ਬਠਿੰਡਾ. ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਦੌਰੇ ਦੌਰਾਨ ਸ਼੍ਰੀ ਜਵਾਲਾ ਮਾਤਾ ਜੀ ਦੇ ਮੰਦਿਰ ਵਿੱਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਬ੍ਰਾਹਮਣ ਸਮਾਜ ਏਕਤਾ ਮੰਚ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਇਥੇ ਬ੍ਰਾਹਮਣ ਏਕਤਾ ਮੰਚ ਦੇ ਮੈਂਬਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੰਜਾਬ ਸਰਕਾਰ ਵਲੋਂ ਬ੍ਰਾਹਮਣ ਕਲਿਆਣ ਬੋਰਡ ਬਣਾਉਣ ਤੇ ਧੰਨਵਾਦ ਕੀਤਾ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਬੋਰਡ ਬ੍ਰਾਹਮਣ ਸਮਾਜ ਦੀ ਭਲਾਈ ਅਤੇ ਉਨ੍ਹਾਂ ਨੂੰ ਆਉਂਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕੰਮ ਕਰੇਗਾ। ਉਨ੍ਹਾਂ ਬ੍ਰਾਹਮਣ ਸਮਾਜ ਦੀ ਮੰਗ ਅਨੁਸਾਰ ਬੋਰਡ ਵਿੱਚ ਇੱਕ ਮੈਂਬਰ ਬਠਿੰਡਾ ਤੋਂ ਹੋਣ ਦਾ ਵੀ ਵਾਅਦਾ ਕੀਤਾ।
ਇਸ ਮੌਕੇ ਬ੍ਰਾਹਮਣ ਸਮਾਜ ਦੀ ਚਲੀ ਆ ਰਹੀ ਮੰਗ ਜਿਸ ਵਿੱਚ ਭਗਵਾਨ ਪ੍ਰਸ਼ੂਰਾਮ ਭਵਨ ਅਤੇ ਭਗਵਾਨ ਪ੍ਰਸ਼ੂਰਾਮ ਜੀ ਦੀ ਮੂਰਤੀ ਬਣਾਉਣ ਨੂੰ ਪੂਰਾ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਤੁਰੰਤ ਸਬੰਧਿਤ ਅਧਿਕਾਰੀਆਂ ਨਗਰ ਨਿਗਮ ਤੇ ਏ.ਡੀ.ਸੀ ਡਿਵੈਲਪਮੈਂਟ ਨੂੰ ਭਵਨ ਅਤੇ ਬੁੱਤ ਬਣਾਉਣ ਲਈ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਅਤੇ ਕੰਮ ਜਲਦੀ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਬ੍ਰਾਹਮਣ ਸਮਾਜ ਦਾ ਪੂਰਾ ਖਿਆਲ ਰੱਖੇਗੀ।
ਮੀਟਿੰਗ ਵਿੱਚ ਟਰੱਸਟ ਦੇ ਚੇਅਰਮੈਨ ਵੇਦਪ੍ਰਕਾਸ਼ ਸ਼ਰਮਾ, ਜਨਰਲ ਸੱਕਤਰ ਸੁਰਿੰਦਰ ਜੋਸ਼ੀ, ਜਗਜੀਵਨ ਸ਼ਰਮਾ, ਸ਼ਾਮ ਕੁਮਾਰ ਸ਼ਰਮਾ, ਮੀਡੀਆ ਇੰਚਾਰਜ ਪਵਨ ਸ਼ਾਸਤਰੀ, ਬਾਬੂ ਸਿੰਘ,ਜਗਜੀਵਨ ਸ਼ਰਮਾ ,ਸੁਧੀਰ ਸ਼ਰਮਾ, ਸੁਦਰਸ਼ਨ ਸ਼ਰਮਾ, ਮਨੀਸ਼ ਸ਼ਰਮਾ, ਸੁਨੀਲ ਤ੍ਰਿਪਾਠੀ ਐਡਵੋਕੇਟ, ਹੇਮੰਤ ਸ਼ਰਮਾ ਆਦਿ ਹਾਜ਼ਰ ਸਨ।
ਇਸ ਤੋਂ ਪਹਿਲਾ ਸਵੇਰੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁਰੂ ਨਾਨਕ ਨਗਰ ਵਿਖੇ ਉਸ ਜਗਾ ਦਾ ਦੌਰਾ ਕੀਤਾ, ਜਿਥੇ ਪਿਛਲੇ ਦਿਨੀ ਮੁਸਲਿਮ ਭਾਈਚਾਰੇ ਦੇ ਗ਼ਰੀਬ ਪਰਿਵਾਰਾ ਦੇ ਘਰ ਵਿਚ ਅੱਗ ਲੱਗਣ ਕਾਰਨ ਬਹੁਤ ਭਾਰੀ ਨੁਕਸਾਨ ਹੋ ਗਿਆ ਸੀ ਜਿਸ ਵਿੱਚ ਕਰੀਬ ਕਰੀਬ ਚਾਲੀ ਬੱਕਰੀਆਂ ਜ਼ਿੰਦਾ ਜਲ ਗਈਆਂ ਸੀ ਅਤੇ ਉਸ ਘਰ ਵਿੱਚ ਦੋ ਬੇਟੀਆਂ ਦੀ ਸ਼ਾਦੀ ਸੀ ਜਿਨ੍ਹਾਂ ਦਾ ਦਹੇਜ ਦਾ ਸਾਮਾਨ ਅਤੇ ਨਕਦੀ ਵੀ ਜਲ ਕੇ ਸਵਾਹ ਹੋ ਗਏ ਸੀ।
ਵਿੱਤ ਮੰਤਰੀ ਨੇ ਪਰਿਵਾਰ ਨਾਲ ਗਲਬਾਤ ਕਰਦਿਆ ਹੌਂਸਲਾ ਦਿੱਤਾ। ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਤੇ ਪਰਿਵਾਰ ਦੀ ਆਰਥਿਕ ਮਦਦ ਲਈ 8 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਹੋਮਲੈਂਡ ਕਲੋਨੀ, ਐਨ ਐਫ ਅਲ ਕਲੋਨੀ,ਸੁੱਚਾ ਸਿੰਘ ਨਗਰ, ਕੋਠੇ ਅਮਰਪੁਰਾ, ਮਾਡਲ ਟਾਊਨ ਫੇਸ 4 , ਅਜੀਤ ਰੋਡ,ਸ਼ਾਤ ਨਗਰ, ਹਾਜੀ ਰਤਨ, ਜੋਗੀ ਨਗਰ,ਵਿਸ਼ਾਲ ਨਗਰ, ਪਰਤਾਪ ਨਗਰ ਦਾ ਦੌਰਾ ਕੀਤਾ।
ਇਸ ਮੌਕੇ ਅਰੁਣ ਵਧਾਵਨ, ਕੇ ਕੇ ਅਗਰਵਾਲ, ਟਹਿਲ ਸਿੰਘ ਸੰਧੂ, ਸੁਖਦੀਪ ਸਿੰਘ, ਪਵਨ ਮਾਨੀ,ਕੰਵਲਜੀਤ ਸਿੰਘ, ਮਲਕੀਤ ਸਿੰਘ, ਪ੍ਰਕਾਸ਼ ਚੰਦ, ਨੱਥੂ ਰਾਮ ਆਦਿ ਹਾਜ਼ਰ ਸਨ।
No comments:
Post a Comment