ਬਠਿੰਡਾ. ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਐਸ.ਸੀ. (ਆਨਰਜ਼ ਇਨ ਬਾਇਉਟੈਕਨਾਲੋਜੀ) ਚੌਥਾ ਸਮੈਸਟਰ ਦੇ ਅਕਾਦਮਿਕ ਨਤੀਜਿਆਂ ਵਿੱਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਆਪਣੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਸ਼ਾਨਦਾਰ ਨਤੀਜੇ ਹਾਸਲ ਕਰ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਬੀ.ਐਸ.ਸੀ. (ਆਨਰਜ਼ ਇਨ ਬਾਇਉਟੈਕਨਾਲੋਜੀ ) ਚੌਥਾ ਸਮੈਸਟਰ ਦੇ ਨਤੀਜੇ ਅਨੁਸਾਰ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਮਾਨਿਕ ਗਰੋਵਰ, ਹਾਰਦਿਕ ਗਰਗ ਅਤੇ ਸੰਗਮ ਨੇ 9.67 ਐਸ.ਜੀ.ਪੀ.ਏ. ਗ੍ਰੇਡ ਅੰਕ ਪ੍ਰਾਪਤ ਕਰ ਕੇ ਕਾਲਜ ਵਿੱਚੋਂ ਪਹਿਲਾ ਸਥਾਨ ਅਤੇ ਗਗਨਪ੍ਰੀਤ ਕੌਰ ਤੇ ਸਿਮਰਨ ਸ਼ਰਮਾ ਨੇ 9.53 ਐਸ.ਜੀ.ਪੀ.ਏ. ਗ੍ਰੇਡ ਅੰਕ ਪ੍ਰਾਪਤ ਕਰ ਕੇ ਕਾਲਜ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਜਦੋਂ ਕਿ ਕੁਮਾਰੀ ਹਿਨਾ 9.13 ਐਸ.ਜੀ.ਪੀ.ਏ. ਗ੍ਰੇਡ ਅੰਕ ਪ੍ਰਾਪਤ ਕਰ ਕੇ ਕਾਲਜ ਵਿੱਚੋਂ ਤੀਜੇ ਸਥਾਨ 'ਤੇ ਰਹੀ । ਇਹਨਾਂ ਤੋਂ ਇਲਾਵਾ ਜੈਸਮੀਨ ਕੌਰ ਤੇ ਗਗਨਦੀਪ ਕੌਰ ਨੇ 8.8 ਐਸ.ਜੀ.ਪੀ.ਏ. ਗ੍ਰੇਡ ਅੰਕ ਪ੍ਰਾਪਤ ਕਰ ਕੇ ਕਾਲਜ ਵਿੱਚੋਂ ਚੌਥਾ ਸਥਾਨ ਅਤੇ ਨਵਰੋਜ਼ ਕੌਰ, ਮਨਜੀਤ ਕੌਰ ਤੇ ਤੁਸ਼ਾਰ ਗਰਗ ਨੇ 8.67 ਐਸ.ਜੀ.ਪੀ.ਏ. ਗ੍ਰੇਡ ਅੰਕ ਪ੍ਰਾਪਤ ਕਰ ਕੇ ਕਾਲਜ ਵਿੱਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਨਤੀਜੇ ਅਨੁਸਾਰ ਬਾਬਾ ਫ਼ਰੀਦ ਕਾਲਜ ਦੇ 5 ਵਿਦਿਆਰਥੀਆਂ ਨੇ 9.5 ਐਸ.ਜੀ.ਪੀ.ਏ. ਤੋਂ ਵਧੇਰੇ, 6 ਵਿਦਿਆਰਥੀਆਂ ਨੇ 9 ਐਸ.ਜੀ.ਪੀ.ਏ. ਤੋਂ ਵਧੇਰੇ ਅਤੇ 11 ਵਿਦਿਆਰਥੀਆਂ ਨੇ 8.5 ਐਸ.ਜੀ.ਪੀ.ਏ. ਤੋਂ ਵਧੇਰੇ ਅਤੇ 14 ਵਿਦਿਆਰਥੀਆਂ ਨੇ 8 ਐਸ.ਜੀ.ਪੀ.ਏ. ਤੋਂ ਵਧੇਰੇ ਗ੍ਰੇਡ ਅੰਕ ਹਾਸਲ ਕਰ ਕੇ ਕਾਲਜ ਦਾ ਮਾਣ ਵਧਾਇਆ ਹੈ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਹਨਾਂ ਸ਼ਾਨਦਾਰ ਨਤੀਜਿਆਂ 'ਤੇ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬਾਬਾ ਫ਼ਰੀਦ ਕਾਲਜ ਦੇ ਮਿਹਨਤੀ ਅਤੇ ਤਜਰਬੇਕਾਰ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਕਰ ਕੇ ਅਜਿਹੇ ਚੰਗੇ ਨਤੀਜੇ ਪ੍ਰਾਪਤ ਹੋਏ ਹਨ।
पाकिस्तान में फिदायीन हमला, PM शहबाज बोले- भारत ने कराया:रक्षा मंत्री का
अलग दावा- अफगानिस्तान जिम्मेदार; इस्लामाबाद कोर्ट कैंपस ब्लास्ट में 12 की
मौत
-
पाकिस्तान की राजधानी इस्लामाबाद में हुए आत्मघाती बम विस्फोट को लेकर
प्रधानमंत्री शहबाज शरीफ और रक्षा मंत्री ख्वाजा आसिफ ने अलग-अलग दावे किए
हैं। PM शहबाज ...
9 घंटे पहले

कोई टिप्पणी नहीं:
एक टिप्पणी भेजें