ਬਠਿੰਡਾ 7 ਫ਼ਰਵਰੀ. ਬਠਿੰਡਾ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਕਾਂਗਰਸ ਦੇ ਝੰਡਿਆਂ ਦੇ ਰੰਗ ਵਿੱਚ ਰੰਗੀਆਂ ਹੋਈਆਂ ਨਜ਼ਰ ਆ ਰਹੀਆਂ ਹਨ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਮੁਹਿੰਮ ਦਿਨ ਭਰ ਦਿਨ ਭਖਵਾਂ ਰੂਪ ਧਾਰਨ ਕਰਦੀ ਜਾ ਰਹੀ ਹੈ। ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰਦੇ ਹੋਏ ਸ਼ਹਿਰ ਦੇ ਅਜੀਤ ਰੋਡ, ਬਾਬਾ ਫਰੀਦ ਨਗਰ, ਕਰਤਾਰ ਬਸਤੀ, ਮਾਡਲ ਟਾਊਨ ਫੇਸ 2,ਭਾਈ ਕਾ ਮੁਹੱਲਾ, ਕਿਲਾ ਰੋਡ, ਨਵੀ ਬਸਤੀ ਵਿਚ ਮੀਟਿੰਗਾਂ ਨੂੰ ਸੰਬੋਧਨ ਕੀਤਾ ਤੇ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਵੋਟ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅੈਲਾਨ ਕਰਨਾ ਕਾਂਗਰਸ ਦੀ ਹਰ ਵਰਗ ਦੀ ਤਰੱਕੀ ਵਾਲੀ ਸੋਚ ਦਾ ਫ਼ੈਸਲਾ ਹੈ, ਕਿਉਂਕਿ ਕਾਂਗਰਸ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਚੰਨੀ ਲੋਕ ਹਿੱਤ ਲੀਡਰ ਹਨ ਜਿਨ੍ਹਾਂ ਨੇ ਘੱਟ ਸਮੇਂ ਵਿੱਚ ਪੰਜਾਬ ਨੂੰ ਅਗਾਂਹ ਵੱਲ ਤੋਰਿਆ ਹੈ ਅਤੇ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਫੈਸਲੇ ਲਏ ਹਨ। ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਚਿਹਰਾ ਐਲਾਨਣ ਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਅਤੇ ਕਿਹਾ ਚੰਨੀ ਨਾਲ ਕਾਂਗਰਸ ਨੂੰ ਫਾਇਦਾ ਮਿਲੇਗਾ ਅਤੇ ਕਾਂਗਰਸ ਦੀ ਦੂਜੀ ਵਾਰ ਵੀ ਸਰਕਾਰ ਬਣੇਗੀ। ਇਸ ਮੌਕੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਵਿਕਾਸ ਰਥ ਨੂੰ ਹੋਰ ਤੇਜ਼ ਰਫਤਾਰ ਦੇਣ ਲਈ ਪੰਜਾਬ ਵਾਸੀ ਤੇ ਸ਼ਹਿਰ ਬਠਿੰਡਾ ਦੇ ਨਿਵਾਸੀ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣਗੇ ਕਿਉਂਕਿ ਕਾਂਗਰਸ ਨੇ ਪੰਜ ਸਾਲਾ ਵਿੱਚ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਹਰ ਵਰਗ ਨੂੰ ਰਾਹਤਾਂ ਦਿੱਤੀਆਂ। ਉਨ੍ਹਾਂ ਕਾਂਗਰਸ ਦੀ ਦੂਸਰੀ ਕਈ ਵਾਰ ਸਰਕਾਰ ਬਣਾਉਣ ਲਈ ਵੋਟ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਕੌਂਸਲਰ ਅਤੇ ਵਰਕਰ ਹਾਜ਼ਰ ਸਨ ।
No comments:
Post a Comment