ਇੰਟਲੈਕਚੁਅਲ ਪ੍ਰਾਪਰਟੀ ਰਾਈਟ ਖੋਜ ਦੇ ਸਾਰੇ ਖੇਤਰਾਂ ਵਿੱਚ ਮਹੱਤਵਪੂਰਨ: ਵੀ.ਸੀ.
ਬਠਿੰਡਾ.ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਇੰਟਲੈਕਚੁਅਲ ਪ੍ਰਾਪਰਟੀ ਰਾਈਟ ਸੈੱਲ ਅਤੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਵਲੋਂ ਅੱਜ ਇਥੇ ਇੰਟਲੈਕਚੁਅਲ ਪ੍ਰਾਪਰਟੀ ਰਾਈਟ- "ਆਈ.ਪੀ.ਆਰ. -ਅਰਾਈਜ਼ " 'ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਹ ਵਰਕਸ਼ਾਪ ਪੰਜਾਬ ਸਟੇਟ ਕਾਉਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਦੀ ਸਰਪ੍ਰਸਤੀ ਅਧੀਨ ਵਿਸ਼ਵ ਇੰਟਲੈਕਚੁਅਲ ਪ੍ਰਾਪਰਟੀ ਦਿਵਸ -2021 ਨੂੰ ਮਨਾਉਣ ਲਈ ਰਾਜ ਵਿੱਚ ਚੱਲ ਰਹੇ ਰਾਜ-ਪੱਧਰੀ ਸਮਾਗਮਾਂ ਦੀ ਲੜੀ ਵਜੋਂ ਕੀਤਾ ਗਿਆ । ਇਸ ਇੱਕ ਦਿਨ ਦੇ ਪ੍ਰੋਗਰਾਮ ਵਿੱਚ ਇੰਟਲੈਕਚੁਅਲ ਪ੍ਰਾਪਰਟੀ, ਪੇਟੈਂਟੇ ਹੋਣ ਯੋਗ ਕੀ ਹੈ ਅਤੇ ਕੀ ਨਹੀਂ, ਕੌਮੀ ਦ੍ਰਿਸ਼ਟੀਕੋਣ ਵਿਚ ਪੰਜਾਬ ਦੀ ਸਥਿਤੀ ਅਤੇ ਪੇਟੈਂਟ ਸਰਚ ਅਤੇ ਡ੍ਰਾਫਟਿੰਗ ਬਾਰੇ ਵਰਕਸ਼ਾਪ ਆਦਿ ਇਸ ਵਿਚ ਸ਼ਾਮਿਲ ਸਨ। ਇਸ ਵਰਕਸ਼ਾਪ ਵਿਚ ਪੂਰੇ ਉੱਤਰ ਭਾਰਤ ਤੋਂ ਪ੍ਰਤਿਭਾਗੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਗਿਆ।
ਮੁੱਖ ਮਹਿਮਾਨ, ਯੂਨੀਵਰਸਿਟੀ ਦੇ ਉਪ-ਕੁਲਪਤੀ, ਪ੍ਰੋ. ਬੂਟਾ ਸਿੰਘ ਸਿੱਧੂ ਨੇ ਅਜੋਕੇ ਸੰਸਾਰ ਵਿਚ ਖਾਸ ਕਰਕੇ ਖੋਜ ਦੇ ਖੇਤਰ ਵਿੱਚ ਆਈ.ਪੀ.ਆਰ. ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਰਾਸ਼ਟਰੀ ਪੱਧਰ 'ਤੇ ਆਈ.ਪੀ.ਆਰ. ਦੀ ਸਥਿਤੀ ਅਤੇ ਮੌਜੂਦਾ ਦ੍ਰਿਸ਼ਟੀਕੋਣ ਬਾਰੇ ਗੱਲ ਕੀਤੀ। ਉਹਨਾਂ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਇਸ ਨਾਲ ਜੁੜੇ ਮਸਲਿਆਂ ਤੋਂ ਜਾਣੂ ਕਰਵਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਈ.ਪੀ.ਆਰ. ਖੋਜ ਦੇ ਹਰ ਖੇਤਰ ਵਿੱਚ ਮਹੱਤਵਪੂਰਨ ਹਨ।
ਪ੍ਰੋ. ਆਸ਼ੀਸ਼ ਬਾਲਦੀ, ਨੋਡਲ ਅਫਸਰ, ਆਈ.ਪੀ.ਆਰ. ਸੈੱਲ ਅਤੇ ਡਾਇਰੈਕਟਰ, ਆਈ.ਕਿਯੂ.ਏ.ਸੀ. ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਵਰਕਸ਼ਾਪ ਦੇ ਵਿਸ਼ੇ ਅਤੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਹੁਤ ਹੀ ਥੋੜੇ ਸਮੇਂ ਵਿੱਚ, ਐਮ.ਆਰ.ਐਸ.ਪੀ.ਟੀ.ਯੂ. ਨੇ 19 ਖੋਜ ਪ੍ਰੋਜੈਕਟ ਅਤੇ 17 ਪੇਟੈਂਟ / ਕਾਪੀਰਾਈਟ ਪ੍ਰਾਪਤ ਕਰਕੇ ਆਪਣੀ ਵਖਰੀ ਪਛਾਣ ਬਣਾਈ ਹੈ।
ਤਕਨੀਕੀ ਸੈਸ਼ਨਾਂ ਦੌਰਾਨ, ਦਿਵਿਆ ਕੌਸ਼ਿਕ, ਸਾਇੰਟਿਸਟ, ਪੇਟੈਂਟ ਇਨਫਰਮੇਸ਼ਨ ਸੈੱਲ, ਪੀ.ਐਸ.ਸੀ.ਐਸ.ਟੀ., ਚੰਡੀਗੜ ਵਲੋਂ "ਇਨੋਵੇਸ਼ਨ, ਐਂਟਰਪ੍ਰਨਯਰਿਸ ਅਤੇ ਆਰਥਿਕ ਗਰੋਥ ਆਦਿ ਵਿਸ਼ਿਆਂ 'ਤੇ ਗੱਲਬਾਤ ਕੀਤੀ। ਪੁੰਚਕੁਲਾ ਤੋਂ ਮਾਹਿਰ ਡਾ. ਰਾਹੁਲ ਤਨੇਜਾ ਵਲੋਂ ਆਈ.ਪੀ.ਆਰਜ਼, ਸਬੰਧੀ ਪ੍ਰੋਸੈਸਿੰਗ ਅਤੇ ਪੇਚੀਦਗੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸੈਸ਼ਨਾਂ ਦਾ ਸੰਚਾਲਨ ਡਾ. ਪ੍ਰਿਤਪਾਲ ਸਿੰਘ ਭੁੱਲਰ (ਯੂਨੀਵਰਸਿਟੀ ਬਿਜ਼ਨਸ ਸਕੂਲ) ਅਤੇ ਡਾ. ਰਾਹੁਲ ਦੇਸ਼ਮੁਖ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਟੈਕਨੋਲੋਜੀ ਵਿਭਾਗ) ਵਲੋਂ ਕੀਤਾ ਗਿਆ। ਵਰਕਸ਼ਾਪ ਦੌਰਾਨ ਸ਼੍ਰੀ ਜਸ਼ਨਦੀਪ ਸਿੰਘ, ਸਹਿਯੋਗੀ ਸਾਥੀ, ਇਨਵੈਂਟਪਾਈਪ ਅਤੇ ਡਾ. ਕਵਲਜੀਤ ਸਿੰਘ ਸੰਧੂ, ਫੂਡ ਸਾਇੰਸ ਅਤੇ ਟੈਕਨਾਲੋਜੀ, ਐਮ.ਆਰ.ਐਸ.ਪੀ.ਟੀ.ਯੂ. ਵਿਭਾਗ ਵਲੋਂ ਵਰਕਸ਼ਾਪ ਦੀ ਸਫ਼ਲਤਾ ਲਈ ਅਹਿਮ ਰੋਲ ਅਦਾ ਕੀਤਾ ਗਿਆ।
ਸਮਾਪਤੀ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰ, ਪ੍ਰੋ. ਗੁਰਿੰਦਰ ਪਾਲ ਸਿੰਘ ਬਰਾੜ ਨੇ ਕੋਆਰਡੀਨੇਟਰਾਂ ਦੇ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਖੋਜ ਅਤੇ ਨਵੀਨਤਾ ਪੁਰਸਕਾਰ ਸਮਾਰੋਹ ਦੀ ਪ੍ਰਧਾਨਗੀ ਕੀਤੀ। ਪ੍ਰੋ. ਆਸ਼ੀਸ਼ ਬਾਲਦੀ ਦੁਆਰਾ ਟਿੱਪਣੀ ਅਤੇ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।
ਡੀਨ ਅਕਾਦਮਿਕ ਮਾਮਲੇ, ਪ੍ਰੋ. ਸਵੀਨਾ ਬਾਂਸਲ, ਡੀਨ ਰਿਸਰਚ ਐਂਡ ਡਿਵੈਲਪਮੈਂਟ ਪ੍ਰੋ. ਜਸਬੀਰ ਸਿੰਘ ਹੁੰਦਲ, ਡੀਨ ਕਨਸਲਟੈਂਸੀ, ਡਾ. ਮਨਜੀਤ ਬਾਂਸਲ, ਡੀਨ ਵਿਦਿਆਰਥੀ ਭਲਾਈ, ਡਾ. ਪਰਮਜੀਤ ਸਿੰਘ, ਪ੍ਰੋ, ਬਲਵਿੰਦਰ ਸਿੰਘ ਸਿੱਧੂ, ਡਾਇਰੈਕਟਰ ਲੋਕ ਸੰਪਰਕ, ਸ੍ਰੀ ਹਰਜਿੰਦਰ ਸਿੱਧੂ, ਯੂਨੀਵਰਸਿਟੀ ਦੇ ਫੈਕਲਟੀ ਅਤੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ।