ਬਠਿੰਡਾ। ਕੋਰੋਨਾ ਦੀ ਮਹਾਂਮਾਰੀ ਦੇ ਚੱਲਦੇ ਸੀ ਬੀ ਐੱਸ ਈ ਵੱਲੋਂ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਨੂੰ ਅੱਗੇ ਪਾਉਣ ਦਾ ਫ਼ੈਸਲਾ ਸੁਣਾਇਆ ਗਿਆ ਹੈ। ਜਿਸ ਦੇ ਵਿਰੁੱਧ ਬੱਚਿਆਂ ਦੇ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੇਰੈਂਟਸ ਐਸੋਸੀਏਸ਼ਨ ਵੱਲੋਂ ਇਸ ਦਾ ਇਸ ਫੈਸਲੇ ਦੀ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ ਅਤੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਗਿਆ ਹੈ ਕਿ ਦੇਸ਼ ਵਿਚ ਰਾਜਨੀਤਕ ਰੈਲੀਆਂ, ਚੋਣਾਂ ਅਤੇ ਧਾਰਮਿਕ ਉਤਸਵ ਤਾਂ ਮਨਾਏ ਜਾ ਰਹੇ ਹਨ ਪਰ ਜਿਸ ਸਿੱਖਿਆ ਨਾਲ ਬੱਚਿਆਂ ਦਾ ਮਿਆਰ ਉੱਚਾ ਹੋਣਾ ਹੈ ਅਤੇ ਉਨ੍ਹਾਂ ਨੂੰ ਗਿਆਨ ਆਉਣਾ ਹੈ ਉਹ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜੋ ਕਿ ਬਹੁਤ ਹੀ ਮੰਦਭਾਗਾ ਫ਼ੈਸਲਾ ਹੈ। ਬਠਿੰਡਾ ਤੋਂ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਨੇ ਕਿਹਾ ਹੈ ਕਿ ਬੰਗਾਲ, ਅਸਮ ਅਤੇ ਕੇਰਲ ਆਦਿ ਦੇ ਵਿੱਚ ਚੋਣਾਂ ਹੋ ਰਹੀਆਂ ਹਨ ਉੱਥੇ ਰਾਜਨੀਤਕ ਰੈਲੀਆਂ ਹੋ ਰਹੀਆਂ ਹਨ , ਉੱਥੇ ਕੋਰੋਨਾ ਦਾ ਕੋਈ ਡਰ ਨਹੀਂ ਹੈ। ਬੱਚਿਆਂ ਵੱਲੋਂ ਪੂਰਾ ਇੱਕ ਸਾਲ ਆਨਲਾਈਨ ਕਲਾਸਾਂ ਲਗਾਈਆਂ ਗਈਆਂ, ਲਾਕਡਾਊਨ ਚ ਕਮਾਈ ਦੇ ਸਾਧਨ ਬੰਦ ਹੋਣ ਦੇ ਬਾਵਜੂਦ ਮਾਪਿਆਂ ਵੱਲੋਂ ਭਾਰੀ ਫੀਸਾਂ ਭਰੀਆਂ ਗਈਆਂ ਪਰ ਜਦੋਂ ਇਮਤਿਹਾਨ ਦੇਣ ਦਾ ਸਮਾਂ ਆਇਆ ਤਾਂ ਉਦੋਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ। ਇਹ ਸਰਕਾਰ ਦੀ ਸੋਚੀ ਸਮਝੀ ਚਾਲ ਹੈ ਅਤੇ ਬੱਚਿਆਂ ਦੇ ਭਵਿੱਖ ਨੂੰ ਤਬਾਹ ਕਰਨ ਵਾਲਾ ਫ਼ੈਸਲਾ ਹੈ।
ਪੇਰੈਂਟਸ ਐਸੋਸੀਏਸ਼ਨ ਮੰਗ ਕਰਦੀ ਹੈ ਕਿ ਸੀਬੀਐਸਈ ਅਤੇ ਕੇਂਦਰ ਸਰਕਾਰ ਆਪਣੇ ਇਸ ਫ਼ੈਸਲੇ ਨੂੰ ਵਾਪਸ ਲਵੇ ਅਤੇ ਪ੍ਰੀਖਿਆਵਾਂ ਦੀ ਤਾਰੀਖ਼ ਤੈਅ ਕਰੇ।
No comments:
Post a Comment