ਬਠਿੰਡਾ। ਅੱਜ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਨਗਰ ਨਿਗਮ ਬਠਿੰਡਾ ਦੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਸ਼ਹਿਰ ਅੰਦਰ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਹਨਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੇਸ਼ ਦੇ ਲੋਕਾਂ ਚ' ਵੰਡ ਪਾਉਣ ਦੀ ਸਿਆਸਤ ਕਰਦੀ ਆ ਰਹੀ ਹੈ ਜਿਸ ਨਾਲ ਦੇਸ਼ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ । ਉਹਨਾਂ ਕਿਹਾ ਕਿ ਦੇਸ਼ ਦੇ ਲੀਡਰਾਂ ਨੂੰ ਫਿਕਰ ਅਤੇ ਫਰਜ ਦੀ ਰਾਜਨੀਤੀ ਕਰਨੀ ਚਾਹੀਦੀ ਹੈ ਜੋ ਕਿ ਭਾਜਪਾ ਦੇ ਲੀਡਰਾਂ ਚ ਦੇਖਣ ਨੂੰ ਨਹੀਂ ਮਿਲਦਾ। ਪਰ ਇਸ ਦੇ ਉਲਟ ਕਾਂਗਰਸ ਪਾਰਟੀ ਲੋਕਾਂ ਨੂੰ ਜੋੜਨ ਦੀ ਸਿਆਸਤ ਕਰਦੀ ਹੈ ਅਤੇ ਫਿਰਕਾਪ੍ਰਸਤੀ ਦੀ ਸਿਆਸਤ ਨਹੀਂ ਕਰਦੀ। ਦੇਸ਼ ਦੇ ਵਿੱਤੀ ਹਾਲਾਤ ਤੇ ਬੋਲਦਿਆਂ ਵਿੱਤ ਮੰਤਰੀ ਨੇ ਕਿਹਾ ਭਾਜਪਾ ਨੇ ਦੇਸ਼ ਦੇ ਅਰਥਚਾਰੇ ਨੂੰ ਡੂੰਘੀ ਸੱਟ ਮਾਰੀ ਹੈ।ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਸੇਵਾ ਅਤੇ ਨਿਰਮਾਣ ਖੇਤਰ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਇਹ ਸਿਰਫ਼ ਖੇਤੀਬਾੜੀ ਖੇਤਰ ਹੀ ਸੀ ਜੋ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਲਈ ਲਾਹੇਵੰਦ ਸਾਬਿਤ ਹੋਇਆ। ਜਦੋਂ ਫੈਕਟਰੀਆਂ ਬੰਦ ਹੋ ਗਈਆਂ ਅਤੇ ਸੇਵਾ ਖੇਤਰ ਵਿੱਚ ਗਿਰਾਵਟ ਆਈ ਤਾਂ ਕਿਸਾਨਾਂ ਨੇ ਆਪਣਾ ਕੰਮ ਕਰਨਾ ਜਾਰੀ ਰੱਖਿਆ ਅਤੇ ਕਰੋਨਾ ਦੇ ਬਾਵਜੂਦ ਫਸਲਾਂ ਦੀ ਕਾਸ਼ਤ ਜਾਰੀ ਰੱਖੀ।
ਪਰ ਇਸ ਦੇ ਬਾਵਜੂਦ ਆਉਣ ਵਾਲਾ ਕੇਂਦਰੀ ਬਜਟ ਖੇਤੀਬਾੜੀ ਖੇਤਰ ਲਈ ਝੂਠੇ ਵਾਅਦਿਆਂ ਦੀ ਪੋਟਲੀ ਹੀ ਸਾਬਿਤ ਹੋਵੇਗਾ। ਉਨ੍ਹਾਂ ਨੇ ਅੱਜ ਬਠਿੰਡਾ ਵਿੱਚ ਕ੍ਰਮਵਾਰ ਵਾਰਡ ਨੰ. 14 ਤੋਂ ਕਾਂਗਰਸੀ ਉਮੀਦਵਾਰ ਵਿਵੇਕ ਗਰਗ ਸਪੁੱਤਰ ਰਾਜ ਨੰਬਰਦਾਰ, ਵਾਰਡ ਨੰ. 15 ਤੋਂ ਕਾਂਗਰਸੀ ਉਮੀਦਵਾਰ ਮਨਜੀਤ ਕੌਰ ਬੁੱਟਰ , ਵਾਰਡ ਨੰ. 28 ਤੋਂ ਕਾਂਗਰਸੀ ਉਮੀਦਵਾਰ ਮਾਸਟਰ ਹਰਮੰਦਰ ਸਿੱਧੂ, ਵਾਰਡ ਨੰ. 30 ਤੋਂ ਕਾਂਗਰਸੀ ਉਮੀਦਵਾਰ ਬਲਜਿੰਦਰ ਠੇਕੇਦਾਰ,ਵਾਰਡ ਨੰ. 15 ਉਧਮ ਸਿੰਘ ਨਗਰ ਤੋਂ ਕਾਂਗਰਸੀ ਉਮੀਦਵਾਰ ਬਿਕਰਮ ਕਰਾਂਤੀ, ਵਾਰਡ ਨੰ. 29 ਤੋਂ ਕਾਂਗਰਸੀ ਉਮੀਦਵਾਰ ਰੀਨਾ ਗੁਪਤਾ, ਵਾਰਡ ਨੰ. 11 ਤੋਂ ਕਾਂਗਰਸੀ ਉਮੀਦਵਾਰ ਗੁਰਿੰਦਰ ਕੌਰ ਭੰਗੂ ਅਤੇ ਵਾਰਡ ਨੰ. 39 ਤੋਂ ਕਾਂਗਰਸੀ ਉਮੀਦਵਾਰ ਪੁਸ਼ਪਾ ਰਾਣੀ,ਵਾਰਡ ਨੰ. 32 ਤੋਂ ਕਾਂਗਰਸੀ ਉਮੀਦਵਾਰ ਉਮੇਸ਼ ਗੋਗੀ, ਵਾਰਡ ਨੰ. 22 ਤੋਂ ਕਾਂਗਰਸੀ ਉਮੀਦਵਾਰ ਨਵੀਨ ਵਾਲਮੀਕਿ ਦੇ ਹੱਕ ਵਿੱਚ ਹੋਈ ਵਿਸ਼ਾਲ ਚੋਣ ਸਭਾ ਨੂੰ ਸੰਬੋਧਨ ਕੀਤਾ ਅਤੇ ਚੋਣ ਦਫਤਰਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਵਿੱਤ ਮੰਤਰੀ ਨੇ ਬੋਲਦਿਆਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਲੋਕਾਂ ਵਿੱਚ ਇਨ੍ਹਾਂ ਚੋਣਾਂ ਨੂੰ ਲੈ ਕੇ ਜਿਨ੍ਹਾਂ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਸ ਤੋਂ ਇਕ ਗੱਲ ਤਾਂ ਸਾਫ ਹੈ ਕਿ ਪਾਰਟੀ ਇਨ੍ਹਾਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਿਲ ਕਰੇਗੀ। ਉਹਨਾਂ ਕਿਹਾ ਕਿ ਬਠਿੰਡਾ ਕਾਰਪੋਰੇਸ਼ਨ ਚ' ਕਾਂਗਰਸ ਪਾਰਟੀ ਦਾ ਮੇਹਰ ਬਨਣ ਨਾਲ ਸ਼ਹਿਰ ਦਾ ਵਿਕਾਸ ਹੋਰ ਤੇਜ਼ੀ ਨਾਲ ਹੋਵੇਗਾ।
ਇਸ ਮੌਕੇ ਜੈਜੀਤ ਸਿੰਘ ਜੌਹਲ,ਅਰੁਣ ਵਧਾਵਣ, ਰਾਜਾ ਨੰਬਰਦਾਰ, ਰਾਜਨ ਗਰਗ, ਸੁਰਿੰਦਰ ਗੁਪਤਾ, ਜਗਤਾਰ ਸਿੰਘ ਬਾਬਾ,ਟਹਿਲ ਸਿੰਘ ਬੁੱਟਰ, ਕੰਵਲਜੀਤ ਸਿੰਘ, ਪਿਰਥੀਪਾਲ ਜਲਾਲ, ਕਮਲ ਗੁਪਤਾ, ਅਵਤਾਰ ਗੋਨਿਆਣਾ,ਰਾਜੂ ਭੱਠੇਵਾਲਾ , ਗੁਰਪ੍ਰੀਤ ਬੰਟੀ,ਯਸ਼ੋਦਾ ਰਾਣੀ ਆਦਿ ਹਾਜਰ ਸਨ।