ਬਠਿੰਡਾ। ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਦੇ ਸੱਦੇ ਤੇ ਅੱਜ ਆਮ ਆਦਮੀ ਪਾਰਟੀ ਵੱਲੋ ਬਠਿੰਡਾ ਸ਼ਹਿਰ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਦੀ ਜਾਣਕਾਰੀ ਗੁਰਜੰਟ ਸਿੰਘ ਸਿਵੀਆਂ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਅਤੇ ਨਵਦੀਪ ਸਿੰਘ ਜੀਦਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਨੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦਿਤੀ। ਓਹਨਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਕਿਸਾਨਾਂ ਨਾਲ਼ ਖੜੀ ਸੀ ਅਤੇ ਅੱਗੇ ਤੋਂ ਵੀ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੀ ਰਹੇਗੀ। ਉਹਨਾਂ ਨੇ ਦੱਸਿਆ ਕਿ ਇਸ ਮਾਰਚ ਰਾਹੀਂ ਆਪ ਵੱਲੋਂ ਵਪਾਰੀਆਂ, ਮਜ਼ਦੂਰਾਂ, ਆੜਤੀਆਂ ਅਤੇ ਛੋਟੇ ਦੁਕਾਨਦਾਰਾਂ ਨੂੰ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਕਿਸਾਨ ਪਰੇਡ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਵੱਧ ਚੜ ਕੇ ਹਿੱਸਾ ਲੈਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਐੱਮ ਐਲ ਏ ਬਲਜਿੰਦਰ ਕੌਰ ਤਲਵੰਡੀ ਸਾਬੋ, ਰਕੇਸ਼ ਪੁਰੀ ਜ਼ਿਲ੍ਹਾ ਜਨਰਲ ਸਕੱਤਰ, ਬਲਕਾਰ ਸਿੰਘ ਭੋਖੜਾ ਜ਼ਿਲ੍ਹਾ ਮੀਡੀਆ ਇੰਚਾਰਜ, ਸੁਖਵੀਰ ਬਰਾੜ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ, ਐੱਮ ਐਲ ਜਿੰਦਲ ਕੈਸ਼ੀਅਰ, ਅਮ੍ਰਿਤ ਅਗਰਵਾਲ, ਅਨਿਲ ਠਾਕੁਰ, ਅਮਰਦੀਪ ਰਾਜਨ, ਐਡਵੋਕੇਟ ਗੁਰਲਾਲ ਸਿੰਘ, ਮਨਜੀਤ ਸਿੰਘ, ਹਰਜਿੰਦਰ ਰਾਇ, ਬੂਟਾ ਸਿੰਘ ਸਿਵੀਆਂ ਅਤੇ ਬਹੁਤ ਸਾਰੇ ਆਪ ਵਰਕਰ ਸ਼ਾਮਿਲ ਹੋਏ।
पाकिस्तान पर अंतरराष्ट्रीय प्रतिबंध लगवाएंगे मुनीर? लीबियाई वॉर लॉर्ड से कर
ली सबसे बड़ी आर्म्स डील
-
कंगाली में घिरे पाकिस्तान ने ऐसी हरकत की है, जो आने वाले समय में उसी के गले
की फांस बनने वाली है. उसके ऊपर अंतरराष्ट्रीय प्रतिबंध और राजनयिक रूप से
अलग-थल...
18 घंटे पहले

कोई टिप्पणी नहीं:
एक टिप्पणी भेजें