ਬਠਿੰਡਾ. ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵੀ ਸ਼ਹਿਰ ਦੇ ਕਈ ਇਲਾਕਿਆਂ ਪਰਤਾਪ ਨਗਰ, ਪਰਸ ਰਾਮ ਨਗਰ, ਗਰੀਨ ਸਿਟੀ,ਪਾਵਰ ਹਾਊਸ ਰੋਡ, ਦੀਪ ਸਿੰਘ ਨਗਰ, ਨਛੱਤਰ ਨਗਰ ’ਚ ਪ੍ਰੋਗਰਾਮਾਂ ’ਚ ਸ਼ਿਰਕਤ ਕੀਤੀ ਤੇ ਕਈ ਅਜਿਹੇ ਪਰਿਵਾਰ ਜਿੰਨਾਂ ਦਾ ਕੋਈ ਪਰਿਵਾਰਕ ਮੈਂਬਰ ਇਸ ਦੁਨੀਆਂ ਨੂੰ ਤਿਆਗ ਗਿਆ, ਉਨਾਂ ਪਰਿਵਾਰਾਂ ਨੂੰ ਮਿਲਕੇ ਦੁੱਖ ਸਾਂਝਾ ਕੀਤਾ।
ਸਵੇਰੇ ਵਿੱਤ ਮੰਤਰੀ ਨੇ ਪਰਤਾਪ ਨਗਰ ਆਗੂ ਆਸ਼ੂ ਠਾਕੁਰ ਦੇ ਘਰ ਪਹੁੰਚੇ , ਜਿੱਥੇ ਵਾਰਡ ਨੰਬਰ 43 ਤੋਂ ਆਜਾਦ ਚੋਣ ਲੜੇ ਆਸ਼ੂ ਠਾਕੁਰ ਨੇ ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ਦਾ ਐਲਾਨ ਕੀਤਾ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਸ਼ੂ ਠਾਕੁਰ ਦਾ ਸਵਾਗਤ ਕੀਤਾ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹਿਰ ’ਚ ਪਰਿਵਾਰਕ ਮਿਲਣੀਆਂ ਤੋਂ ਇਲਾਵਾ ਸੋਗ ਪ੍ਰਗਟਾਉਣ ਤੇ ਪਾਰਟੀ ਮੀਟਿੰਗਾਂ ਆਦਿ ਸਮੇਤ 16 ਪ੍ਰੋਗਰਾਮਾਂ ’ਚ ਸ਼ਿਰਕਤ ਕੀਤੀ। ਵਿੱਤ ਮੰਤਰੀ ਵੱਲੋਂ ਅੱਜ ਸਮਾਜ ਸੇਵੀ ਸੰਸਥਾ ਸਹਾਰਾ ਦੇ ਧੋਬੀ ਬਜ਼ਾਰ ’ਚ ਸਥਿਤ ਮੁੱਖ ਦਫ਼ਤਰ ’ਚ ਹੋਏ ਪ੍ਰੋਗਰਾਮ ’ਚ ਸ਼ਿਰਕਤ ਕਰਕੇ ਸਹਾਰਾ ਦੀ ਨਵੀਂ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ। ਇਸ ਐਂਬੂਲੈਂਸ ਲਈ 10 ਲੱਖ ਰੁਪਏ ਦੀ ਗ੍ਰਾਂਟ ਵਿੱਤ ਮੰਤਰੀ ਵੱਲੋਂ ਹੀ ਦਿੱਤੀ ਗਈ। ਵਿੱਤ ਮੰਤਰੀ ਨੇ ਸਮਾਜ ਸੇਵਾ ਦੇ ਖੇਤਰ ’ਚ ਸਹਾਰਾ ਵੱਲੋਂ ਪਾਏ ਜਾਂਦੇ ਵਿਸ਼ੇਸ਼ ਯੋਗਦਾਨ ਦੀ ਸ਼ਲਾਘਾ ਕੀਤੀ।

ਸਹਾਰਾ ਪ੍ਰਧਾਨ ਵਿਜੇ ਗੋਇਲ ਨੇ ਇਸ ਮੌਕੇ ਆਖਿਆ ਕਿ ਸਹਾਰਾ ਦੀਆਂ ਸਾਰੀਆਂ ਐਂਬੂਲੈਂਸਾਂ ਖਸਤਾ ਹਾਲਤ ’ਚ ਹਨ ਇਸ ਲਈ ਸਹਾਰਾ ਨੂੰ ਨਵੀਂ ਐਂਬੂਲੈਂਸ ਦੀ ਖਾਸ ਜ਼ਰੂਰਤ ਸੀ ਜੋ ਮਨਪ੍ਰੀਤ ਸਿੰਘ ਬਾਦਲ ਸਦਕਾ ਪੂਰੀ ਹੋ ਗਈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਕਾਂਗਰਸੀ ਆਗੂ ਰੁਪਿੰਦਰ ਬਿੰਦਰਾ ਦੇ ਘਰ ਵੀ ਪਹੁੰਚੇ, ਜਿੱਥੇ ਉਹਨਾ ਨੇ ਇਕ ਜਨਤਕ ਮੀਟਿੰਗ ਕੀਤੀ। ਇਸ ਮੌਕੇ ਵਿੱਤ ਮੰਤਰੀ ਨਾਲ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਅਰੁਣ ਵਧਾਵਨ, ਕੇ ਅਗਰਵਾਲ,ਰਾਜਨ ਗਰਗ, ਬਲਰਾਜ ਪੱਕਾ,ਵਿਪਨ ਮੀਤੂ,ਸ਼ਾਮ ਲਾਲ ਜੈਨ, ਤੋਂ ਇਲਾਵਾ ਸ਼ਹਿਰ ਦੇ ਵੱਡੀ ਗਿਣਤੀ ਕੌਂਸਲਰ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
No comments:
Post a Comment