ਬਠਿੰਡਾ। ਸਿਵਿਲ ਅਸਪਤਾਲ ਬਠਿੰਡਾ ਅੰਦਰ ਵਿਸਵ ਟੀਬੀ ਦਿਵਸ ਮਨਾਇਆ ਗਿਆ। ਸਿਹਤ ਵਿਭਾਗ ਪੰਜਾਬ ਸਰਕਾਰ ਵੱਲੋਂ ਅਤੇ ਸਿਵਲ ਸਰਜਨ ਬਠਿੰਡਾ ਡਾਂ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਏ.ਸੀ.ਐੱਸ. ਡਾ. ਅਨੂਪਮਾ ਸ਼ਰਮਾਂ ਅਤੇ ਜਿਲ੍ਹਾ ਪ੍ਰੋਗਰਾਮ ਅਫਸਰ ਬਠਿੰਡਾ ਡਾ. ਸੀਮਾ ਗੁਪਤਾ ਦੀ ਅਗਵਾਈ ਹੇਠ ਅਜ ਜੀ.ਐੱਨ.ਐੱਮ ਸਕੂਲ ਜਿਲ੍ਹਾ ਹਸਪਤਾਲ ਕੰਪਲੈਕਸ ਬਠਿੰਡਾ ਵਿਖੇ ਨੈਸ਼ਨਲ ਟੀਬੀ ਅਲਿਮੀਨੇਸਨ ਪ੍ਰੋਗਰਾਮ (ਟੳਥਸ਼) ਸਟਾਫ ਬਠਿੰਡਾ ਦੇ ਮਿਲੇ ਸਹਿਯੋਗ ਨਾਲ World TB Day 2021 ਮਨਾਇਆ ਗਿਆ । ਇਸ ਮੌਕੇ ਦੱਸਿਆ ਕਿ ਟੀ.ਬੀ. ਦੇ ਰੋਗ ਹੋਣ ਦਾ ਸ਼ੱਕ ਜਿਵੇਂ ਕਿ ਦੋ ਹਫਤੇ ਤੋਂ ਵੱਧ ਦੀ ਖਾਂਸੀ, ਸ਼ਾਮ ਨੂੰ ਮਿੰਨਾ ਮਿੰਨਾ ਬੁਖਾਰ, ਲੰਬਾ ਸਾਹ ਲੈਣ ਤੇ ਛਾਂਤੀ ਵਿੱਚ ਦਰਦ, ਬਲਗਮ ਵਿੱਚ ਖੂਨ ਦਾ ਆਉਣਾ, ਗਰਦਨ ਵਿੱਚ ਗਿਲਟੀਆਂ ਦਾ ਹੋਣਾ, ਲੰਬੇ ਸਮੇਂ ਤੋਂ ਪੇਟ ਵਿੱਚ ਦਰਦ, ਲੰਬੇ ਸਮੇਂ ਤੋਂ ਰੀੜ ਦੀ ਹੱਡੀ ਵਿੱਚ ਦਰਦ ਆਦਿ ਸ਼ਾਮਲ ਹਨ। ਇਸ ਤਰ੍ਹਾਂ ਦੇ ਸ਼ੱਕੀ ਮਰੀਜ਼ਾਂ ਨੂੰ ਜਿਲ੍ਹਾ ਟੀ।ਬੀ। ਹਸਪਤਾਲ ਬਠਿੰਡਾ ਜਾ ਆਪਣੇ ਨੇੜੇ ਤੇ ਸਰਕਾਰੀ ਹਸਪਤਾਲ ਵਿਖੇ ਚੈੱਕੑਕੱਪ ਕਰਵਾਉਣਾ ਚਾਹੀਦਾ ਹੈ ਉਹਨਾਂ ਇਹ ਵੀ ਦੱਸਿਆਂ ਕਿ ਟੀ।ਬੀ। ਦੇ ਰੋਗ ਦੀ ਭਾਲ ਹੋਣ ਤੇ ਡੋਟਸ ਪ੍ਰਣਾਲੀ ਅਧੀਨ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ,ਨਰਿੰਦਰ ਕੁਮਾਰ,ਹਰੀਸ਼ ਜਿੰਦਲ,ਗੋਪਾਲ ਰਾਏ ਅਤੇ ਸੂਮਹ ਟੀ।ਬੀ। ਸਟਾਫ ਅਤੇ ਵਿਦਿਆਰਥੀ ਹਾਜ਼ਰ ਹੋਏ ਇਸ ਮੌਕੇ ਟੀ।ਬੀ। ਜਾਣਕਾਰੀ ਸਬੰਧੀ ਪਰਚੇ ਵੰਡੇ ਗਏ।
No comments:
Post a Comment