ਜਿਵੇਂ ਕਿ ਸਾਰੀ ਦੁਨੀਆਂ ਵਿਚ ਹੀ ਬਦਲਾਵ ਆ ਰਿਹਾ ਹੈ ਤੇ ਨਾਰੀ ਸ਼ਕਤੀ ਦਾ ਪ੍ਰਚਮ ਦਿਨ ਬ ਦਿਨ ਉੱਚਾ ਹੋ ਰਿਹਾ ਹੈ, ਉਵੇਂ ਹੀ ਅੱਜ ਇਥੇ ਸ਼ਹਿਰ ਦੀਆਂ ਵੱਡੀ ਗਿਣਤੀ ਔਰਤਾਂ ਨੇ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦਿੱਲੀ ਮਾਡਲ ਦੇ ਆਧਾਰ ‘ਤੇ ਪੰਜਾਬ ਦਾ ਵਿਕਾਸ ਕਰਨ ਦੀ ਮੰਗ ਕਰਦਿਆਂ ਅੱਜ ਬਠਿੰਡਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਦੇ ਹੱਕ ਵਿਚ ਡਟਣ ਦਾ ਐਲਾਨ ਕਰ ਦਿੱਤਾ। ਨਾਰੀ ਸ਼ਕਤੀ ਦੇ ਪ੍ਰਦਰਸ਼ਨ ਦੀ ਸ਼ੁਰੂਆਤ ਵਾਰਡ ਨੰ. 45 ਪ੍ਰਤਾਪ ਨਗਰ ਤੋਂ ਹੋਈ, ਜੋ ਸ਼ਹਿਰ ਦੇ ਵੱਖ ਵੱਖ ਥਾਂਵਾਂ ‘ਤੇ ਜਾਰੀ ਹੈ।
ਨਾਰੀ ਸ਼ਕਤੀ ਪ੍ਰਦਰਸ਼ਨ ਦੇ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਸ. ਗਿੱਲ ਨ ਕਿਹਾ ਕਿ ਕੋਈ ਸ਼ੱਕ ਨਹੀਂ ਕਿ ਆਪ ਸਰਕਾਰ ਬਨਣ ‘ਤੇ ਪੰਜਾਬ ਦਾ ਵਿਕਾਸ ਦਿੱਲੀ ਮਾਡਲ ਦੇ ਆਧਾਰ ‘ਤੇ ਹੀ ਹੋਵੇਗਾ। ਖਾਸੀਅਤ ਇਹ ਕਿ ਇਸਦੀ ਸ਼ੁਰੂਆਤ ਵੀ ਪਹਿਲੇ ਦਿਨ ਤੋਂ ਹੀ ਹੋ ਜਾਵੇਗਾ। ਉਨ੍ਹਾਂ ਸਮੂਹ ਔਰਤਾਂ ਨੂੰ ਪਾਰਟੀ ਦੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਕਿਰਨਦੀਪ ਕੌਰ, ਨਵਜੀਤ ਕੌਰ ਤੇ ਹੋਰਨਾਂ ਨੇ ਕਿਹਾ ਕਿ ਉਹ ਸ. ਗਿੱਲ ਵਲੋਂ ਸ਼ਹਿਰ ਪ੍ਰਤੀ ਹੁਣ ਤੱਕ ਨਿਭਾਈਆਂ ਜਿੰਮੇਵਾਰੀਆਂ ਤੋਂ ਭਲੀਭਾਂਤ ਜਾਣੂ ਹਨ। ਆਪ ਉਮਦੀਵਾਰ ਹੀ ਇਕ ਅਜਿਹਾ ਲੀਡਰ ਹੈ, ਜੋ ਸ਼ਹਿਰ ਦਾ ਸਹੀ ਮਾਇਣੇ ‘ਚ ਵਿਕਾਸ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹੋਰ ਪਾਰਟੀਆਂ ਨੂੰ ਬਹੁਤ ਮੌਕੇ ਦੇ ਚੁੱਕੇ ਹਾਂ, ਹੁਣ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਵੀ ਮਿਲਣਾ ਚਾਹੀਦਾ ਹੈ। ਇਸ ਲਈ ਉਹ ਚੋਣ ਪ੍ਰਚਾਰ ਖਾਤਰ ਇਮਾਨਦਾਰੀ ਤੇ ਲਗਨ ਨਾਲ ਮੇਹਨਤ ਕਰਨਗੇ।
ਮੀਟਿੰਗ ਵਿਚ ਸੁਰੇਸ਼ ਕੁਮਾਰ ਗਰਗ, ਰੁਪਿੰਦਰ ਸ਼ਰਮਾ, ਚੰਦਰ ਕਾਂਤਾ, ਕਿਰਨ ਪ੍ਰੀਤ , ਮਿੱਠੂ ਰਾਮ, ਵਿਜੈ ਕੁਮਾਰ ਸੇਤੀਆ, ਸਨੇਹਲਤਾ, ਪ੍ਰੀਤਿ ਗਰਗ, ਅੰਜਨਾ ਰਾਣੀ, ਬਿਮਲਾ ਦੇਵੀ, ਬੂਟਾ ਸਿੰਘ, ਪ੍ਰਕਾਸ਼ ਕੁਮਾਰ, ਜਯੋਤੀ, ਕਮਲੇਸ਼ ਰਾਣੀ, ਨਿਰਮਲ ਰਾਣੀ, ਮਨਜੀਤ ਕੌਰ, ਸੋਨੀਆ, ਕੁਲਜੀਤ ਕੌਰ, ਮਨੀਸ਼ਾ ਰਾਣੀ ਆਦਿ ਸਮੇਤ ਪਰਿਵਾਰ ਮੌਜੂਦ ਸਨ ।