ਬਠਿੰਡਾ। ਬਿਜਲੀ ਵਿਭਾਗ ਨੂੰ ਲਗਾਤਾਰ ਪਏ ਰਹੇ ਘਾਟੇ ਅਤੇ ਮੰਤਰੀਆਂ ਵਲੋਂ ਕੀਤੇ ਜਾ ਰਹੇ ਗਬਨ ਤੇ ਬੋਲਦਿਆਂ ਭਾਜਪਾ ਦੇ ਸੂਬਾਈ ਆਗੂ ਸੁੱਖਪਾਲ ਸਿੰਘ ਸਰਾਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਵਲੋਂ ਬਿਜਲੀ ਵਿਭਾਗ ਦੇ ਅਫਸਰਾਂ ਤੇ ਦਬਾਅ ਅਤੇ ਡਰ ਬਣਾ ਕੇ ਬਿਜਲੀ ਵਿਭਾਗ ਨਾਲ ਵੱਢੇ ਪੱਧਰ ਤੇ ਹੇਰਾ ਫੇਰੀ ਕੀਤੀ ਜਾ ਰਹੀ ਹੈ,ਜਿਸ ਦੇ ਚਲਦਿਆਂ ਮਹਿਕਮੇ ਦੇ ਅਫਸਰ ਕਾਂਗਰਸੀ ਮੰਤਰੀਆਂ ਉਪਰ ਕਾਰਵਾਈ ਕਰਨ ਤੋਂ ਡਰਦੇ ਹਨ, ਜਦਕਿ ਕਾਂਗਰਸ ਦੇ ਬਹੁਤ ਮੰਤਰੀਆਂ ਅਤੇ ਵਿਧਾਇਕਾਂ,ਲੀਡਰਾਂ ਦਾ ਬਿਲ ਬਿਲਕੁਲ ਨਾ ਮਾਤਰ ਵਿਖਾਇਆ ਜਾਂਦਾ ਹੈ, ਜਦੋ ਕਿ ਹਰ ਮੰਤਰੀ ਦੇ ਘਰ 10 ਤੋਂ ਵੱਧ ਏਅਰ ਕੰਡੀਸ਼ਨਰ ਲੱਗੇ ਹਨ, ਜਿਸ ਦਾ ਲੋਡ ਵੀ ਬਹੁਤ ਜਿਆਦਾ ਬਣਦਾ ਹੈ ਪਰ ਕਿਸੇ ਵੀ ਮੰਤਰੀ ਦਾ ਲੋਡ ਚੈਕ ਨਹੀਂ ਕੀਤੇ ਜਾ ਰਹੇ,ਜਿਸ ਤੋਂ ਸਾਫ ਹੈ ਕਿ ਉਕਤ ਲੀਡਰਾਂ ਵਲੋਂ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਹੈ, ਸੁੱਖਪਾਲ ਸਿੰਘ ਸਰਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਸਾਰੇ ਮੰਤਰੀਆਂ ਦੇ ਬਿਜਲੀ ਮੀਟਰਾਂ ਦੀਆਂ ਚੇਕਿੰਗਾਂ ਵਿਸ਼ੇਸ਼ ਟੀਮ ਬਣਾ ਕੇ ਕੀਤੀਆਂ ਜਾਣ, ਤਾਂ ਜੋ ਸੱਚ ਸਾਹਮਣੇ ਆਏ ਸਕੇ, ਸਰਾਂ ਨੇ ਕਿਹਾ ਜਿੱਥੇ ਪੁਰਾ ਪੰਜਾਬ ਬਿਜਲੀ ਦੇ ਬਿਲਾਂ ਕਰਕੇ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਹੈ ਅਤੇ ਬਿਜਲੀ ਕਟਾਂ ਨੂੰ ਝੱਲ ਰਿਹਾ ਹੈ ਓੱਥੇ ਹੀ ਕਾਂਗਰਸੀ ਲੀਡਰਾਂ ਦੇ ਜੀਰੋ ਬਿਲ ਕੈਪਟਨ ਸਰਕਾਰ ਤੇ ਸਵਾਲੀਆ ਨਿਸ਼ਾਨ ਲਾਉਂਦੇ ਹਨ, ਕਿ ਕਿਦਾਂ ਪੰਜਾਬ ਦੀ ਕਾਂਗਰਸ ਦੋਨੇ ਹੱਥਾਂ ਨਾਲ ਪੰਜਾਬ ਨੂੰ ਲੁੱਟ ਰਹੀ ਹੈ ਅਤੇ ਆਮ ਜਨਤਾ ਨੂੰ ਮਹਿੰਗੇ ਬਿਲਾਂ ਰਾਹੀਂ ਲੁੱਟ ਰਹੇ ਹਨ।
एक्टर धर्मेंद्र अस्पताल से डिस्चार्ज:डॉक्टर बोले- परिवार घर पर ही इलाज
चाहता है, दो दिन पहले भर्ती हुए थे
-
https://www.bhaskar.com/entertainment/bollywood/news/dharmendras-condition-is-improving-rapidly-136394407.html
6 घंटे पहले

कोई टिप्पणी नहीं:
एक टिप्पणी भेजें