ਬਠਿੰਡਾ। ਡਰਾਈਵਰਾਂ, ਕੰਡਕਟਰਾਂ ਅਤੇ ਸਟੂਡੈ੍ਵਟਸ ਨੂੰ ਫਸਟ ਏਡ ਦੀ ਟੇਨਿੰਗ ਦੇਣ ਲਈ ਰੈਡ ਕਰਾਸ ਭਵਨ ਵਿਖੇ ਇੱਕ ਟ੍ਰੇਨਿੰਗ ਕੈ੍ਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਭਾਰਤੀ ਰੈਡ ਕਰਾਸ ਸੁਸਾਇਟੀ ਦੇ ਫਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆ ਨੇ ਸਿਖਿਆਰਥਪੀਆਂ ਨੂੰ ਫਸਟ ਏਡ ਦੀ ਮੌਖਿਕ ਅਤੇ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ।
ਸਥਾਨਕ ਰੈਡ ਕਰਾਸ ਭਵਨ ਦੇ ਟ੍ਰੇਨਿੰਗ ਹਾਲ ਵਿੱਚ ਆਯੋਜਿਤ ਕੀਤੇ ਗਏ ਇਸ 8 ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਨੇ ਫਸਟ ਏਡ ਦੀ ਮਹੱਤਤਾ, ਦਿਲ ਦੇ ਦੌਰਿਆਂ ਦੌਰਾਨ ਦਿੱਤੀ ਜਾਣ ਵਾਲੀ ਸੀਪੀਆਰ, ਨਕਸੀਰ ਫੁੱਟਣ, ਬੇਹੋਸ਼ ਹੋ ਜਾਣ, ਚਮੜੀ ਸੜ ਜਾਣ, ਵਗਦੇ ਖੂਨ ਨੂੰ ਰੋਕਣ, ਪੱਟੀਆਂ ਕਰਨ, ਸਨੇਕ ਬਾਈਟ, ਫਰੈਕਚਰ ਕੇਸਾਂ ਨੂੰ ਸੰਭਾਲਣ, ਫਸਟ ਏਡ ਬਕਸਿਆਂ ਦੀ ਵਰਤੋ੍ਵ ਕਰਨ ਦੀ ਟ੍ਰੇਨਿੰਗ ਦਿੱਤੀ। ਟ੍ਰੇਨਰ ਨਰੇਸ਼ ਪਠਾਣੀਆ ਨੇ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਸੜਕੀ ਹਾਦਸਿਆਂ ਦੌਰਾਨ ਤੁਰੰਤ ਫਸਟ ਏਡ ਦੇਣ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਸੋ, ਲੋੜ ਪੈਣ ਦੀ ਪੀੜਤਾਂ ਦੀ ਮੱਦਦ ਕੀਤੀ ਜਾਵੇ। ਟ੍ਰੇਨਿੰਗ ਸੈਸ਼ਨ ਦੇ ਆਖਰੀ ਦਿਨ ਇਮਤਿਹਾਨ ਲਈ ਸਿਵਲ ਹਸਪਤਾਲ ਬਠਿੰਡਾ ਤੋ੍ਵ ਪਹੁੰਚੇ ਮੈਡੀਕਲ ਅਫਸਰ ਵਿਕਾਸ ਗੋਇਲ ਨੇ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਅੱਜ ਦੇ ਤੇਜ ਰਫਤਾਰ ਜੀਵਨ ਵਿੱਚ ਫਸਟ ਏਡ ਦਾ ਬਹੁਤ ਮਹੱਤਵ ਹੈ। ਕੰਮਕਾਜੀ ਥਾਵਾਂ ਤੇ ਵੀ ਹਾਦਸਿਆਂ ਦਾ ਖ਼ਤਰਾ ਰਹਿੰਦਾ ਹੈ। ਸੋ, ਇਹ ਗਿਆਨ ਕਿਸੇ ਲਈ ਮੱਦਦਗਾਰ ਸਾਬਤ ਹੁੰਦਾ ਹੈ। ਸਿਖਿਆਰਥੀਆਂ ਨੂੰ ਕਰੋਨਾ ਤੋ ਬਚਾਅ ਸੰਬੰਧੀ ਟਿਪਸ ਵੀ ਦਿੱਤੇ ਗਏ।
No comments:
Post a Comment