ਬਠਿੰਡਾ 7 ਫ਼ਰਵਰੀ :- ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੀ ਚੋਣ ਮੁਹਿੰਮ ਭਖਾ ਰੂਪ ਧਾਰਨ ਕਰ ਚੁੱਕੀ ਹੈ। ਬਠਿੰਡਾ ਸ਼ਹਿਰ ਤੱਕੜੀ ਦੇ ਝੰਡਿਆਂ ਨਾਲ ਰੰਗਦਾ ਹੋਇਆ ਨਜ਼ਰ ਆ ਰਿਹਾ ਹੈ। ਅੱਜ ਢਿਲੋਂ ਕਾਲੋਨੀ ਨਿਵਾਸੀਆਂ ਵੱਲੋਂ ਪਰਦੀਪ ਜੌਡ਼ਾ ਦੀ ਅਗਵਾਈ ਵਿੱਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਲੱਡੂਆਂ ਨਾਲ ਤੋਲਿਆ ਗਿਆ ਤੇ ਭਾਰੀ ਇਕੱਠ ਨੇ ਉਨ੍ਹਾਂ ਦੀ ਜਿੱਤ ਲਈ ਡਟ ਕੇ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ । ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਇੱਕ ਪਾਸੇ ਸ਼ਰਾਫ਼ਤ ਤੇ ਦੂਜੇ ਪਾਸੇ ਗੁੰਡਾ ਰਾਜ ਦੀ ਲੜਾਈ ਹੈ, ਤਿੰਨੇ ਕਾਂਗਰਸੀ ਰਲ ਕੇ ਸਰੂਪ ਚੰਦ ਸਿੰਗਲਾ ਨੂੰ ਹਰਾਉਣ ਲਈ ਇਕੱਠੇ ਹੋਏ ਹਨ, ਜਦੋਂ ਕਿ ਸਿੰਗਲਾ ਪਰਿਵਾਰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਚੋਣ ਮੈਦਾਨ ਵਿੱਚ ਹੈ ਤੇ ਸ਼ਹਿਰੀਆਂ ਦੀ ਜਿੱਤ ਨਾਲ ਬਠਿੰਡਾ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ ਅਤੇ ਸ਼ਹਿਰ ਵਿੱਚੋਂ ਗੁੰਡਾ ਰਾਜ ਖ਼ਤਮ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਸਿੰਗਲਾ ਪਰਿਵਾਰ ਦਾ ਮੁੱਖ ਮਕਸਦ ਹਰ ਵਰਗ ਦੀ ਖੁਸ਼ਹਾਲੀ ਸੂਬੇ ਦੀ ਤਰੱਕੀ ਅਤੇ ਬਠਿੰਡਾ ਦਾ ਵਿਕਾਸ ਹੈ ਜਿਸ ਲਈ ਹਮੇਸ਼ਾਂ ਯਤਨ ਸ਼ੀਲ ਰਹਾਂਗੇ ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕੌਂਸਲਰ ਅਤੇ ਵਰਕਰ ਹਾਜ਼ਰ ਸਨ ।
पाकिस्तान में फिदायीन हमला, PM शहबाज बोले- भारत ने कराया:रक्षा मंत्री का
अलग दावा- अफगानिस्तान जिम्मेदार; इस्लामाबाद कोर्ट कैंपस ब्लास्ट में 12 की
मौत
-
पाकिस्तान की राजधानी इस्लामाबाद में हुए आत्मघाती बम विस्फोट को लेकर
प्रधानमंत्री शहबाज शरीफ और रक्षा मंत्री ख्वाजा आसिफ ने अलग-अलग दावे किए
हैं। PM शहबाज ...
9 घंटे पहले
कोई टिप्पणी नहीं:
एक टिप्पणी भेजें