ਬਠਿੰਡਾ । ਅਜ ਸਿਹਤ ਵਿਭਾਗ ਬਠਿੰਡਾ ਵਲੋਂ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿਲੋਂ ਦੀ ਦੇਖ^ਰੇਖ ਹੇਠ ਅਰਬਨ ਬਠਿੰਡਾ ਅੰਦਰ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਅਤੇ ਮਹਾਤਮਾ ਹੰਸ ਰਾਜ ਗਰੁਪ ਆਫ ਇੰਸਟੀਚਿਊਨ ਬਠਿੰਡਾ ਵਿਖੇ ਕੋਵਿਡ-19 ਦੇ ਟੀਕਾਰਕਰਨ ਲਈ ਕੈਂਪ ਅਯੋਜਿਤ ਕੀਤੇ ਗਏ । ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿਲੋਂ ਵਲੋਂ ਮਹਾਤਮਾ ਹੰਸ ਰਾਜ ਗਰੁਪ ਆਫ ਇੰਸਟੀਚਿਊਸਨ ਵਿਖੇ ਕੈਂਪ ਦਾ ਦੌਰਾ ਕੀਤਾ ਗਿਆ । ਇਸ ਮੌਕੇ ਸੰਸਥਾ ਦੇ ਪ੍ਰਧਾਨ ਸੁਰਿੰਦਰ ਮੋਹਨ ਗਰਗ, ਪੈਟਰਨ ਚੌਧਰੀ ਪਰਤਾਪ ਸਿੰਘ, ਪ੍ਰਿੰਸੀਪਲ ਮੈਡਮ ਸੁਨੀਤਾ ਸਿੰਗਲਾ, ਮੈਨੇਜਮੈਂਟ ਕਮੇਟੀ ਮੈਂਬਰ ਜੇਪੀ ਸਿੰਗਲਾ ਅਤੇ ਵਿਨੋਦ ਸਿੰਗਲਾ ਵਲੋਂ ਜੀ ਆਇਅ ਕਿਹਾ ਗਿਆ । ਸਿਵਲ ਸਰਜਨ ਬਠਿੰਡਾ ਵਲੋਂ ਸੈਨ ਸਾਇਟ ਤੇ ਕੰਮ ਕਰ ਰਹੇ ਸਟਾਫ ਨੂੰ ਜਰੂਰੀ ਹਦਾਇਤ ਜਾਰੀ ਕੀਤੀਆ ਗਈਆ ਅਤੇ ਕੈਂਪ ਦੀ ਵਰਕਿੰਗ ਤੇ ਤਸਲੀ ਪ੍ਰਗਟ ਕੀਤੀ ਗਈ ।
ਉਨ੍ਹਾ ਇਸ ਮੌਕੇ ਟੀਕਾਕਰਨ ਲਈ ਪਹੁੰਚੇ ਬੈਨੀਫਿਰੀ ਨੂੰ ਅਪੀਲ ਕੀਤੀ ਕਿ ਟੀਕਾਕਰਨ ਕਰਵਾਉਣ ਉਪਰੰਤ ਵੀ ਮਾਸਕ ਦੀ ਵਰਤੋਂ ਕੀਤੀ ਜਾਵੇ , ਸਮਾਜਿਕ ਦੂਰੀ ਬਣਾ ਕੇ ਰਖੀ ਜਾਵੇ ਅਤੇ ਦਿਨ ਵਿਚ 5 ਤੋਂ 6 ਵਾਰ ਹਥ ਦੀ ਸਫਾਈ ਵੀ ਕੀਤੀ ਜਾਵੇ ਅਤੇ ਸਰਕਾਰ ਵਲੋਂ ਸਮੋਂ ਸਮੇਂ ਤੇ ਜਾਰੀ ਕੀਤੀਆ ਜਾਦੀ ਹਦਾਇਤ ਦੀ ਪਾਲਣਾ ਕੀਤੀ ਜਾਵੇ। ਉਨ੍ਹਾੰ ਕਿਹਾ ਕਿ ਖੰਗ, ਜੁਕਾਮ , ਬੁਖਾਰ ਅਤੇ ਸਾਹ ਲੈਣ ਵਿਚ ਤਕਲੀਫ ਹੋਣ ਤੇ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ ਅਤੇ ਕੋਰੋਨਾ ਦੇ ਟੈਸਟ ਲਈ ਸੈਂਪਲਿੰਗ ਵੀ ਯਕੀਨੀ ਬਣਾਈ ਜਾਵੇ । ਭੀੜ ਵਾਲੀਆ ਥਾਵਾ ਤੇ ਜਾਣ ਤੋਂ ਗੁਰੇਜ ਕੀਤਾ ਜਾਵੇ । ਉਨ੍ਹਾ ਵਲੋਂ ਟੀਕਾਕਰਨ ਵਿਚ ਸਹਿਯੋਗ ਦੇਣ ਲਈ ਸੰਸਥਾ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਡਾ. ਬੇਅੰਤ ਕੌਰ, ਐਲਐਚਵੀ ਜਗਦੀਸ ਕੌਰ, ਸਟਾਫ ਨਰਸ ਰਜਿੰਦਰ ਕੌਰ , ਏ.ਐਨ.ਐਮ. ਕਿਰਨਾ ਰਾਣੀ , ਰਮਨਦੀਪ ਕੌਰ, ਗੁਰਮੀਤ ਕੌਰ,ਅਤੇ ਰਿਮਨ ਕੌਰ ਹਾਜਰ ਸਨ ।
No comments:
Post a Comment