- ਸਿੰਗਲਾ ਦੀ ਸ਼ਰਾਫਤ ਹੀ ਸਭ ਤੋਂ ਵੱਡਾ ਪ੍ਰਚਾਰ, ਸ਼ਹਿਰੀਆਂ ਦੇ ਦਿਲਾਂ ਚ ਹਨ ਸਾਬਕਾ ਵਧਾਇਕ ,ਹੋਵੇਗੀ ਵੱਡੀ ਜਿੱਤ
ਬਠਿੰਡਾ :-ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸਿਖਰਾਂ ਤੇ ਹੈ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਪੋਸਟਰਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਦੇ ਲੱਗੇ ਪੋਸਟਰਾਂ ਤੋਂ ਸਿੰਗਲਾ ਟੀਮ ਗੁੱਸੇ ਵਿਚ ਹੈ। ਉਨ੍ਹਾਂ ਸ੍ਰੀ ਸਿੰਗਲਾ ਦੇ ਪੋਸਟਰਾਂ ਤੇ ਆਪ ਦੇ ਪੋਸਟਰ ਲਾਉਣ ਤੋਂ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਹੈ। ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਆਈ ਟੀ ਵਿੰਗ ਦੇ ਆਗੂ ਮਨਪ੍ਰੀਤ ਗੋਸਲ ਨੇ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੇ ਪੋਸਟਰਾਂ ਤੇ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਦੀ ਟੀਮ ਵੱਲੋਂ ਲਾਏ ਪੋਸਟਰਾਂ ਨੂੰ ਦਿਖਾਉਂਦੇ ਹੋਏ ਦੋਸ਼ ਲਾਏ ਕਿ ਅੱਧੇ ਕਾਂਗਰਸੀ ਉਮੀਦਵਾਰ ਜੋ ਨਵੇਂ ਨਵੇਂ ਆਮ ਆਦਮੀ ਬਣੇ ਹਨ ਸ਼ਰਾਫ਼ਤ ਦੀ ਗੱਲ ਕਰਦੇ ਹਨ ,ਸ਼ਰਾਫਤ ਹੋਣ ਦੇ ਪੋਸਟਰ ਲਾਉਂਦੇ ਹਨ, ਕੀ ਇਹ ਸ਼ਰਾਫਤ ਹੈ ਕਿ ਆਪਣੇ ਵਿਰੋਧੀ ਉਮੀਦਵਾਰ ਦੇ ਪੋਸਟਰਾਂ ਦੇ ਉੱਤੇ ਪੋਸਟਰ ਲਾ ਕੇ ਪ੍ਰਚਾਰ ਕੀਤਾ ਜਾਵੇ । ਮਨਪ੍ਰੀਤ ਗੋਸਲ ਨੇ ਕਿਹਾ ਕਿ ਜੇਕਰ ਇਹ ਪ੍ਰਚਾਰ ਹੈ ਇਹ ਸ਼ਰਾਫਤ ਹੈ ਤਾਂ ਅਜਿਹੀ ਸ਼ਰਾਫ਼ਤ ਆਮ ਆਦਮੀ ਜੋ ਕੱਲ੍ਹ ਦਾ ਕਾਂਗਰਸੀ ਸੀ ਨੂੰ ਮੁਬਾਰਕ, ਕਿਉਂਕਿ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਸਾਫ਼ ਛਵੀ, ਲੋਕ ਹਿੱਤ ਸੋਚ ਅਤੇ ਸ਼ਰਾਫਤ ਹੀ ਉਨ੍ਹਾਂ ਦਾ ਸਭ ਤੋਂ ਵੱਡਾ ਪ੍ਰਚਾਰ ਹੈ ,ਜਿਸ ਨੂੰ ਸ਼ਹਿਰ ਵਾਸੀ ਪਸੰਦ ਕਰਦੇ ਹਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਸ਼ਹਿਰੀਆਂ ਦੇ ਦਿਲਾਂ ਵਿੱਚ ਹਨ ,ਇਹ ਸ਼ਰਾਫਤ ਸਰੂਪ ਚੰਦ ਸਿੰਗਲਾ ਦੀ ਵੱਡੀ ਜਿੱਤ ਦਾ ਹਥਿਆਰ ਬਣੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਰ ਦੇਖ ਕੇ ਬੁਖਲਾਹਟ ਵਿਚ ਹਨ ਤੇ ਵਿਰੋਧੀਆਂ ਦੇ ਪ੍ਰਚਾਰ ਨੂੰ ਢਾਹ ਲਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਰਚ ਰਹੇ ਹਨ ਜੋ ਬਰਦਾਸ਼ਤ ਯੋਗ ਨਹੀਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਅਤੇ ਉਮੀਦਵਾਰ ਜਗਰੂਪ ਸਿੰਘ ਗਿੱਲ ਵੱਲੋਂ ਇਹ ਕੋਝੀਆਂ ਹਰਕਤਾਂ ਬੰਦ ਨਾ ਕੀਤੀਆਂ ਤਾਂ ਇਸ ਦਾ ਖਮਿਆਜ਼ਾ ਵੀ ਭੁਗਤਣਾ ਪਵੇਗਾ ।ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਵੀ ਚੋਣ ਕਮਿਸ਼ਨ ਨੂੰ ਕਰਨ ਦੀ ਗੱਲ ਕਹੀ ।
No comments:
Post a Comment