ਬਠਿੰਡਾ: ਆਮ ਲੋਕਾਂ ਨੂੰ ਵੱਖ-ਵੱਖ ਕਿਸਮ ਦੀਆਂ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਸੂਬਾ ਸਰਕਾਰ ਹਮੇਸ਼ਾਂ ਵਚਨਬੱਧ ਹੈ। ਇਨ੍ਹਾਂ ਭਲਾਈ ਸਕੀਮਾਂ ਤਹਿਤ ਸੂਬਾ ਸਰਕਾਰ ਵਲੋਂ 750 ਰੁਪਏ ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਪੈਨਸ਼ਨ ਦਾ ਜ਼ਿਲ੍ਹੇ ਦੇ 145538 ਯੋਗ ਲਾਭਪਾਤਰੀ 22 ਕਰੋੜ 23 ਲੱਖ 76 ਹਜ਼ਾਰ 500 ਰੁਪਏ ਦਾ ਲਾਹਾ ਲੈਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਐਮ.ਕੇ. ਅਰਾਵਿੰਦ ਨੇ ਸਾਂਝੀ ਕੀਤੀ।
ਵੱਖ-ਵੱਖ ਤਰ੍ਹਾਂ ਦੀਆਂ ਪੈਨਸ਼ਨ ਸਕੀਮਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਦੇ 102827 ਯੋਗ ਲਾਭਪਾਤਰੀ ਬੁਢਾਪਾ ਪੈਨਸ਼ਨ, 5212 ਵਿਧਵਾ, 5835 ਆਸ਼ਰਿਤ, 11664 ਅਪੰਗ ਲਾਭਪਾਤਰੀ ਸੂਬਾ ਸਰਕਾਰ ਵਲੋਂ 1500 ਰੁਪਏ ਪ੍ਰਤੀ ਮਹੀਨਾ ਨਵੀਂ ਲਾਗੂ ਕੀਤੀ ਗਈ ਪੈਨਸ਼ਨ ਸਕੀਮ ਦਾ ਲਾਭ ਲੈਣਗੇ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਸਾਲ 2017 ਦੌਰਾਨ 750 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ 82048 ਲਾਭਪਾਤਰੀ ਜਿਨ੍ਹਾਂ ਚ 54521 ਬੁਢਾਪਾ ਪੈਨਸ਼ਨ, 14756 ਵਿਧਵਾ, 5193 ਆਸ਼ਰਿਤ, 7578 ਅਪੰਗ ਲਾਭਪਾਤਰੀ ਪੁਰਾਣੀ ਪੈਨਸ਼ਨ ਦਾ 47 ਕਰੋੜ 90 ਲੱਖ 5 ਹਜ਼ਾਰ 750 ਰੁਪਏ ਦਾ ਲਾਭ ਲੈ ਰਹੇ ਸਨ।
No comments:
Post a Comment