ਬਠਿੰਡਾ. ਅੱਜ ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰੀ ਜਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ, ਸਪੋਕਸਮੇਨ ਨੀਲ ਗਰਗ ਤੇ ਜਿਲਾ ਸਕੱਤਰ ਰਕੇਸ਼ ਪੁਰੀ ਨੇ ਸਰਕਾਰ ਵੱਲੋਂ ਜਾਰੀ ਅਨੁਪੂਰਕ ਵੋਟਰ ਸੂਚੀਆਂ ਤੇ ਪ੍ਰੈੱਸ ਕਾਨਫਰੰਸ ਕਰਕੇ ਖੜੇ ਕੀਤੇ ਸਵਾਲ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਪ੍ਰੈਸ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਬਠਿੰਡਾ ਕਾਰਪੋਰੇਸਨ ‘ਚ ਵੋਟਰਾਂ ਦੀ ਸੂਚੀ ਵਿਚ ਵੇਰਵਾ ਨਾ ਹੋਣਾ ਚੋਣਾਂ ਵਿਚ ਧੱਕੇਸ਼ਾਹੀ ਅਤੇ ਘਪਲੇ ਵੱਲ ਇਸ਼ਾਰਾ ਸਾਫ ਨਜ਼ਰ ਆ ਰਿਹਾ ਹੈ ਸ਼ਹਿਰ ਵਿੱਚ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਵਾਰਡ ਨੰਬਰ ਪੰਜ ਵਿੱਚ 750 ਅਜਿਹੀਆਂ ਬਣੀਆ ਹੋਈਆਂ ਹਨ ਜਿਨ੍ਹਾਂ ਵੋਟਾਂ ਦਾ ਨਾਂ ਕੋਈ ਰਹਾਇਸ ਦਾ ਵੇਰਵਾ ਨਾ ਹੀ ਈ.ਪੀ.ਆਈ.ਸੀ ਨੰਬਰ ਹੈ ਨਾ ਹੀ ਵੋਟਰ ਦੀ ਫ਼ੋਟੋ ਲੱਗੀ ਹੈ ਇਸ ਤਰ੍ਹਾਂ ਕਈ ਵਾਰਡਾ ਵਿਚ ਸੋ ਤੋਂ ਵੀ ਜ਼ਿਆਦਾ ਵੋਟਾਂ ਇਸ ਤਰ੍ਹਾਂ ਬਣੀਆ ਹਨ ਇਸ ਤੋਂ ਇਹ ਲੱਗਦਾ ਹੈ ਕਿ ਕਾਂਗਰਸ ਸਰਕਾਰ ਪ੍ਰਸ਼ਾਸਨ ਨਾਲ਼ ਮਿਲ ਕੇ ਚੋਣਾਂ ਵਿੱਚ ਧਾਂਦਲੀ ਕਰਨਾ ਚਾਹੁੰਦੀ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਵੋਟਰ ਸੂਚੀਆਂ ਵਿੱਚ ਇਸ ਤਰ੍ਹਾਂ ਦੀ ਗ਼ਲਤੀ ਆਮ ਲੋਕਾਂ ਦੇ ਮਨ ਵਿੱਚ ਨਿਰਪੱਖ ਚੋਣਾਂ ਹੋਣ ਦੇ ਸੰਬੰਧੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦੀ ਹੈ ਇਸ ਤੋਂ ਖ਼ਦਸ਼ਾ ਪਰਗਟ ਹੁੰਦਾ ਹੈ ਕਿ ਸਰਕਾਰ ਸੂਬੇ ਵਿੱਚ ਸੁਚਾਰੂ ਢੰਗ ਨਾਲ ਚੋਣ ਨਹੀਂ ਕਰਵਾਉਣਾ ਚਾਹੁੰਦੀ। ਓਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਅਤੇ ਅਤੇ ਪ੍ਰਸ਼ਾਸਨ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਵੋਟਰ ਸੂਚੀਆਂ ਵਿੱਚ ਇਹ ਗਲਤੀਆਂ ਜਾਣਬੁੱਝ ਕੇ ਕੀਤੀ ਗਈ ਹੈ ਜਾਂ ਇਹ ਕਲੈਰੀਕਲ ਗਲਤੀਆਂ ਹਨ। ਇਹ ਸਭ ਦੇ ਸਾਹਮਣੇ ਆਉਣਾ ਚਾਹੀਦਾ ਹੈ,ਇਹਨਾ ਗਲਤੀਆਂ ਪਿੱਛੇ ਰਾਜਨੀਤਕ ਮਕਸਦ ਕੀ ਹੈ, ਇਹ ਬਿਲਕੁਲ ਸਪਸ਼ਟ ਕਰਨਾ ਚਾਹੀਦਾ ਹੈ ਕਿ ਇੱਕ ਹੀ ਵਾਰਡ ਵਿੱਚ ਏਨੀ ਵੱਡੀ ਗਿਣਤੀ ਵਿੱਚ ਨਵੀਆਂ ਵੋਟਾਂ ਕਿਵੇਂ ਬਣ ਸਕਦੀਆਂ ਹਨ ਕਿਤੇ ਨਾ ਕਿਤੇ ਗੜਬੜ ਜਰੂਰ ਲਗਦੀ ਹੈ ਆਮ ਆਦਮੀ ਪਾਰਟੀ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦੀ ਹੈ ਤੱਥਾਂ ਦੇ ਆਧਾਰ ਤੇ ਸਪਸ਼ਟੀਕਰਨ ਦੇਵੇ, ਤੇ ਕੱਲ ਨੂੰ ਵੋਟਾਂ ਵਾਲੇ ਦਿਨ ਇਸ ਤਰ੍ਹਾਂ ਵੋਟ ਨੂੰ ਪੂਰਨ ਤੌਰ ਤੇ ਸਹੀ ਪਾਏ ਜਾਣ 'ਤੇ ਪੋਲ ਕਰਵਾਈ ਜਾਵੇ ਇਸ ਮੌਕੇ ਤੇ ਜਿਲਾ ਦਫ਼ਤਰ ਇੰਚਾਰਜ ਬਲਜਿੰਦਰ ਸਿੰਘ ਬਰਾੜ ਤੇ ਬਲਾਕ ਪ੍ਰਧਾਨ ਬਲਜੀਤ ਸਿੰਘ ਬੱਲੀ ਹਾਜ਼ਿਰ ਸਨ।
एक्टर धर्मेंद्र अस्पताल से डिस्चार्ज:डॉक्टर बोले- परिवार घर पर ही इलाज
चाहता है, दो दिन पहले भर्ती हुए थे
-
https://www.bhaskar.com/entertainment/bollywood/news/dharmendras-condition-is-improving-rapidly-136394407.html
6 घंटे पहले

कोई टिप्पणी नहीं:
एक टिप्पणी भेजें