-ਖੇਡ ਸਟੇਡੀਅਮ ’ਚ ਕ੍ਰਿਕਟ ਗਰਾਊਂਡ ਤੋਂ ਇਲਾਵਾ ਬਾਸਕਿਟਬਾਲ ਕੋਰਟ, ਟੈਨਿਸ ਕੋਰਟ , ਜਿੰਮ ਅਤੇ ਕੈਫਿਟ ਏਰੀਏ ਦਾ ਵੀ ਕੀਤਾ ਗਿਆ ਪ੍ਰਬੰਧ।
ਬਠਿੰਡਾ. ਮਿੱਤਲ ਗਰੁੱਪ ਬਠਿੰਡਾ ਵੱਲੋਂ ਬਣਾਏ ਗਏ ਟੂਲਿੱਪ ਖੇਡ ਸਟੇਡੀਅਮ ਦਾ ਉਦਘਾਟਨ ਖ਼ਜਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤਾ ਗਿਆ। ਇਸ ਮੌਕੇ ਖ਼ਜਾਨਾ ਮੰਤਰੀ ਵੱਲੋਂ ਜਿਥੇ ਖੇਡ ਸਟੇਡੀਅਮ ਦਾ ਰਸ਼ਮੀ ਉਦਘਾਟਨ ਕੀਤਾ ਉਥੇ ਹੀ ਉਨ੍ਹਾਂ ਖੁਦ ਕ੍ਰਿਕਟ, ਬਾਸਕਿਟਬਾਲ ਅਤੇ ਟੈਨਿਸ ਖੇਡਾਂ ਵੀ ਖੇਡੀਆਂ। ਇਸ ਮੌਕੇ ਮਿੱਤਲ ਗਰੁੱਪ ਦੇ ਐੱਮ ਡੀ ਰਾਜਿੰਦਰ ਮਿੱਤਲ ਅਤੇ ਜੁਆਇੰਟ ਐੱਮਡੀ ਕੁਸ਼ਲ ਮਿੱਤਲ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜੈਜੀਤ ਸਿੰਘ ਜੌਹਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਸ਼ਹਿਰੀ ਪ੍ਰਧਾਨ ਅਰੁਣ ਵਧਾਵਣ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ ਸਮੇਤ ਸਥਾਨਕ ਸੀਸ਼ ਮਹਿਲ ਅਤੇ ਗਣਪ੍ਰਤੀ ਇਨਕਲੇਵ ਕਾਲੋਨੀ ਵਾਸੀ ਵੀ ਮੌਜੂਦ ਸਨ।
ਦੱਸਣਯੋਗ ਹੈ ਕਿ ਮਿੱਤਲ ਗਰੁੱਪ ਵੱਲੋਂ ਬਠਿੰਡਾ- ਡੱਬਵਾਲੀ ਮਾਰਗ ’ਤੇ ਸਥਿਤ ਸੀਸ਼ ਮਹਿਲ ਕਾਲੋਨੀ ਦੇ ਪਿਛਲੇ ਪਾਸੇ ਅਧੁਨਿਕ ਸਹੂਲਤਾਂ ਵਾਲਾ ਖੇਡ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ ਹੈ। ਜਿਸ ’ਚ ਕ੍ਰਿਕਟ ਗਰਾਊਂਡ ਤੋਂ ਇਲਾਵਾ ਬਾਸਕਿਟਬਾਲ ਕੋਰਟ ਅਤੇ ਟੈਨਿਸ ਕੋਰਟ ਤੋਂ ਇਲਾਵਾ ਜਿੰਮ, ਕੈਫਿਟ ਏਰੀਆ ਤੋਂ ਇਲਾਵਾ ਵੀਆਈਪੀ ਗੈਲਰੀ ਵਰਗੀਆਂ ਸਹੂਲਤਾਂ ਵੀ ਮੁਹੱਇਆ ਕਰਵਾਈਆਂ ਗਈਆਂ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਟੂਲਿੱਪ ਖੇਡ ਸਟੇਡੀਅਮ ਦੇ ਉਦਘਾਟਨ ਦੌਰਾਨ ਕਿਹਾ ਕਿ ਮਿੱਤਲ ਗਰੁੱਪ ਵੱਲੋਂ ਬਠਿੰਡਾ ਦੇ ਵਿਕਾਸ ’ਚ ਅਹਿਮ ਰੋਲ ਅਦਾ ਕੀਤਾ ਗਿਆ ਹੈ ਅਤੇ ਇਹ ਅਧੁਨਿਕ ਸਹੂਲਤਾਂ ਵਾਲਾ ਕ੍ਰਿਕਟ ਸਟੇਡੀਅਮ ਵੀ ਇਸੇ ਲੜੀ ਦਾ ਇਕ ਹਿੱਸਾ ਹੈ। ਉਨ੍ਹਾਂ ਇਸ ਮੌਕੇ ਕ੍ਰਿਕਟ ਸਟੇਡੀਅਮ ਨੂੰ ਜਾਂਦੇ ਰਾਸਤੇ ਦੇ ਦੋਵੇਂ ਪਾਸੇ ਟਾਇਲਾਂ ਲਗਾਉਣ ਅਤੇ ਰੋਸ਼ਨੀ ਦਾ ਪੂਰਾ ਪ੍ਰਬੰਧ ਕਰਨ ਦਾ ਵੀ ਐਲਾਨ ਕੀਤਾ।
ਇਸ ਮੌਕੇ ਬੋਲਦਿਆ ਮਿੱਤਲ ਗਰੁੱਪ ਦੇ ਐੱਮਡੀ ਰਾਜਿੰਦਰ ਮਿੱਤਲ ਨੇ ਦੱਸਿਆ ਕਿ ਸਾਡਾ ਮੁੱਖ ਮੰਤਵ ਹੈ ਕਿ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਅਤੇ ਜਿਸ ਤਰ੍ਹਾਂ ਅੱਜ ਕੱਲ ਚੰਗੀ ਸਿਹਤ ਲੋਕਾਂ ਲਈ ਸਭ ਤੋਂ ਅਹਿਮ ਵਿਸ਼ਾ ਹੈ ਉਸ ਨੂੰ ਦੇਖਦੇ ਹੋਏ ਇਸ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਟੂਲਿੱਪ ਸਟੇਡੀਅਮ ਅਸਲ ’ਚ ਉਨ੍ਹਾਂ ਦੇ ਪੁੱਤਰ ਅਤੇ ਗਰੁੱਪ ਦੇ ਜੁਆਇੰਟ ਐੱਮ ਡੀ ਕੁਸ਼ਲ ਮਿੱਤਲ ਦਾ ਸੁਪਨਾ ਸੀ ਅਤੇ ਉਨ੍ਹਾਂ ਵੱਲੋਂ ਹੀ ਪੂਰੀ ਦੇਖ ਰੇਖ ਹੇਠ ਬਣਵਾਇਆ ਗਿਆ ਹੈ। ਪ੍ਰੋਗਰਾਮ ਦੇ ਅੰਤ ’ਚ ਮੈਨੇਜਮੈਂਟ ਵੱਲੋਂ ਵਿੱਤ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਆਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜਿਸ ਉਪਰੰਤ ਜੁਆਇੰਟ ਐੱਮਡੀ ਕੁਸ਼ਲ ਮਿੱਤਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ। ਇਸ ਪ੍ਰੋਗਰਾਮ ਦੌਰਾਨ ਸਟੇਜ ਦਾ ਸੰਚਾਲਨ ਸੀਨੀਅਰ ਐਡਵੋਕੇਟ ਜੈਦੀਪ ਨਾਈਅਰ ਵੱਲੋਂ ਬਾਖੂਬੀ ਕੀਤਾ ਗਿਆ।
ਖਜਾਨਾ ਮੰਤਰੀ ਵੱਲੋਂ ਵੀ ਕੀਤੀ ਗਈ ਬੈਟਿੰਗ
ਇਸ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਟੂਲਿੱਪ ਕ੍ਰਿਕਟ ਗਰਾਊਂਡ ਦੀ ਨਵੀਂ ਪਿੱਚ ’ਤੇ ਬੈਟਿੰਗ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਜੈ ਜੀਤ ਸਿੰਘ ਜੌਹਲ, ਅਰੁਣ ਵਧਾਵਨ ਤੋਂ ਇਲਾਵਾ ਕੁਸ਼ਲ ਮਿੱਤਲ ਵੀ ਖੇਡੇ। ਇਸ ਉਪਰੰਤ ਉਹ ਬਾਸਕਿਟਬਾਲ ਕੋਰਟ ਅਤੇ ਟੈਨਿਸ ਕੋਰਟ ’ਚ ਵੀ ਖਿਡਾਰੀਆਂ ਨਾਲ ਮਿਲੇ ਅਤੇ ਉਨ੍ਹਾਂ ਨਾਲ ਖੇਡੇ।
No comments:
Post a Comment