ਝੂਠੇ ਪਰਚੇ ਪਾਉਣ ਵਾਲੇ ਬਖਸ਼ੇ ਨਹੀ ਜਾਣਗੇ - ਗੁਰਪ੍ਰੀਤ ਮਲੂਕਾ
ਮਲੂਕਾ - ਸੂਬੇ ਵਿੱਚ ਹੋਣ ਵਾਲੀਆ ਨਗਰ ਨਿਗਮ ਨਗਰ ਪੰੰਚਾਇਤਾ ਤੇ ਕਾਰਪੋਰੇਸ਼ਨ ਦੀਆਂਾਂ ਚੌਣਾਂ ਸਬੰਧੀ ਸਾਰੀਆ ਰਾਜਨੀਤਿਕ ਪਾਰਟੀਆ ਵੱਲੋਜ਼ ਸਰਗਰਮੀਆ ਜਾਰੀ ਹਨ। ਇਹਨਾਂ ਚੌਣਾਂ ਦੇ ਸਬੰਧ ਵਿਚ ਹਲਕਾ ਰਾਮਪੁਰਾ ਫੂਲ ਦੀ ਹਲਕਾ ਪੱਧਰੀ ਮੀਟਿੰਗ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜਾਰੀ ਕਾਰਨ ਲੋਕਾਂ ਦਾ ਮੋਹ ਕਾਂਗਰਸ ਤੋਜ਼ ਭੰਗ ਹੋ ਚੁੱਕਿਆ ਹੈ। ਕਾਂਗਰਸ ਸਰਕਾਰ ਹਾਰ ਦੇ ਡਰੋ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਜਾਂ ਪੁਲਿਸ ਪ੍ਰਸ਼ਾਸਨ ਰਾਹੀ ਲੋਕਾਂ ਤੇ ਝੂਠੇ ਪਰਚੇ ਦਰਜ ਕਰਵਾ ਕੇ ਡਰ ਦਾ ਮਾਹੋਲ ਪੈਦਾ ਕਰ ਰਹੀ ਹੈ। ਸੂਬੇ ਦੀ ਸਰਕਾਰ ਘਟੀਆ ਹੱਥਕੰਡੇ ਅਪਣਾ ਕੇ ਚੌਣਾਂ ਜਿੱਤਣਾ ਚਾਹੁੰਦੀ ਹੈ। ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾ ਅਤੇ ਚੌਣਾਂ ਲੜਨ ਵਾਲੇ ਉਮੀਦਵਾਰਾ ਦੇ ਹੌਜ਼ਸਲੇ ਬੁਲੰਦ ਹਨ।
ਉਹਨਾਂ ਕਿਹਾ ਕਿ ਪਿੰਡਾਂ ਵਿਚ ਸ਼੍ਰੋਮਣੀ ਅਕਾਲੀਦਲ ਦੇ ਹੱਕ ਵਿਚ ਲੋਕ ਲਹਿਰ ਬਣੀ ਹੋਈ ਹੈ। ਮਲੂਕਾ ਨੇ ਕਿਹਾ ਕਿ ਸੂਬੇ ਦੇ ਚੌਣ ਕਮਿਸ਼ਨ ਨੂੰ ਚੌਣਾਂ ਵਿਚ ਪੁਲਿਸ ਪ੍ਰਸ਼ਾਸਨ ਅਤੇ ਚੌਣ ਅਮਲੇ ਨੂੰ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੌਣਾਂ ਕਰਵਾਉਣ ਦੇ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਬੇਸ਼ੱਕ ਚੌਣ ਕਮਿਸ਼ਨ ਵੱਲੋਜ਼ ਚੌਣਾਂ ਦੌਰਾਨ ਵੀਡਿਓਗਰਾਫੀ ਦੇ ਇੰਤਜਾਮ ਕੀਤੇ ਗਏ ਹਨ ਪਰ ਫਿਰ ਵੀ ਕਾਂਗਰਸੀ ਆਗੂਆ ਤੇ ਚੌਣ ਕਮਿਸ਼ਨ ਵੱਲੋਜ਼ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ। ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀਦਲ ਚੌਣਾਂ ਦੌਰਾਨ ਕੋਈ ਵੀ ਧੱਕਾ ਜਾਂ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਬਰਦਾਸ਼ਤ ਨਹੀ ਕਰੇਗਾ।
ਇਸ ਮੌਕੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਵਰਕਰਾ ਨੂੰ ਸ਼੍ਰੋਮਣੀ ਅਕਾਲੀਦਲ ਦੇ 100 ਸਾਲਾ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਵਿਚ ਸ਼੍ਰੋਮਣੀ ਅਕਾਲੀਦਲ ਦਾ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਸੂਬੇ ਦੀ ਸਰਕਾਰ ਵੱਲੋਜ਼ ਅਕਾਲੀ ਵਰਕਰਾ ਤੇ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਹਨ ਸਮਾਂ ਆਉਣ ਤੇ ਅਕਾਲੀ ਵਰਕਰਾ ਤੇ ਨਜਾਇਜ ਪਰਚੇ ਦਰਜ ਕਰਨ ਵਾਲੇ ਅਧਿਕਾਰੀਆ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਆਪਣੀ ਮਾੜੀ ਕਾਰਗੁਜਾਰੀ ਕਾਰਨ ਕਾਂਗਰਸ ਪਾਰਟੀ ਡਰ ਦਾ ਮਾਹੌਲ ਪੈਦਾ ਕਰਕੇ ਧੱਕੇ ਨਾਲ ਚੌਣਾਂ ਜਿੱਤਣਾ ਚਾਹੁੰਦੀ ਹੈ। ਸ਼ੋ੍ਰਮਣੀ ਅਕਾਲੀਦਲ ਦੇ ਵਰਕਰ ਸਰਕਾਰ ਦੀ ਹਰ ਧੱਕੇਸ਼ਾਹੀ ਦਾ ਜਵਾਬ ਦੇਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਭੈਅਮੁਕਤ ਹੋ ਕੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਮੋਕੇ ਜੱਥੇਦਾਰ ਸਤਨਾਮ ਸਿੰਘ ਭਾਈਰੂਪਾ, ਹਰਿੰਦਰ ਹਿੰਦਾ, ਸਤਪਾਲ ਗਰਗ, ਸੁਰਿੰਦਰ ਜੌੜਾ, ਗਗਨਦੀਪ ਗਰੇਵਾਲ, ਗੁਰਮੀਤ ਸਿੰਘ ਪੱਪੀ, ਰਕੇਸ਼ ਗੋਇਲ, ਮੋਹਨ ਭਗਤਾ, ਸੁਖਜਿੰਦਰ ਖਾਣਦਾਨ, ਨਰੇਸ਼ ਸੀHਏ, ਹੈਪੀ ਬਾਂਸਲ, ਸੁਰਜੀਤ ਭਾਈਰੂਪਾ, ਪਿੰ੍ਰਸ ਨੰਦਾ, ਹਰਜੀਤ ਮਲੂਕਾ, ਨਿਰਮਲ ਮਲੂਕਾ, ਪਿੰਟੂ ਜਲਾਲ, ਜਗਸੀਰ ਪੰਨੂ, ਕਰਮਜੀਤ ਕਾਂਗੜ, ਅਜੈਬ ਸਿੰਘ ਹਮੀਰਗੜ੍ਹ, ਸਰਬਜੀਤ ਕਾਂਗੜ, ਹਰਮਨ ਢਪਾਲੀ, ਮਨਦੀਪ ਸ਼ਰਮਾਂ, ਬਲਜੀਤ ਸ਼ਰਮਾਂ ਤੇ ਮੀਡੀਆ ਇੰਚਾਰਜ ਰਤਨ ਸ਼ਰਮਾਂ ਮਲੂਕਾ ਤੋਜ਼ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ।
No comments:
Post a Comment