ਵਿੱਤ ਮੰਤਰੀ ਨੇ ਦੱਸਿਆ ਕਿ ਦੋਵਾਂ ਕਰਾਸਿੰਗ ਤੇ ਫਲਾਈਓਵਰ ਬਣਾਉਣ ਲਈ ਟੈਂਡਰ ਲੱਗ ਚੁੱਕੇ ਹਨ ਅਤੇ ਸਤਾਈ ਕਰੋੜ ਰੁਪਏ ਦੀ ਲਾਗਤ ਨਾਲ ਇਕ ਸਾਲ ਦੇ ਅੰਦਰ ਅੰਦਰ ਇਹ ਫਲਾਈਓਵਰ ਤਿਆਰ ਕਰ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਉਕਤ ਫਲਾਈਓਵਰ ਬਣਨ ਨਾਲ ਬੱਲਾ ਰਾਮ ਨਗਰ, ਹਜ਼ੂਰਾ ਕਪੂਰਾ ਕਲੋਨੀ, ਜੀਵੀ ਨਗਰ, ਗ੍ਰੀਨ ਸਿਟੀ ਨੈਸ਼ਨਲ ਕਾਲੋਨੀ ਸਮੇਤ ਗੁਰੂ ਗੋਬਿੰਦ ਸਿੰਘ ਨਗਰ ਅਤੇ ਟੀਚਰ ਕਲੋਨੀ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ । ਉਨ੍ਹਾਂ ਕਿਹਾ ਕਿ ਟਰੈਫਿਕ ਲਾਈਟਾਂ ਤੇ ਫਲਾਈਓਵਰ ਬਣਨ ਨਾਲ ਜਿੱਥੇ ਸੜਕ ਹਾਦਸਿਆਂ ਤੋਂ ਮੁਕਤੀ ਮਿਲੇਗੀ ਉੱਥੇ ਹੀ ਬਰਨਾਲਾ ਬਾਈਪਾਸ ਤੇ ਜਾਣ ਵਾਲੀ ਟ੍ਰੈਫਿਕ ਨੂੰ ਕੋਈ ਸਮੱਸਿਆ ਨਹੀਂ ਆਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਲਾਈਨੋਂ ਪਾਰ ਖੇਤਰ ਦੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਦਿਆਂ ਪੰਜ ਰੇਲਵੇ ਲਾਈਨਾਂ ਤੇ ਫਲਾਈਓਵਰ ਬਣਾਇਆ ਜਾ ਰਿਹਾ ਹੈ ਜਿਸ ਨਾਲ ਲਾਈਨੋਂ ਪਾਰ ਖੇਤਰ ਸਿੱਧਾ ਸ਼ਹਿਰ ਨਾਲ ਜੁੜ ਜਾਵੇਗਾ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਵਿਚ ਨਗਰ ਨਿਗਮ ਦਾ ਵੱਡਾ ਯੋਗਦਾਨ ਹੁੰਦਾ ਹੈ ਇਸ ਲਈ ਸ਼ਹਿਰ ਵਾਸੀ ਇਸ ਵਾਰ ਵਿਕਾਸ ਨੂੰ ਦੇਖਦੇ ਹੋਏ ਕਾਂਗਰਸੀ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਜਿਤਾ ਕਾਂਗਰਸ ਪਾਰਟੀ ਦਾ ਮੇਅਰ ਬਣਾਉਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਵਿਕਾਸ ਦੇ ਨਾਲ ਨਾਲ ਹਰ ਪੱਖ ਤੋਂ ਅੱਗੇ ਲਿਜਾਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਜਿਸ ਨੂੰ ਉਹ ਨਿਭਾ ਰਹੇ ਹਨ। ਵਿੱਤ ਮੰਤਰੀ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਵਿਕਾਸ ਕਾਰਜਾਂ ਲਈ ਉਹ ਹੋਰ ਵੀ ਤੱਤਪਰ ਰਹਿਣਗੇ । ਇਸ ਮੌਕੇ ਜੈਜੀਤ ਸਿੰਘ ਜੌਹਲ,ਅਰੁਣ ਵਧਾਵਨ,ਅਨਿਲ ਭੋਲਾ, ਮਾਸਟਰ ਹਰਮੰਦਰ ਸਿੱਧੂ, ਸੁਖਦੇਵ ਸਿੰਘ ਸੁੱਖਾ, ਜਿੰਮੀ ਬਰਾੜ, ਵਿਨੋਦ ਸੈਣੀ, ਵਿਪਨ ਮੀਤੂ ਆਦਿ ਸ਼ਾਮਲ ਸਨ।
No comments:
Post a Comment