ਬਠਿੰਡਾ . ਅੱਜ ਪੰਜਾਬ ਲਈ ਇਤਿਹਾਸਿਕ ਦਿਨ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਪੰਜਾਬ ਵਿੱਚ ਨਵੀ ਕਰਾਤੀ ਲੈਕ ਕੇ ਆਵੇਗਾ।ਇਨਾ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ,ਪਾਰਟੀ ਦੇ ਜਰਨਲ ਸਕੱਤਰ ਸਰੂਪ ਚੰਦ ਸਿੰਗਲਾ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਜ਼ਿਲਾ ਪ੍ਰਧਾਨ ਬਲਕਾਰ ਸਿੰਘ ਬਰਾੜ, ਸਾਬਕਾ ਚੈਅਰਮੇਨ ਗੁਰਪ੍ਰੀਤ ਸਿੰਘ ਮਲੂਕਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ,ਹਲਕਾ ਨਿਗਰਾਨ ਜਗਸੀਰ ਸਿੰਘ ਜੱਗਾ ਕਲਿਆਣ, ਮੈਬਰ ਜਰਨਲ ਕੌਂਸਲ ਦਲਜੀਤ ਸਿੰਘ ਬਰਾੜ, ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ, ਪਾਰਟੀ ਦੇ ਬੁਲਾਰੇ ਚਮਕੋਰ ਸਿੰਘ ਮਾਨ, ਸੀਨੀਅਰ ਆਗੂ ਨਿਰਮਲ ਸਿੰਘ ਸੰਧੂ ਸ਼ਹਿਰੀ ਪ੍ਰਧਾਨ ਯੂਥ ਵਿੰਗ ਹਰਪਾਲ ਸਿੰਘ ਢਿੱਲੋ ਆਦਿ ਆਗੂਆ ਨੂੰ ਸਾਝੇ ਬਿਆਨ ਰਾਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਦਾ ਫੈਸਲਾ ਇਤਿਹਾਸਿਕ ਹੈ ਅਤੇ 2022 ਵਿੱਚ ਆਉਣ ਵਾਲੀ ਸਰਕਾਰ ਦਾ ਮੱਚਢ ਬੱਝ ਗਿਆ ਹੈ ਉਹਨਾ ਕਿਹਾ ਕਿ ਇਸ ਗਠਜੋੜ ਨਾਲ ਪੰਜਾਬ ਵਿੱਚ ਇਤਿਹਾਸਿਕ ਤਬਦੀਲੀ ਆਵੇਗੀ ਅਤੇ ਇਸ ਦਾ ਪੰਜਾਬ ਦੀ ਰਾਜਨੀਤੀ ਤੇ ਡੂੰਘਾ ਅਤੇ ਦੂਰ ਅੰਦੇਸ਼ੀ,ਅਸਰ ਪਵੇਗਾ। ਕਿਊਕਿ ਦੋਵਾ ਪਾਰਟੀਆ ਦੀ ਸੋਚ ਇੱਕ ਹੈ ਅਤੇ ਇਹ ਗਠਜੋੜ ਪੰਜਾਬ ਨੂੰ ਤਰੱਕੀ ਦੀਆ ਲੀਹਾ ਲੈਕੇ ਜਾਵੇਗਾ।ਪ੍ਰੈਸ ਨੂੰ ਇਹ ਜਾਣਕਾਰੀ ਡਾਂ ੳਮ ਪ੍ਰਕਾਸ਼ ਸ਼ਰਮਾ ਜਿਲਾ ਪ੍ਰੈਸ ਸਕੱਤਰ ਨੇ ਦਿੱਤੀ।
ਅੱਜ ਜਿਊ ਹੀ ਮੀਡਿਆ ਵਿੱਚ ਇਹ ਖਬਰ ਆਈ ਕਿ ਪੰਜਾਬ ਵਿੱਚ ਆਉਣ ਵਾਲੀਆ 2022 ਦੀਆ ਚੋਣਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਪਾਰਟੀ ਦਾ ਸਿਆਸੀ ਤੋਰ ਤੇ ਗਠਜੋੜ ਹੋ ਗਿਆ ਹੈ। ਤਿਊ ਹੀ ਅਕਾਲੀ ਆਗੂਆ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ। ਅੱਜ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਦਫਤਰ ਵਿਖੇ ਸ਼ੋ੍ਰਮਣੀ ਅਕਾਲੀ ਦਲ ਜ਼ਿਲਾ ਪ੍ਰਧਾਨ ਬਲਕਾਰ ਸਿੰਘ ਬਰਾੜ,ਸਾਬਕਾ ਵਿਧਾਇਕ ਦਰਸ਼ਨ ਕੋਟਫੱਤਾ, ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੱਧੂ,ਯੂਥ ਵਿੰਗ ਦੇ ਪ੍ਰਧਾਨ ਹਰਪਾਲ ਢਿੱਲੋ,ਪਾਰਟੀ ਦੇ ਬੁਲਾਰੇ ਚਮਕੋਰ ਮਾਨ, ਯੂਥ ਵਿੰਗ ਦੇ ਕੋਆਰਡੀਨੇਟਰ ਦੀਨਵ ਸਿੰਗਲਾ, ਬੀ ਸੀ ਵਿੰਗ ਦੇ ਪ੍ਰਧਾਨ ਲਾਭ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਮਨਮੋਹਨ ਕੁਕੂ, ਸਰਕਲ ਪ੍ਰਧਾਨ ਮੋਹਨਜੀਤ ਪੂਰੀ, ਜਗਦੀਪ ਗਹਿਰੀ, ਭੁੱਪਿੰਦਰ ਭੁੱਪਾ, ਨਿੰਦਰਪਾਲ ਸਿੰਘ, ਰੁਪਿੰਦਰ ਸਰਾਂ, ਲਵਪ੍ਰੀਤ ਥਿੰਦ, ਸੁਨੀਲ ਫੋਜੀ, ਜਸਪਾਲ ਪਾਲੀ, ਗੋਰਵ ਸ਼ਰਮਾ,ਜਸਪਾਲ ਮੰਗਲਾ, ਸੁਰਜੀਤ ਨਾਗੀ, ਮਹਿੰਦਰ ਸਿੰਘ ਰਾਠੋੜ,ਅਰੁਣਜੀਤ ਖੁਡੀਆ ਆਦਿ ਆਗੂਆ ਨੇ ਇਕੱਠੇ ਹੋ ਕੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਇਸ ਮੋਕੇ ਜ਼ਿਲਾ ਪ੍ਰਧਾਨ ਬਲਕਾਰ ਸਿੰਘ ਬਰਾੜ ਅਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ਕਿਹਾ ਕਿ ਇਹ ਗਠਜੋੜ ਆਉਣ ਵਾਲੀਆ 2022 ਦੀਆ ਵਿਧਾਨ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗਾ ਅਤੇ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਪੰਜਾਬ ਵਿੱਚ ਬਣੇਗੀ
No comments:
Post a Comment