ਬਠਿੰਡਾ. ਬਾਬਾ ਫ਼ਰੀਦ ਕਾਲਜ ਦੇ ਪੁਲਿਟੀਕਲ ਸਾਇੰਸ ਵਿਭਾਗ ਵੱਲੋਂ ਸਕਿੱਲ ਡਿਵੈਲਪਮੈਂਟ ਵਿਭਾਗ ਦੇ ਸਹਿਯੋਗ ਨਾਲ ਕੋਲਾਜ਼ ਮੇਕਿੰਗ ਮੁਕਾਬਲਾ ਕਰਵਾਇਆ ਗਿਆ । ਇਸ ਗਤੀਵਿਧੀ ਦਾ ਉਦੇਸ਼ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੇ ਵਿਦਿਆਰਥੀਆਂ ਨੂੰ ਹੁਨਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਸੀ। ਵਿਭਾਗ ਦੀ ਸਹਾਇਕ ਪ੍ਰੋਫੈਸਰ ਰਮਨਦੀਪ ਕੌਰ ਨੇ ਪ੍ਰਸਿੱਧ ਸਤਰਾਂ ਨਾਲ ਇਸ ਮੁਕਾਬਲੇ ਦੀ ਸ਼ੁਰੂਆਤ ਕੀਤੀ ਅਤੇ ਸਾਰੇ ਭਾਗੀਦਾਰਾਂ ਅਤੇ ਫੈਕਲਟੀ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ । ਇਸ ਮੁਕਾਬਲੇ ਦਾ ਥੀਮ ਅੰਤਰਰਾਸ਼ਟਰੀ ਸੰਬੰਧ, ਭਾਰਤੀ ਰਾਜਨੀਤੀ ਵਿੱਚ ਮੀਡੀਆ ਦੀ ਭੂਮਿਕਾ, ਭਾਰਤ ਵਿੱਚ ਕੇਂਦਰ ਤੇ ਰਾਜ ਸਰਕਾਰਾਂ ਵਿਚਕਾਰ ਸੰਬੰਧ ਆਦਿ ਸੀ। ਇਸ ਮੁਕਾਬਲੇ ਵਿੱਚ ਕਾਲਜ ਦੇ ਲਗਭਗ 12 ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਕਲਾ ਤੇ ਗਿਆਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਦੀ ਜੱਜਮੈਂਟ ਮਿਸਜ਼ ਨਵਨਿੰਦਰ ਕੌਰ ਢਿੱਲੋ, ਡੀਨ ਫੈਕਲਟੀ ਆਫ਼ ਆਰਟਸ ਅਤੇ ਪੁਲਿਟੀਕਲ ਸਾਇੰਸ ਵਿਭਾਗ ਦੇ ਮੁਖੀ ਡਾ. ਸੁਖਦਰਸ਼ਨ ਸਿੰਘ ਨੇ ਕੀਤੀ। ਇਸ ਮੁਕਾਬਲੇ ਵਿੱਚ ਬੀ.ਏ. ਦੂਜਾ ਸਾਲ ਦੀ ਜਸ਼ਨਦੀਪ ਕੌਰ ਨੇ ਪਹਿਲਾ ਸਥਾਨ, ਬੀ.ਏ. ਦੂਜਾ ਸਾਲ ਦੀ ਸਵਰਸ਼ ਸੇਤੀਆ ਨੇ ਦੂਸਰਾ ਸਥਾਨ ਅਤੇ ਐਮ.ਏ. ਪਹਿਲਾ ਸਾਲ ਦੇ ਰਾਜਵੀਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ । ਇਸ ਮੌਕੇ ਵਿਭਾਗ ਮੁਖੀ ਡਾ. ਸੁਖਦਰਸ਼ਨ ਸਿੰਘ ਨੇ ਕੋਲਾਜ਼ ਦੀ ਮਹੱਤਤਾ ਅਤੇ ਕੋਲਾਜ਼ ਮੇਕਿੰਗ ਲਈ ਆਮ ਵਰਤੀ ਜਾਣ ਵਾਲੀ ਸਮਗਰੀ ਜਿਵੇਂ ਅਖ਼ਬਾਰ , ਰਸਾਲੇ , ਰਿਬਨ , ਰੰਗਦਾਰ ਪੇਪਰ ਆਦਿ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਹ ਕਲਾ ਪੇਸ਼ ਕਰਨ ਦਾ ਹੁਨਰ ਹੈ ਜੋ ਮੁੱਖ ਤੌਰ ’ਤੇ ਵਿਜ਼ੂਅਲ ਆਰਟਸ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਪੁਲਿਟੀਕਲ ਸਾਇੰਸ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
पाकिस्तान पर अंतरराष्ट्रीय प्रतिबंध लगवाएंगे मुनीर? लीबियाई वॉर लॉर्ड से कर
ली सबसे बड़ी आर्म्स डील
-
कंगाली में घिरे पाकिस्तान ने ऐसी हरकत की है, जो आने वाले समय में उसी के गले
की फांस बनने वाली है. उसके ऊपर अंतरराष्ट्रीय प्रतिबंध और राजनयिक रूप से
अलग-थल...
11 घंटे पहले
कोई टिप्पणी नहीं:
एक टिप्पणी भेजें