ਬਠਿੰਡਾ। ਉਂਝ ਤਾਂ ਬਠਿੰਡਾ ਵਿੱਚ ਰਾਤ ਨੂੰ ਵੀ ਮਸ਼ੀਨਾਂ ਨਾਲ ਸਫਾਈ ਹੁੰਦੀਂ ਹੈ ਤੇ ਸਾਰਾ ਦਿਨ ਨਿਗਮ ਦੇ ਸਫਾਈ ਕਾਮੇ ਵੀ ਸਫਾਈ ਕਰਦੇ ਨੇ ਪਰ ਅੱਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਬੰਧਤ ਵਾਰਡ ਦੇ ਕੌਂਸਲਰ ਦੀ ਹਾਜ਼ਰੀ ਵਿੱਚ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ‘ਸਫਾਈ ਅਭਿਆਨ’ ਦੀ ਸ਼ੁਰੂਆਤ ਕੀਤੀ ਗਈ।
ਸਮੁੱਚੇ ਸ਼ਹਿਰ ਦੀ ਸਫ਼ਾਈ ਨੂੰ ਪਹਿਲਾਂ ਤੋਂ ਵੀ ਬਿਹਤਰ ਬਣਾਉਣ ਲਈ ਹਰ ਵਾਰਡ ਵਿੱਚ ਸਫ਼ਾਈ ਸੇਵਕਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ। ਇੱਕ ਸੈੈਂਟਰੀ ਇੰਸਪੈਕਟਰ ਅਤੇ ਸੁਪਰਵਾਈਜ਼ਰ ਦੀ ਅਗਵਾਈ ਵਿੱਚ ਹਰੇਕ ਵਾਰਡ ਵਿੱਚ 13-15 ਸਫਾਈ ਸੇਵਕ ਸ਼ਾਮਲ ਰਹਿਣਗੇ।ਇਸ ਤੋਂ ਪਹਿਲਾਂ ਘਰ-ਘਰ ਕੂੜਾ-ਕਰਕਟ ਇਕੱਠਾ ਕਰਨ ਲਈ 46 ਟਿੱਪਰ ਵੀ ਕੰਮ ਤੇ ਲਗਾਏ ਹੋਏ ਹਨ।
ਨਿਗਮ ਦੇ ਮੇਅਰ ਰਮਨ ਗੋਇਲ ਅਤੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ,ਦੱਸਿਆ ਕਿ ਨਿਗਮ ਦੇ ਚੁਣੇ ਹੋਏ ਨੁਮਾਇੰਦੇ ਸ਼ਹਿਰ ਨੂੰ ਸਾਫ ਸਫ਼ਾਈ ਪੱਖੋਂ ਤੇ ਹਰ ਪਹਿਲੂ ਤੋਂ ਬਿਹਤਰ ਬਣਾਉਣ ਲਈ ਲਗਾਤਾਰ ਯਤਨਸ਼ੀਲ ਰਹਿਣਗੇ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਸ਼ਹਿਰੀ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਨਿਗਮ ਦੇ ਸਫਾਈ ਕਾਮਿਆਂ ਨੂੰ ਸਹਿਯੋਗ ਦੇਣ। ਘਰੇਲੂ ਕੂੜਾ ਕਰਕਟ ਬਾਹਰ ਗਲੀ ਵਿਚ ਖੁੱਲੀ ਥਾਂ ਤੇ ਸੁੱਟਣ ਦੀ ਥਾਂ ਕੂੜਾ ਚੁੱਕਣ ਲਈ ਆਉਂਦੇ ਨਿਗਮ ਦੇ ਟਿੱਪਰ ਵਿੱਚ ਪਾਇਆ ਜਾਵੇ। ਸਮੁੱਚੇ ਕੌਂਸਲਰਾਂ ਨੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਡਮੁੱਲੇ ਸਹਿਯੋਗ ਸਦਕਾ ਬਠਿੰਡਾ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਗੇ। ਸ਼ਹਿਰ ਵਿੱਚ ਚੱਲ ਰਹੇ ਅਨੇਕਾਂ ਵਿਕਾਸ ਕਾਰਜ ਵੀ ਛੇਤੀ ਹੀ ਨੇਪਰੇ ਚਾੜ੍ਹੇ ਜਾਣਗੇ। ਇਸ ਮੌਕੇ ਚੇਅਰਮੈਨ ਕੇ ਕੇ ਅਗਰਵਾਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਪਵਨ ਮਾਨੀ ਅਤੇ ਸੰਬੰਧਤ ਵਾਰਡਾਂ ਦੇ ਕੌਂਸਲਰ ਹਾਜ਼ਰ ਸਨ
No comments:
Post a Comment