ਬਠਿੰਡਾ। ਕੋਰੋਨਾ ਮਹਾਂਮਾਰੀ ਦੇ ਇਸ ਦੌਰ ’ਚ ਬਠਿੰਡਾ ਵਾਸੀਆਂ ਨੂੰ ਸਿਹਤ ਤੋਂ ਇਲਾਵਾ ਹੋਰ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਸ਼ਹਿਰ ਦੇ ਕਾਂਗਰਸੀ ਆਗੂਆਂ ਅਤੇ ਸਮਾਜ ਸੇਵੀਆਂ ਨੇ ਮਿਲਕੇ ‘ਕੋਵਿਡ ਕੇਅਰ ਹੈਲਪਲਾਈਨ’ ਦਾ ਗਠਨ ਕੀਤਾ ਗਿਆ ਹੈ।
ਇਸ ਸਬੰਧੀ ਅੱਜ ਇੱਥੇ ਜਾਣਕਾਰੀ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਦੱਸਿਆ ਕਿ ਭਾਵੇਂ ਹੀ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਹਾਲਾਤਾਂ ਦੇ ਮੱਦੇਨਜ਼ਰ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਪਰ ਸ਼ਹਿਰ ’ਚ ਉਨਾਂ ਨੇ ਸਮਾਜ ਸੇਵੀਆਂ ਨਾਲ ਮਿਲਕੇ ‘ਕੋਵਿਡ ਕੇਅਰ ਹੈਲਪਲਾਈਨ’ ਦਾ ਗਠਨ ਕੀਤਾ ਹੈ ਜੋ 24 ਘੰਟੇ ਸ਼ਹਿਰ ਵਾਸੀਆਂ ਲਈ ਕੰਮ ਕਰੇਗੀ। ਉਨਾਂ ਦੱਸਿਆ ਕਿ ਇਹ ਹੈਲਪਲਾਈਨ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਸਪਲਾਈ, ਪਲਾਜ਼ਮਾ, ਵੈਕਸੀਨੇਸ਼ਨ ਅਤੇ ਆਈਸੀਯੂ ’ਚ ਬੈੱਡਾਂ ਆਦਿ ਸਮੇਤ ਹੋਰ ਕੰਮਾਂ ਲਈ ਤਤਪਰ ਰਹੇਗੀ।
ਜੌਹਲ ਨੇ ਦੱਸਿਆ ਕਿ ਇਸ ਸਬੰਧੀ ਅੱਜ ਟੀਮ ਮੈਂਬਰਾਂ ਦੀ ਕਾਂਗਰਸ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਦੀ ਅਗਵਾਈ ’ਚ ਮੀਟਿੰਗ ਵੀ ਹੋਈ ਜਿਸ ’ਚ ਸਾਰਿਆਂ ਨੇ ਇਸ ਮਹਾਂਮਾਰੀ ਲਈ ਲੋਕ ਸੇਵਾ ਹਿੱਤ ਰਲਮਿਲਕੇ ਕੰਮ ਕਰਨ ਦਾ ਪ੍ਰਣ ਕੀਤਾ ਤਾਂ ਜੋ ਮਨੁੱਖੀ ਜਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਅਰੁਣ ਵਧਾਵਨ ਨੇ ਦੱਸਿਆ ਕਿ ਇਸ ਟੀਮ ’ਚ ਉਨਾਂ ਤੋਂ ਇਲਾਵਾ ਪਵਨ ਮਾਨੀ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਅਨਿਲ ਭੋਲਾ, ਦਰਵਜੀਤ ਠਾਕੁਰ, ਮੁਕੇਸ਼ ਕੁਮਾਰ, ਗੁਰਵਿੰਦਰ ਸ਼ਰਮਾ, ਮਨੀਸ਼ ਪਾਂਧੀ, ਅਸ਼ੀਸ਼ ਬਾਂਸਲ ਅਤੇ ਅਸ਼ੀਸ਼ ਜਿੰਦਲ ਆਦਿ ਸ਼ਾਮਿਲ ਹਨ। ਇਸ ਮੀਟਿੰਗ ਦੌਰਾਨ ਜੌਹਲ ਤੋਂ ਇਲਾਵਾ ਟੀਮ ’ਚ ਸ਼ਾਮਿਲ ਸਮਾਜ ਸੇਵੀ ਤੇ ਹੋਰ ਆਗੂ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮੀਡੀਆ ਟੀਮ ਮੈਂਬਰ ਹਰਜੋਤ ਸਿੰਘ ਆਦਿ ਹਾਜ਼ਰ ਸਨ।
कोई टिप्पणी नहीं:
एक टिप्पणी भेजें