ਬਠਿੰਡਾ: ਦੇਸ਼ ਦੇ 73ਵੇਂ ਗਣਤੰਤਰ ਦਿਵਸ ਮੌਕੇ ਆਮ ਆਦਮੀ ਪਾਰਟੀ ਦੇ ਮੁੱਖ ਚੌਣ ਦਫਤਰ ਵਿੱਖੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਲੱਡੂ ਵੰਡ ਕੇ ਖੁਸ਼ੀ ਜਾਹਿਰ ਕੀਤੀ ਗਈ I
ਇਸ ਮੌਕੇ ਆਪ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਦੇਸ਼ ਵਾਸੀਆਂ ਨੂੰ ਗਣਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਬਹੁਤ ਮਹਾਨ ਸ਼ਖਸੀਅਤ ਸਨ, ਜਿਨ੍ਹਾਂ ਨੇ ਨਾ ਸਿਰਫ ਦੇਸ਼ ਦਾ ਸੰਵਿਧਨ ਲਿਖਿਆ, ਬਲਕਿ ਦੇਸ਼ ਨੂੰ ਅਜ਼ਾਦੀ ਦਾ ਅਹਿਸਾਸ ਵੀ ਕਰਵਾਇਆ। ਇਸ ਲਈ ਹਰੇਕ ਭਾਰਤੀ ਡਾ. ਅੰਬੇਡਕਰ ਦਾ ਰਹਿੰਦੀ ਦੁਨੀਆਂ ਤੱਕ ਰਿਣੀ ਰਹੇਗਾ। ਉਹ ਮਹਾਂਪੁਰਸ਼ ਇਸੇ ਮਾਣ ਤੇ ਸਤਿਕਾਰ ਦੇ ਹੱਕਦਾਰ ਹਨ, ਜੋ ਉਨ੍ਹਾਂ ਨੂੰ ਹਮੇਸ਼ਾਂ ਮਿਲਦਾ ਰਹੇਗਾ।
ਸ. ਗਿੱਲ ਨੇ ਕਿਹਾ ਕਿ ਡਾ. ਅੰਬੇਡਕਰ ਸਦਕਾ ਹੀ ਹਰੇਕ ਭਾਰਤੀ ਨੂੰ ਐਨਾ ਮਾਨ ਸਨਮਾਨ ਮਿਲ ਸਕਿਆ ਕਿ ਉਹ ਆਪਣਾ ਮਨਪਸੰਦ ਲੀਡਰ ਤੇ ਸਰਕਾਰ ਚੁਣ ਸਕਦੇ ਹਨ। ਸੰਨ 1947 ਤੋਂ ਪਹਿਲਾਂ ਸਾਨੂੰ ਕੋਈ ਵੀ ਕੰਮ ਕਰਨ ਦੀ ਆਜ਼ਾਦੀ ਨਹੀਂ ਸੀ। ਡਾ. ਅੰਬੇਡਕਰ ਵਲੋਂ ਲਿਖਿਆ ਸੰਵਿਧਾਨ ਹੀ ਸੀ, ਜਿਸਦੇ ਲਾਗੂ ਹੋਣ ਨਾਲ ਹੀ ਹਰੇਕ ਭਾਰਤੀ ਨੂੰ ਮੌਲਿਕ ਅਧਿਕਾਰਾਂ ਦੀ ਪ੍ਰਾਪਤੀ ਹੋ ਸਕੀ।
ਉਨ੍ਹਾਂ ਕਿਹਾ ਕਿ ਉਸੇ ਸੰਵਿਧਾਨ ਦੇ ਸਿਧਾਂਤਾਂ ‘ਤੇ ਚਲਦਿਆਂ ਅੱਜ ਆਮ ਆਦਮੀ ਪਾਰਟੀ ਦੇਸ਼ ਦੇ ਲੋਕਾਂ ਲਈ ੁ ਉਨ੍ਹਾਂ ਦੇ ਹੱਕਾਂ ਲਈ ਲੜਾਈ ਲੜ ਰਹੀ ਹੈ, ਜਿਸ ਵਿੱਚ ਸਾਨੂ ਤੁਹਾਡੇ ਸਾਥ ਦੀ ਲੋੜ ਹੈ I ਲੋਕਾਂ ਨੂੰ ਅਪੀਲ ਕਰਦਿਆਂ ਸ. ਗਿੱਲ ਨੇ ਕਿਹਾ ਕਿ ਇਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਲਈ ਆਉਣ ਵਾਲੀ 20 ਫਰਵਰੀ ਨੂੰ ਚੋਣ ਨਿਸ਼ਾਨ ਝਾੜੂ ਨੂੰ ਦਬਾਉਣ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ।
No comments:
Post a Comment