
ਬਠਿੰਡਾ। ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਵਧਦੇ ਪ੍ਰਕੋਪ ਨੂੰ ਧਿਆਨ ’ਚ ਰੱਖਦਿਆਂ ਅੱਜ ਜ਼ਿਲਾ ਬਠਿੰਡਾ ਦੀ ਸਾਧ ਸੰਗਤ ਵੱਲੋਂ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਅਤੇ ਜਾਮ-ਏ-ਇੰਸਾਂ ਗੁਰੂ ਕਾ ਦਿਵਸ ਦੀ ਵਰੇਗੰਢ ਮੌਕੇ ਕਰੋਨਾ ਪੀੜਿਤਾਂ ਦੀ ਸਹਾਇਤਾ ਲਈ ਕਰੋਨਾ ਪ੍ਰੀਵੈਂਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ। ਸੇਵਾਦਾਰਾਂ ਵੱਲੋਂ ਸੁਵਿਧਾ ਅਨੁਸਾਰ ਇਹ ਕਿੱਟਾਂ ਕਰੋਨਾ ਪੀੜਿਤਾਂ ਦੀ ਦਹਿਲੀਜ ਤੱਕ ਪਹੁੰਚਾਈਆਂ ਗਈਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਨੈਸ਼ਨਲ 45 ਮੈਂਬਰ ਭੈਣ ਊਸ਼ਾ ਇੰਸਾਂ ਨੇ ਦੱਸਿਆ ਕਿ ਅੱਜ ਬਲਾਕ ਬਠਿੰਡਾ ਵੱਲੋਂ 29 ਜਰੂਰਤਮੰਦ ਕਰੋਨਾ ਪੀੜਿਤਾਂ ਨੂੰ ਇਹ ਕਿੱਟਾਂ ਉਪਲੱਬਧ ਕਰਵਾਈਆਂ ਗਈਆਂ ਹਨ ਜਿਸ ਵਿਚ ਆਕਸੀਮੀਟਰ, ਥਰਮਾ ਮੀਟਰ, ਸਟੀਮਰ, ਕਾੜਾ ਤੋਂ ਇਲਾਵਾ ਹੋਰ ਸਮਾਨ ਪਾਇਆ ਗਿਆ ਹੈ। ਇਸ ਤੋਂ ਇਲਾਵਾ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਕਰੋਨਾ ਯੋਧਿਆਂ (ਡਾਕਟਰ, ਨਰਸਾਂ, ਪੁਲਿਸ ਅਤੇ ਐਂਬੂਲੈਸ ਦੇ ਡਰਾਈਵਰਾਂ) ਨੂੰ ਫਲਾਂ ਦੀਆਂ ਕਿੱਟਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਹਸਪਤਾਲ ਦੇ ਈ.ਐਮ.ਓ. ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦਿਨ-ਬ-ਦਿਨ ਖਤਰਨਾਕ ਰੂਪ ਧਾਰ ਰਹੀ ਹੈ ਜੋ ਅੱਜ ਸਾਧ ਸੰਗਤ ਵੱਲੋਂ ਕਰੋਨਾ ਯੋਧਿਆਂ ਦੀ ਇਹ ਹੌਂਸਲਾ ਅਫਜਾਈ ਕੀਤੀ ਗਈ ਹੈ ਨਿਸ਼ਚੇ ਹੀ ਉਨਾਂ ਦਾ ਮਨੋਬਲ ਵਧਾਏਗੀ। ਏਐਸਆਈ ਰਜਿੰਦਰ ਕੁਮਾਰ ਨੇ ਕਿਹਾ ਕਿ ਪਿਛਲੇ ਸਾਲ ਆਈ ਕਰੋਨਾ ਦੀ ਲਹਿਰ ਨਾਲੋਂ ਇਹ ਲਹਿਰ ਜਿਆਦਾ ਭਿਆਨਕ ਹੈ, ਸੋ ਲੋਕਾਂ ਨੰੂ ਸਰਕਾਰ ਅਤੇ ਪ੍ਰਸਾਸ਼ਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਬੇਸ਼ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ । ਇਸ ਮੌਕੇ ਐਂਬੂਲੈਂਸ ਡਰਾਈਵਰਾਂ ਨੇ ਕਿਹਾ ਕਿ ਸਾਧ ਸੰਗਤ ਨੇ ਅੱਜ ਜੋ ਇਹ ਮਾਣ ਬਖ਼ਸ਼ਿਆ ਹੈ ਕਾਬਿਲ-ਏ-ਤਾਰੀਫ ਹੈ ਅਤੇ ਇਸ ਨਾਲ ਸਾਡਾ ਮਨੋਬਲ ਵਧਿਆ ਹੈ। ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਜ਼ਿਲਾ ਬਠਿੰਡਾ ਵਿਚ ਅੱਜ ਕੁੱਲ 228 ਕਿੱਟਾਂ ਵੰਡੀਆਂ ਗਈਆਂ ਹਨ। ਉਨਾਂ ਕਿਹਾ ਕਿ ਅਸੀਂ ਅੱਜ ਕਰੋਨਾ ਯੋਧਿਆਂ ਨੂੰ ਵੀ ਸਲਾਮ ਕਰਦੇ ਹਾਂ ਜੋ ਦਿਨ ਰਾਤ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਅਨਮੋਲ ਜਿੰਦਗੀਆਂ ਨੂੰ ਬਚਾਅ ਰਹੇ ਹਨ। ਇਸ ਮੌਕੇ 45 ਮੈਂਬਰ ਭੈਣ ਮਾਧਵੀ ਇੰਸਾਂ, ਮੀਨੂੰ ਕਸ਼ਿਅਪ ਇੰਸਾਂ, 15 ਮੈਂਬਰ ਮਨੋਜ ਇੰਸਾਂ, ਗਗਨ ਇੰਸਾਂ, ਸੁਜਾਨ ਭੈਣ ਰੇਖਾ ਇੰਸਾਂ, ਨੀਸ਼ਾ ਇੰਸਾਂ, ਭੰਗੀਦਾਸ ਮੇਘ ਰਾਜ ਇੰਸਾਂ, ਵਿੱਕੀ ਇੰਸਾਂ, ਗੁਰਦੀਪ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਧੀਰਜ ਇੰਸਾਂ ਤੋਂ ਇਲਾਵਾ ਕੁਝ ਕੁ ਸੇਵਾਦਾਰ ਹਾਜਰ ਸਨ।
पाकिस्तान में फिदायीन हमला, PM शहबाज बोले- भारत ने कराया:रक्षा मंत्री का
अलग दावा- अफगानिस्तान जिम्मेदार; इस्लामाबाद कोर्ट कैंपस ब्लास्ट में 12 की
मौत
-
पाकिस्तान की राजधानी इस्लामाबाद में हुए आत्मघाती बम विस्फोट को लेकर
प्रधानमंत्री शहबाज शरीफ और रक्षा मंत्री ख्वाजा आसिफ ने अलग-अलग दावे किए
हैं। PM शहबाज ...
8 घंटे पहले
कोई टिप्पणी नहीं:
एक टिप्पणी भेजें