ਬਠਿੰਡਾ - 14 ਫਰਵਰੀ ਨੂੰ ਹੋਣ ਜਾ ਰਹੀਆ ਨਗਰ ਨਿਗਮ ਚੌਣਾਂ ਲਈ ਚੌਣ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਜ਼ ਸ਼ਹਿਰ ਦੇ ਵੱਖ ਵੱਖ ਵਾਰਡਾ ਵਿਚ ਪਾਰਟੀ ਉਮੀਦਵਾਰਾ ਦੀ ਹੱਕ ਵਿਚ ਚੌਣ ਪ੍ਰਚਾਰ ਕੀਤਾ। ਪਾਰਟੀ ਉਮੀਦਵਾਰ ਸੁਮਨ ਬਾਲਾ ਅੰਜਨਾ ਰਾਣੀ, ਦੇਸ਼ ਰਾਜ ਗੁਰੂ, ਸੁਰਜੀਤ ਸਿੰਘ ਨਾਗੀ, ਨਿਰਮਲ ਸੰਧੂ ਅਤੇ ਅਨੰਦ ਗੁਪਤਾ ਦੇ ਹੱਕ ਵਿਚ ਨੁਕੜ ਮੀਟਿੰਗਾ ਵਿਚ ਭਾਰੀ ਇਕੱਠਾ ਨੂੰ ਸੰਬੋਧਨ ਕਰਦਿਆ ਸੁਖਬੀਰ ਸਿੰਘ ਬਾਦਲ ਵੱਲੋਜ਼ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਜ਼ ਸ਼ਹਿਰ ਦੇ ਹੋਏ ਵਿਕਾਸ ਅਤੇ ਲੋੜਵੰਦ ਲੋਕਾਂ ਲਈ ਲਾਗੂ ਕੀਤੀਆ ਸਹੂਲਤਾਂ ਦੀ ਗੱਲ ਕੀਤੀ ਉਥੇ ਹੀ ਵਿਰੋਧੀ ਧਿਰ ਕਾਂਗਰਸ ਤੇ ਵੀ ਤਿੱਖੇ ਹਮਲੇ ਕੀਤੇ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਠਿੰਡਾ ਦਾ ਰਿਕਾਰਡ ਵਿਕਾਸ ਹੋਇਆ। ਏਮਜ, ਸੈਜ਼ਟਰਲ ਯੂਨੀਵਰਸਿਟੀ ਅਤੇ ਚੌਹ ਮਾਰਗੀ ਸੜਕਾ ਵਰਗੇ ਪ੍ਰੋਜੈਕਟਾ ਨਾਲ ਸ਼ਹਿਰ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਪਹਿਚਾਣ ਮਿਲੀ। ਇਸ ਤੋਜ਼ ਇਲਾਵਾ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਜ਼ ਲੋੜਵੰਦ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵੱਖ ਵੱਖ ਸਕੀਮਾ ਸ਼ੁਰੂ ਕੀਤੀਆ ਗਈਆ। ਵਿਰੋਧੀ ਧਿਰ ਤੇ ਵਰਦਿਆ ਉਹਨਾਂ ਦੋਸ਼ ਲਗਾਏ ਕਿ ਸੂਬੇ ਦੀ ਕਾਂਗਰਸ ਸਰਕਾਰ ਵੱਲੋਜ਼ ਲੋੜਵੰਦ ਲੋਕਾਂ ਨੂੰ ਸਹੂਲਤਾਂ ਦੇਣ ਲਈ ਬਣਾਏ ਗਏ ਨੀਲੇ ਕਾਰਡ ਕੱਟ ਕੇ ਗਰੀਬ ਲੋਕਾਂ ਨੂੰ ਸਹੂਲਤਾਂ ਤੋਜ਼ ਵਾਂਝਾ ਕਰ ਦਿੱਤਾ। ਉਹਨਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਜ਼ ਕੋਵਿਡ ਦੇ ਸੰਕਟ ਸਮੇਜ਼ ਲੋੜਵੰਦ ਪਰੀਵਾਰਾ ਲਈ ਭੇਜੇ ਗਏ ਰਾਸ਼ਨ ਨੂੰ ਖਜਾਨਾਂ ਮੰਤਰੀ ਦੀ ਜੁੰਡਲੀ ਨੇ ਖੁਰਦ-ਬੁਰਦ ਕਰ ਦਿੱਤਾ।
ਉਹਨਾਂ ਕਿਹਾ ਕਿ ਹਾਰ ਤੋਜ਼ ਘਬਰਾਏ ਖਜਾਨਾ ਮੰਤਰੀ ਤੇ ਉਸ ਦਾ ਰਿਸ਼ਤੇਦਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾ ਨੂੰ ਧੱਮਕੀਆ ਦੇ ਰਹੇ ਹਨ ਤੇ ਪਾਰਟੀ ਵਰਕਰਾ ਦੇ ਨਜਾਇਜ ਪਰਚੇ ਦਰਜ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਪਰਚਿਆ ਜਾਂ ਧੱਮਕੀਆ ਤੋ ਡਰਨ ਵਾਲੀ ਜਮਾਤ ਨਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾ ਤੇ ਵਰਕਰਾ ਤੇ ਨਜਾਇਜ ਪਰਚੇ ਦਰਜ ਕਰਨ ਵਾਲੇ ਅਧਿਕਾਰੀਆ ਦਾ ਅਗਲੇ ਸਾਲ ਫਰਵਰੀ ਵਿਚ ਹਿਸਾਬ ਕਿਤਾਬ ਕੀਤਾ ਜਾਵੇਗਾ। ਸਮਾਂ ਆਉਣ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਧੱਮਕੀਆ ਦੇਣ ਵਾਲੇ ਲੱਭਣੇ ਨਹੀ। ਖਜਾਨਾ ਮੰਤਰੀ ਤੇ ਵਾਅਦਾ ਖਿਲਾਫੀ ਦੇ ਦੋਸ਼ ਲਗਾਉਦਿਆ ਉਹਨਾਂ ਕਿਹਾ ਕਿ ਖਜਾਨਾ ਮੰਤਰੀ ਦੀ ਸਾਰੀ ਰਾਜਨੀਤੀ ਝੂਠ ਦੀ ਬੁਨਿਆਦ ਤੇ ਟਿਕੀ ਹੋਈ ਹੈ। ਵੋਟਾਂ ਦੌਰਾਨ ਖਜਾਨਾ ਮੰਤਰੀ ਵੱਲੋਜ਼ ਕੀਤਾ ਗਿਆ ਇਕ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ ਤੇ ਪਿਛਲੇ 4 ਸਾਲਾਂ ਤੋਜ਼ ਸ਼ਹਿਰ ਦੇ ਵਿਕਾਸ ਨੂੰ ਬਰੇਕਾ ਲੱਗੀਆ ਹੋਈਆ ਹਨ। ਉਹਨਾਂ ਕਿਹਾ ਸੂਬੇ ਅਤੇ ਬਠਿੰਡਾ ਸ਼ਹਿਰ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਸ਼ਹਿਰ ਵਿਚ ਪਾਰਟੀ ਦਾ ਮੇਅਰ ਬਣਨ ਤੇ ਹੀ ਸੰਭਵ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦਾ ਮੇਅਰ ਬਣਨ ਤੇ ਇਕ ਵਾਰ ਫਿਰ ਸ਼ਹਿਰ ਦੇ ਵਿਕਾਸ ਦੇ ਰਸਤੇ ਖੁਲਣਗੇ। ਪਾਰਟੀ ਉਮੀਦਵਾਰਾ ਦੇ ਹੱਕ ਵਿਚ ਸੰਬੋਧਨ ਕਰਦਿਆ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਸਾਬਕਾ ਮੇਅਰ ਬਲਵੰਤ ਰਾਏ ਨਾਥ ਨੇ ਕਿਹਾ ਕਿ ਗਰੀਬਾ ਦੇ ਮੂੰਹ ਵਿਚੋ ਰਾਸ਼ਨ ਖੋਹਣ ਵਾਲੀ ਕਾਂਗਰਸ ਵੋਟ ਮੰਗਣ ਦੀ ਹੱਕਦਾਰ ਨਹੀ ਹੈ। ਇਸ ਮੌਕੇ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਮੰਜੂ ਕੁਰੇਸ਼ੀ, ਗੁਰਮੀਤ ਸਿੰਘ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾਂ ਮਲੂਕਾ ਹਾਜਰ ਸਨ।
No comments:
Post a Comment