Punjab Ka Sach Newsporten/ NewsPaper: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ "ਆਈ.ਪੀ.ਆਰ.-ਅਰਾਈਜ਼" ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ...

Friday, April 30, 2021

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ "ਆਈ.ਪੀ.ਆਰ.-ਅਰਾਈਜ਼" ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ...


ਇੰਟਲੈਕਚੁਅਲ ਪ੍ਰਾਪਰਟੀ ਰਾਈਟ ਖੋਜ ਦੇ ਸਾਰੇ ਖੇਤਰਾਂ ਵਿੱਚ ਮਹੱਤਵਪੂਰਨ: ਵੀ.ਸੀ.

ਬਠਿੰਡਾ.ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਇੰਟਲੈਕਚੁਅਲ ਪ੍ਰਾਪਰਟੀ ਰਾਈਟ ਸੈੱਲ ਅਤੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਵਲੋਂ ਅੱਜ ਇਥੇ ਇੰਟਲੈਕਚੁਅਲ ਪ੍ਰਾਪਰਟੀ ਰਾਈਟ- "ਆਈ.ਪੀ.ਆਰ. -ਅਰਾਈਜ਼ " 'ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਹ ਵਰਕਸ਼ਾਪ ਪੰਜਾਬ ਸਟੇਟ ਕਾਉਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀਚੰਡੀਗੜ੍ਹ ਦੀ ਸਰਪ੍ਰਸਤੀ ਅਧੀਨ ਵਿਸ਼ਵ ਇੰਟਲੈਕਚੁਅਲ ਪ੍ਰਾਪਰਟੀ ਦਿਵਸ -2021 ਨੂੰ ਮਨਾਉਣ ਲਈ ਰਾਜ ਵਿੱਚ ਚੱਲ ਰਹੇ ਰਾਜ-ਪੱਧਰੀ ਸਮਾਗਮਾਂ ਦੀ ਲੜੀ ਵਜੋਂ ਕੀਤਾ ਗਿਆ । ਇਸ ਇੱਕ ਦਿਨ ਦੇ ਪ੍ਰੋਗਰਾਮ ਵਿੱਚ ਇੰਟਲੈਕਚੁਅਲ ਪ੍ਰਾਪਰਟੀਪੇਟੈਂਟੇ ਹੋਣ ਯੋਗ ਕੀ ਹੈ ਅਤੇ ਕੀ ਨਹੀਂਕੌਮੀ ਦ੍ਰਿਸ਼ਟੀਕੋਣ ਵਿਚ ਪੰਜਾਬ ਦੀ ਸਥਿਤੀ ਅਤੇ ਪੇਟੈਂਟ ਸਰਚ ਅਤੇ ਡ੍ਰਾਫਟਿੰਗ ਬਾਰੇ ਵਰਕਸ਼ਾਪ ਆਦਿ ਇਸ ਵਿਚ ਸ਼ਾਮਿਲ ਸਨ। ਇਸ ਵਰਕਸ਼ਾਪ ਵਿਚ ਪੂਰੇ ਉੱਤਰ ਭਾਰਤ ਤੋਂ ਪ੍ਰਤਿਭਾਗੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਗਿਆ। 


ਮੁੱਖ ਮਹਿਮਾਨਯੂਨੀਵਰਸਿਟੀ ਦੇ ਉਪ-ਕੁਲਪਤੀਪ੍ਰੋ. ਬੂਟਾ ਸਿੰਘ ਸਿੱਧੂ ਨੇ ਅਜੋਕੇ ਸੰਸਾਰ ਵਿਚ ਖਾਸ ਕਰਕੇ ਖੋਜ ਦੇ ਖੇਤਰ ਵਿੱਚ ਆਈ.ਪੀ.ਆਰ. ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਰਾਸ਼ਟਰੀ ਪੱਧਰ 'ਤੇ ਆਈ.ਪੀ.ਆਰ. ਦੀ ਸਥਿਤੀ ਅਤੇ ਮੌਜੂਦਾ ਦ੍ਰਿਸ਼ਟੀਕੋਣ ਬਾਰੇ ਗੱਲ ਕੀਤੀ। ਉਹਨਾਂ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਇਸ ਨਾਲ ਜੁੜੇ ਮਸਲਿਆਂ ਤੋਂ ਜਾਣੂ ਕਰਵਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਈ.ਪੀ.ਆਰ. ਖੋਜ ਦੇ ਹਰ ਖੇਤਰ ਵਿੱਚ ਮਹੱਤਵਪੂਰਨ ਹਨ।

ਪ੍ਰੋ. ਆਸ਼ੀਸ਼ ਬਾਲਦੀਨੋਡਲ ਅਫਸਰਆਈ.ਪੀ.ਆਰ. ਸੈੱਲ ਅਤੇ ਡਾਇਰੈਕਟਰਆਈ.ਕਿਯੂ.ਏ.ਸੀ. ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਵਰਕਸ਼ਾਪ ਦੇ ਵਿਸ਼ੇ ਅਤੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਹੁਤ ਹੀ ਥੋੜੇ ਸਮੇਂ ਵਿੱਚਐਮ.ਆਰ.ਐਸ.ਪੀ.ਟੀ.ਯੂ. ਨੇ 19 ਖੋਜ ਪ੍ਰੋਜੈਕਟ ਅਤੇ 17 ਪੇਟੈਂਟ / ਕਾਪੀਰਾਈਟ ਪ੍ਰਾਪਤ ਕਰਕੇ ਆਪਣੀ ਵਖਰੀ ਪਛਾਣ ਬਣਾਈ ਹੈ।

ਤਕਨੀਕੀ ਸੈਸ਼ਨਾਂ ਦੌਰਾਨਦਿਵਿਆ ਕੌਸ਼ਿਕਸਾਇੰਟਿਸਟਪੇਟੈਂਟ ਇਨਫਰਮੇਸ਼ਨ ਸੈੱਲਪੀ.ਐਸ.ਸੀ.ਐਸ.ਟੀ.ਚੰਡੀਗੜ ਵਲੋਂ "ਇਨੋਵੇਸ਼ਨ, ਐਂਟਰਪ੍ਰਨਯਰਿਸ ਅਤੇ ਆਰਥਿਕ ਗਰੋਥ ਆਦਿ ਵਿਸ਼ਿਆਂ 'ਤੇ ਗੱਲਬਾਤ ਕੀਤੀ। ਪੁੰਚਕੁਲਾ ਤੋਂ ਮਾਹਿਰ ਡਾ. ਰਾਹੁਲ ਤਨੇਜਾ ਵਲੋਂ ਆਈ.ਪੀ.ਆਰਜ਼, ਸਬੰਧੀ ਪ੍ਰੋਸੈਸਿੰਗ ਅਤੇ ਪੇਚੀਦਗੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸੈਸ਼ਨਾਂ ਦਾ ਸੰਚਾਲਨ ਡਾ. ਪ੍ਰਿਤਪਾਲ ਸਿੰਘ ਭੁੱਲਰ (ਯੂਨੀਵਰਸਿਟੀ ਬਿਜ਼ਨਸ ਸਕੂਲ) ਅਤੇ ਡਾ. ਰਾਹੁਲ ਦੇਸ਼ਮੁਖ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਟੈਕਨੋਲੋਜੀ ਵਿਭਾਗ) ਵਲੋਂ ਕੀਤਾ ਗਿਆ। ਵਰਕਸ਼ਾਪ ਦੌਰਾਨ ਸ਼੍ਰੀ ਜਸ਼ਨਦੀਪ ਸਿੰਘਸਹਿਯੋਗੀ ਸਾਥੀਇਨਵੈਂਟਪਾਈਪ ਅਤੇ ਡਾ. ਕਵਲਜੀਤ ਸਿੰਘ ਸੰਧੂਫੂਡ ਸਾਇੰਸ ਅਤੇ ਟੈਕਨਾਲੋਜੀਐਮ.ਆਰ.ਐਸ.ਪੀ.ਟੀ.ਯੂ. ਵਿਭਾਗ ਵਲੋਂ ਵਰਕਸ਼ਾਪ ਦੀ ਸਫ਼ਲਤਾ ਲਈ ਅਹਿਮ ਰੋਲ ਅਦਾ ਕੀਤਾ ਗਿਆ।

ਸਮਾਪਤੀ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰਪ੍ਰੋ. ਗੁਰਿੰਦਰ ਪਾਲ ਸਿੰਘ ਬਰਾੜ ਨੇ ਕੋਆਰਡੀਨੇਟਰਾਂ ਦੇ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਖੋਜ ਅਤੇ ਨਵੀਨਤਾ ਪੁਰਸਕਾਰ ਸਮਾਰੋਹ ਦੀ ਪ੍ਰਧਾਨਗੀ ਕੀਤੀ। ਪ੍ਰੋ. ਆਸ਼ੀਸ਼ ਬਾਲਦੀ ਦੁਆਰਾ ਟਿੱਪਣੀ ਅਤੇ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।

ਡੀਨ ਅਕਾਦਮਿਕ ਮਾਮਲੇਪ੍ਰੋ. ਸਵੀਨਾ ਬਾਂਸਲਡੀਨ ਰਿਸਰਚ ਐਂਡ ਡਿਵੈਲਪਮੈਂਟ ਪ੍ਰੋ. ਜਸਬੀਰ ਸਿੰਘ ਹੁੰਦਲਡੀਨ ਕਨਸਲਟੈਂਸੀ, ਡਾ. ਮਨਜੀਤ ਬਾਂਸਲਡੀਨ ਵਿਦਿਆਰਥੀ ਭਲਾਈਡਾ. ਪਰਮਜੀਤ ਸਿੰਘਪ੍ਰੋ, ਬਲਵਿੰਦਰ ਸਿੰਘ ਸਿੱਧੂਡਾਇਰੈਕਟਰ ਲੋਕ ਸੰਪਰਕਸ੍ਰੀ ਹਰਜਿੰਦਰ ਸਿੱਧੂਯੂਨੀਵਰਸਿਟੀ ਦੇ ਫੈਕਲਟੀ ਅਤੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ।

No comments:

खबर एक नजर में देखे

Labels

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

Followers

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

Translate

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

Search This Blog

Bathinda Leading NewsPaper

E-Paper Punjab Ka Sach 21 Nov 2024

HOME PAGE