Punjab Ka Sach Newsporten/ NewsPaper: ਆਪ ਦੇ ਉਮੀਦਵਾਰ ਸਿੱਧੂ ਦੇ ਮਾਤਾ ਤੇ ਪਿਤਾ ਵੀ ਆਏ ਚੋਣ ਮੈਦਾਨ ਵਿੱਚ ਪੁੱਤਰ ਲਈ ਵੋਟਾਂ ਮੰਗੀਆ

Monday, January 31, 2022

ਆਪ ਦੇ ਉਮੀਦਵਾਰ ਸਿੱਧੂ ਦੇ ਮਾਤਾ ਤੇ ਪਿਤਾ ਵੀ ਆਏ ਚੋਣ ਮੈਦਾਨ ਵਿੱਚ ਪੁੱਤਰ ਲਈ ਵੋਟਾਂ ਮੰਗੀਆ

 


ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਖੇ ਬਲਕਾਰ ਸਿੱਧੂ ਦੇ ਮਾਤਾ ਤੇ ਪਿਤਾ ਨੇ ਕੀਤਾ ਚੋਣ ਪ੍ਰਚਾਰ।

ਰਾਮਪੁਰਾ ਫੂਲ(ਪ੍ਰਸੋਤਮ ਮਨੂੰ).ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਦੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖ ਚੁੱਕੀ ਹੈ। ਜਿਥੇ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਰੌਜਾਨਾ ਦਰਜਨਾ ਚੋਣ ਇਕੱਤਰਤਾਵਾਂ ਨੂੰ ਸੰਬੋਧਨ ਕਰਦੇ ਹਨ ਉਥੇ ਹੁਣ ਸਿੱਧੂ ਦੇ ਮਾਤਾ ਸਰਦਾਰਨੀ ਚਰਨਜੀਤ ਕੌਰ ਸਿੱਧੂ  ਅਤੇ  ਪਿਤਾ ਸਰਦਾਰ ਰੂਪ ਸਿੰਘ ਸਿੱਧੂ ਵੀ ਚੋਣ ਮੈਦਾਨ ਵਿੱਚ ਆ ਗਏ ਹਨ।

ਇਸੇ ਤਹਿਤ ਹੀ ਉਹਨਾਂ ਰਾਮਪੁਰਾ ਦੇ ਇਤਿਹਾਸਕ ਕਸਬਾ ਤੇ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਖੇ ਪਹੁੱਚ ਕੇ ਚੋਣ ਪ੍ਰਚਾਰ ਦੀ ਸੁਰੂਆਤ ਕਰਦਿਆ ਘਰ-ਘਰ ਜਾ ਕੇ ਆਪਣੇ ਪੁੱਤਰ ਬਲਕਾਰ ਸਿੱਧੂ ਦੇ ਹੱਕ ਵਿੱਚ ਵੋਟ ਪਾਉਣ ਲਈ ਅਪੀਲ ਕੀਤੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਇਹਨਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ। 

ਇਸ ਮੌਕੇ ਬਲਕਾਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਮਾਤਾ-ਪਿਤਾ ਜਿਹਨਾਂ ਕਦੇ ਉਂਗਲ ਫੜ੍ਹ ਕੇ ਮੈਨੂੰ ਤੁਰਨਾ ਸਿਖਾਇਆ ਅੱਜ ਵੀ ਉਸੇ ਤਰ੍ਹਾਂ ਸੱਚਾਈ ਦੇ ਇਸ ਸੰਘਰਸ਼ੀ ਰਾਹ 'ਤੇ ਮੇਰਾ ਸਾਥ ਦੇ ਰਹੇ ਨੇ ਅਤੇ ਕਿਉੰਕਿ ਉਹ ਜਾਣਦੇ ਨੇ ਕਿ ਮੈਂ ਉਹਨਾਂ ਨਾਲ 'ਪੰਜਾਬ ਦੀ ਜਵਾਨੀ' ਨੂੰ ਬਚਾਉਣ ਦੇ ਕੀਤੇ ਆਪਣੇ ਵਾਅਦੇ ਨੂੰ ਜਰੂਰ ਪੂਰਾ ਕਰਾਂਗਾ।ਇੱਥੇ ਜਿਕਰਯੋਗ ਹੈ ਕਿ ਇਸ ਤੋ ਪਹਿਲਾਂ ਬਲਕਾਰ ਸਿੱਧੂ ਦੀ ਪਤਨੀ ਬੀਬਾ ਜਿੰਦਰ ਕੌਰ ਸਿੱਧੂ ਵੀ ਚੋਣ ਮੈਦਾਨ ਵਿੱਚ ਹਨ ਤੇ ਉਹਨਾਂ ਰਾਮਪੁਰਾ ਸਹਿਰ ਦੇ ਆਦਰਸ ਨਗਰ ਵਿੱਚ ਡੋਰ ਟੂ ਡੋਰ ਜਾਕੇ ਬਲਕਾਰ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।

 ਇਸ ਮੌਕੇ ਉਹਨਾਂ ਨਾਲ ਯੋਧਾ ਮਹਿਰਾਜ , ਐੱਮ ਸੀ ਲੱਖਾ ,ਲਖਵਿੰਦਰ ਸਿੰਘ ਮਹਿਰਾਜ , ਮੈਂਬਰ ਜਗਤਾਰ ਸਿੰਘ ਭੋਲਾ , ਬਖਸ਼ੀਸ਼ ਸਿੰਘ , ਕਾਲਾ ਭਾਰੇ ਕਾ , ਡਾਕਟਰ ਕਿੰਦਰੀ , ਦੇਵ ਸਹੋਤਾ , ਪ੍ਰਧਾਨ ਗੁਰਮੇਲ ਕੌਰ , ਸੁਰਜੀਤ ਕੌਰ , ਗੁਰਦੀਪ ਕੌਰ , ਰਾਜਵੀਰ ਕੌਰ , ਮਨਜੀਤ ਕੌਰ , ਚਰਨਜੀਤ ਕੌਰ , ਸੁਖਪਾਲ ਕੌਰ , ਜਸਵਿੰਦਰ ਕੌਰ , ਹਰਭਜਨ ਕੌਰ , ਨਿੱਕੀ , ਹਰਬੰਸ ਕੌਰ ਅਤੇ ਗੁਰਪ੍ਰੀਤ ਸਿੰਘ ਹਾਜ਼ਿਰ ਸਨ।



No comments:

खबर एक नजर में देखे

Labels

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

Followers

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

Translate

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

Search This Blog

Bathinda Leading NewsPaper

E-Paper Punjab Ka Sach 21 Nov 2024

HOME PAGE