ਬਠਿੰਡਾ, 21 ਅਪ੍ਰੈਲ : ਦਿੱਲੀ ਵਿਚ ਵਧ ਰਹੀ ਭਿਆਨਕ ਕੋਰੋਨਾ ਬਿਮਾਰੀ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਦਿੱਲੀ ਸਰਕਾਰ ਨੂੰ ਸੰਤ ਨਿਰੰਕਾਰੀ ਸਤਿਸੰਗ ਸਥਾਨ, ਗਰਾਊਂਡ ਨੰਬਰ 8, ਬੁਰਾੜੀ ਰੋਡ ਦਿੱਲੀ ਵਿਖੇ 1000 ਤੋਂ ਵੱਧ ਬੈਡਾਂ ਦਾ ਕੋਵਿਡ-19 ਟਰੀਟਮੈਂਟ ਸੈਂਟਰ ਮਾਨਵਤਾ ਦੇ ਭਲੇ ਲਈ ਬਣਾ ਕੇ ਦੇਣ ਦੀ ਪੇਸ਼ਕਸ਼ ਕੀਤੀ ਗਈ।
ਇਸ ਸਬੰਧੀ ਦਿੱਲੀ ਸਰਕਾਰ ਦੇ ਮਾਨਯੋਗ ਕੈਬਨਿਟ ਸਿਹਤ ਮੰਤਰੀ ਸਤਿੰਦਰ ਜੈਨ ਜੀ ਨੇ ਸਿਹਤ ਵਿਭਾਗ ਦੀ ਟੀਮ ਨਾਲ ਸੰਤ ਨਿਰੰਕਾਰੀ ਸਤਿਸੰਗ ਸਥਾਨ, ਗਰਾਊਂਡ ਨੰਬਰ 8 ਦਾ ਮੁਆਇਨਾ ਕੀਤਾ, ਜਗ੍ਹਾ ਦਾ ਜਾਇਜਾ ਲੈ ਕੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਇਸ ਜਗ੍ਹਾ ਤੇ ਨਿਰੰਕਾਰੀ ਮਿਸ਼ਨ ਵੱਲੋਂ ਕੋਵਿਡ-19 ਟਰੀਟਮੈਂਟ ਸੈਂਟਰ ਬਣਾਉਣ ਦੀ ਪਰਵਾਨਗੀ ਦਿੰਦਿਆ ਸੰਤ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਜਗ੍ਹਾ ਤੇ ਨਿਰੰਕਾਰੀ ਮਿਸ਼ਨ ਵੱਲੋਂ ਸਰਕਾਰ ਦੇ ਸਹਿਯੋਗ ਨਾਲ 1000 ਬੈਡਾਂ ਦਾ ਕੋਵਿਡ-19 ਟਰੀਟਮੈਂਟ ਸੈਂਟਰ ਬਹੁਤ ਜਲਦੀ ਬਣਾਇਆ ਜਾ ਰਿਹਾ ਹੈ।ਇਸ ਵਿਚ ਸਾਰੇ 1000 ਤੋਂ ਵੱਧ ਬੈਡ, ਇਨਫਰਾਸਟ੍ਰਕਚਰ, ਮਰੀਜਾਂ ਲਈ ਖਾਣੇ ਆਦਿ ਦਾ ਪ੍ਰਬੰਧ, ਰਹਿਣ ਸਹਿਣ, ਸੇਵਾਦਾਰ ਆਦਿ ਨਿਰੰਕਾਰੀ ਮਿਸ਼ਨ ਵੱਲੋਂ ਮੁਹਈਆ ਕਰਵਾਏ ਜਾਣਗੇ।
ਇਸ ਤੋਂ ਪਹਿਲਾਂ ਵੀ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਸਬੰਧੀ ਭਾਰਤ ਸਰਕਾਰ ਨੂੰ ਭਾਰਤ ਦੇ ਸਮੂਹ ਸੰਤ ਨਿਰੰਕਾਰੀ ਸਤਿਸੰਗ ਭਵਨਾਂ ਨੂੰ ਕੋਵਿਡ ਵੈਕਸੀਨੇਸ਼ਨ ਸੈਂਟਰ ਬਣਾਉਣ ਦੀ ਪੇਸ਼ਕਸ਼ ਕੀਤੀ ਹੋਈ ਹੈ ਅਤੇ ਭਾਰਤ ਦੇ ਸੈਂਕੜੇ ਸੰਤ ਨਿਰੰਕਾਰੀ ਸਤਿਸੰਗ ਭਵਨਾਂ ਵਿਚ ਕੋਵਿਡ-19 ਤੋਂ ਬਚਾਓ ਸਬੰਧੀ ਟੀਕਾਕਰਨ ਸੈਂਟਰ ਚੱਲ ਰਹੇ ਹਨ।
No comments:
Post a Comment