੇ ਤਰ੍ਹਾਂ ਵਾਰਡ ਨੰਬਰ 32 ਵਿਚ ਚੇਅਰਮੈਨ ਭਗਵਾਨ ਸ੍ਰੀ ਪਰਸ਼ੂਰਾਮ ਚੈਰੀਟੇਬਲ ਟਰੱਸਟ ਅਤੇ ਪੰਜਾਬ ਪ੍ਰਧਾਨ ਬ੍ਰਾਹਮਣ ਏਕਤਾ ਮੰਚ ਵੇਦ ਪ੍ਰਕਾਸ਼ ਵੀ ਸਾਥੀਆਂ ਸਮੇਤ ਜੈਜੀਤ ਸਿੰਘ ਜੌਹਲ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਮਨਪ੍ਰੀਤ ਸਿੰਘ ਬਾਦਲ ਪਰਿਵਾਰ ਵਲੋਂ ਪਾਰਟੀ ਵਿਚ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।


ਅੱਜ ਮਨਪ੍ਰੀਤ ਸਿੰਘ ਬਾਦਲ ਦੀ ਟੀਮ ਦੇ ਮੈਂਬਰ ਜੈ ਜੀਤ ਸਿੰਘ ਜੋਜੋ ਜੌਹਲ ਦੀ ਅਗਵਾਈ ਵਿੱਚ ਕਾਂਗਰਸ ਲੀਡਰਸ਼ਿਪ ਵੱਲੋਂ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਦਾ ਦੌਰਾ ਕੀਤਾ ਤੇ ਦੁਕਾਨਦਾਰਾਂ ਕੋਲ ਵਿਕਾਸ ਦੇ ਨਾਮ ਤੇ ਵੋਟਾਂ ਦੀ ਮੰਗ ਕੀਤੀ।  ਇਸ ਮੌਕੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸ਼ਹਿਰ ਵਾਸੀ ੳੁਨ੍ਹਾਂ ਤੇ ਦੂਸਰੀ ਵਾਰ ਵਿਸ਼ਵਾਸ ਕਰਨ ਤੇ ਉਨ੍ਹਾਂ ਦਾ ਏਜੰਡਾ ਸ਼ਹਿਰ ਦਾ ਵਿਕਾਸ ਹੋਵੇਗਾ ਜਿਸ ਲਈ ਹੋਰ ਮਿਹਨਤ ਕੀਤੀ ਜਾਵੇਗੀ ।

 


ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਪ੍ਰਬੰਧ ਕੀਤੇ, ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਲੋੜਵੰਦ ਪਰਿਵਾਰਾਂ ਨੂੰ ਪਹੁੰਚਦਾ ਕੀਤਾ ਜਿਸ ਕਰਕੇ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਦੂਸਰੀ ਵਾਰ ਕਾਂਗਰਸ ਸਰਕਾਰ ਬਣਾਉਣ ਲਈ ਵੋਟ ਦੀ ਮੰਗ ਕਰਦੇ ਹਨ ਅਤੇ ਵਿਸ਼ਵਾਸ ਦਿਵਾਉਂਦੇ ਹਨ ਕਿ ਜੋ ਵਿਕਾਸ ਹਨ੍ਹੇਰੀ ਸ਼ੁਰੂ ਕੀਤੀ ਗਈ ਹੈ ਇਸੇ ਨੂੰ ਨਿਰੰਤਰਨ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੇਮ ਚੰਦ ਪੱਪੂ ਪ੍ਰਧਾਨ ਪ੍ਰਜਾਪਤ ਸਮਾਜ ਬਠਿੰਡਾ ਉੱਪ ਪ੍ਰਧਾਨ ਜਸਵੰਤ ਰਾਏ ਮੁਖਤਿਆਰ ਚੰਦ ਭੋਵ ਚੰਦ ਪਰਜਾਪੱਤ ਮਨੋਜ ਜਿੰਦਲ ਐਮ ਸੀ  ਸੁਖਦੇਵ ਰਾਏ ਗੌਰਵ ਮੰਗਲਾ ਰਾਜ ਕੁਮਾਰ ਮੋਹਿਤ ਸ਼ਰਮਾ ਸਾਹਨੀ ਸਾਹਿਬ ਅਤੇ ਨੱਥੂ ਰਾਮ ਆਦਿ ਹਾਜ਼ਰ ਸਨ ।

कोई टिप्पणी नहीं:

एक टिप्पणी भेजें