-"ਜੀਜਾ-ਸਾਲਾ" ਬਣਿਆ ਸਰਕਾਰੀ ਪ੍ਰਾਪਰਟੀ ਲੁੱਟਣ ਵਾਲਾ ਗੈਂਗ, ਆਰਮੀ ਦੀ ਜਗ੍ਹਾ ਤੇ ਜਾਅਲੀ ਦਸਤਾਵੇਜ਼ ਨਾਲ ਕਬਜਾ : ਸਿੰਗਲਾ
-ਲੁੱਟਣ ਤੇ ਲੱਗੇ ਜੀਜਾ-ਸਾਲਾ ਬੀਬੀ ਵਾਲਾ ਚੌਕ ਵਿੱਚ ਆਰਮੀ ਦੀ ਜਗ੍ਹਾ ਤੇ ਹੋ ਰਹੇ ਨਾਜਾਇਜ਼ ਕਬਜ਼ੇ ਵਿਚ ਬਠਿੰਡਾ ਦੇ ਵੱਡੇ ਅਫ਼ਸਰ ਵੀ ਸ਼ਾਮਲ ਜਲਦ ਕਰਾਂਗੇ ਨਾਮ ਦਾ ਖੁਲਾਸਾ
ਬਠਿੰਡਾ :- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਪਾਰ ਵਿੰਗ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਇੱਕ ਵਾਰ ਫਿਰ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਤੇ ਤਿੱਖਾ ਹਮਲਾ ਕਰਦੇ ਹੋਏ ਇਕ ਹੋਰ ਮਾਮਲੇ ਤੇ ਰਿਸ਼ਤੇਦਾਰ ਜੋਜੋ ਉਤੇ ਸਰਕਾਰੀ ਜਗ੍ਹਾ ਤੇ ਨਾਜਾਇਜ਼ ਕਬਜ਼ਾ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਚਿਤਾਵਨੀ ਦਿੱਤੀ ਹੈ ਕਿ ਉਕਤ ਜਗ੍ਹਾ ਤੇ ਕਿਸੇ ਵੀ ਹਾਲਾਤ ਵਿੱਚ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ਭਾਵੇਂ ਇਸ ਲਈ ਕੋਈ ਵੀ ਸੰਘਰਸ਼ ਵਿੱਢਣਾ ਪਵੇ ।
ਪ੍ਰੈੱਸ ਕਾਨਫ਼ਰੰਸ ਦੌਰਾਨ ਸ੍ਰੀ ਸਿੰਗਲਾ ਨੇ ਬੀਬੀ ਵਾਲਾ ਚੌਕ ਵਿੱਚ ਸਥਿਤ ਬਿਜਲੀ ਗਰਿੱਡ ਦੇ ਨਾਲ ਆਰਮੀ ਦੀ ਕਰੀਬ 925 ਗਜ਼ ਜਗ੍ਹਾ ਜਿਸ ਦੀ ਕੀਮਤ ਕਰੋੜਾਂ ਰੁਪਏ ਹੈ ਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਕਬਜ਼ਾ ਕਰਨ ਦੇ ਗੰਭੀਰ ਦੋਸ਼ ਲਾਏ ਹਨ ।ਸ੍ਰੀ ਸਿੰਗਲਾ ਨੇ ਪ੍ਰੈੱਸ ਨੂੰ ਨਕਸ਼ਾ ਜਾਰੀ ਕੀਤਾ ਅਤੇ ਕਿਹਾ ਕਿ ਇਸ ਮਾਮਲੇ ਦੇ ਪੱਕੇ ਸਬੂਤ ਉਨ੍ਹਾਂ ਦੇ ਕੋਲ ਹਨ ਤੇ ਇਸ ਜਗ੍ਹਾ ਤੇ ਕਬਜ਼ਾ ਕਰਨ ਵਿੱਚ ਬਠਿੰਡਾ ਦੇ 6-7 ਅਫ਼ਸਰ ਵੀ ਮਿਲੇ ਹੋਏ ਹਨ ਜਿਨ੍ਹਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਉਕਤ ਜਗ੍ਹਾ ਦਾ ਨਕਸ਼ਾ ਵੀ ਪਾਸ ਕਰ ਦਿੱਤਾ ,ਬਿਜਲੀ ਦੇ ਕੁਨੈਕਸ਼ਨ ਵੀ ਲਵਾ ਦਿੱਤੇ ਅਤੇ ਹੁਣ ਦੁਕਾਨਾਂ ਕੱਢਣ ਦੀ ਤਿਆਰੀ ਹੈ,ਜਦੋਂਕਿ ਇਸ ਜਗ੍ਹਾ ਦੀ ਮਲਕੀਅਤ ਆਰਮੀ ਦੀ ਹੈ ਤੇ ਉਨ੍ਹਾਂ ਵੱਲੋਂ ਡਿਫੈਂਸ ਮਨਿਸਟਰ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ।
ਉਨ੍ਹਾਂ ਕਿਹਾ ਕਿ ਉਨ੍ਹਾਂ ਅਫਸਰਾਂ ਦੇ ਨਾਮ ਵੀ ਬਹੁਤ ਜਲਦ ਜਨਤਕ ਕੀਤੇ ਜਾਣਗੇ, ਜਿਵੇਂ ਉਹ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਖਜਾਨਾ ਮੰਤਰੀ ਅਤੇ ਉਹਦੇ ਰਿਸ਼ਤੇਦਾਰ ਜੋਜੋ 'ਜੀਜਾ -ਸਾਲਾ ਜੋ ਸਰਕਾਰੀ ਪ੍ਰਾਪਰਟੀ ਲੁੱਟਣ ਵਾਲਾ ਗੈਂਗ ਹੈ ,ਉਸ ਗੈਂਗ ਦਾ ਸਰਗਣਾ ਬਠਿੰਡਾ ਦਾ ਵਿਧਾਇਕ ਮਨਪ੍ਰੀਤ ਬਾਦਲ ਹੈ ਦੀ ਜੁੰਡਲੀ ਵਿਚ ਸ਼ਾਮਲ ਹੋ ਕੇ ਸਰਕਾਰੀ ਪ੍ਰਾਪਰਟੀ ਤੇ ਕਬਜ਼ੇ ਕਰ ਰਹੇ ਹਨ ।ਸ੍ਰੀ ਸਿੰਗਲਾ ਨੇ ਕਿਹਾ ਕਿ ਇਸ ਦੇ ਨਾਲ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਵੀ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਤੇ ਬਿਨਾਂ ਮਨਜ਼ੂਰੀ, ਬਿਨਾਂ ਸਰਕਾਰੀ ਫੀਸ , ਨਕਸ਼ਾ ਫੀਸ ਭਰੇ ਬਿਨਾਂ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦਾ ਖੁਲਾਸਾ ਬੜੀ ਜਲਦੀ ਕੀਤਾ ਜਾਵੇਗਾ।
ਉਨ੍ਹਾਂ ਦੋਸ਼ ਲਾਇਆ ਕਿ ਜਿਹੜੀ ਪ੍ਰਾਪਰਟੀ ਪਿਛਲੇ ਪੰਜਾਹ ਸਾਲ ਤੋਂ ਉਸੇ ਤਰ੍ਹਾਂ ਪਈ ਹੈ ਅੱਜ ਉਸ ਪ੍ਰਾਪਰਟੀ ਤੇ ਉਸਾਰੀਆਂ ਕਿਵੇਂ ਹੋ ਰਹੀਆਂ ਹਨ, ਇਸ ਤੋਂ ਸਾਬਤ ਹੋ ਰਿਹਾ ਹੈ ਕਿ ਜੋਜੋ ,ਖ਼ਜ਼ਾਨਾ ਮੰਤਰੀ ਲਈ ਨੋਟ ਬਣਾਉਣ ਵਾਲੀ ਮਸ਼ੀਨ ਹੈ ਜੋ ਧੱਕੇਸ਼ਾਹੀਆਂ ,ਲੁੱਟਾਂ ਖੋਹਾਂ, ਗ਼ਲਤ ਤਰੀਕੇ ,ਅਫ਼ਸਰਾਂ ਦੀ ਕਲਮ ਦਾ ਦੁਰ ਉਪਯੋਗ ਕਰਕੇ ਨੋਟ ਬਣਾਉਣ ਤੇ ਤੁਲੇ ਹੋਏ ਹਨ' ਪਰ ਜਨਤਾ ਦਾ ਪੈਸਾ ਵਾਪਸ ਖ਼ਜ਼ਾਨੇ ਵਿੱਚ ਲਿਆਂਦਾ ਜਾਵੇਗਾ' ਸ਼੍ਰੋਮਣੀ ਅਕਾਲੀ ਦਲ ਇਸ ਦਾ ਡਟਵਾਂ ਵਿਰੋਧ ਕਰੇਗਾ ਤੇ ਉਹ ਮੰਗ ਕਰਦਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਨ੍ਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਦੇ ਖਿਲਾਫ ਪਰਚਾ ਦਰਜ ਕਰਕੇ ਉਨ੍ਹਾਂ ਤੋਂ ਕਮਾਈ ਕੀਤੀ ਸਾਰੀ ਰਕਮ ਖਜ਼ਾਨੇ ਵਿਚ ਵਸੂਲ ਕੀਤੀ ਜਾਵੇ, ਨਹੀਂ ਤਾਂ ਉਹ ਅਦਾਲਤ ਦਾ ਸਹਾਰਾ ਲੈਣ ਲਈ ਮਜਬੂਰ ਹੋਣਗੇ।
ਸ੍ਰੀ ਸਿੰਗਲਾ ਨੇ ਕਿਹਾ ਕਿ ਇਨ੍ਹਾਂ ਧੱਕੇਸ਼ਾਹੀਆਂ, ਲੁੱਟਾਂ ਖੋਹਾਂ, ਨਾਜਾਇਜ਼ ਉਸਾਰੀਆਂ ਦਾ ਖੁਲਾਸਾ ਕਾਂਗਰਸੀ ਆਗੂ ਹਰਵਿੰਦਰ ਲਾਡੀ ਵੱਲੋਂ ਸੋਨੀਆ ਗਾਂਧੀ ਦੇ ਪਰਿਵਾਰ ਅਤੇ ਮੁੱਖ ਮੰਤਰੀ ਨੂੰ ਪਾਈ ਚਿੱਠੀ ਵਿੱਚ ਵੀ ਕੀਤਾ ਜਾ ਚੁੱਕਿਆ ਹੈ । ਸ੍ਰੀ ਸਿੰਗਲਾ ਨੇ ਸਰਕਾਰੀ ਜਗ੍ਹਾ ਵਿੱਚੋਂ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਇਸ ਮਾਮਲੇ ਤੇ ਪਰਚਾ ਦਰਜ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿਚ ਪੂਰੇ ਪੰਜਾਬ ਦਾ ਇਕੱਠ ਕਰਕੇ ਪ੍ਰਸ਼ਾਸਨ ਨੂੰ ਘੇਰਿਆ ਜਾਵੇਗਾ ।ਇਸ ਮੌਕੇ ਉਨ੍ਹਾਂ ਦੇ ਨਾਲ ਬਲਵੰਤ ਰਾਏ ਨਾਥ , ਨਿਰਮਲ ਸੰਧੂ , , ਰਾਜਵਿੰਦਰ ਸਿੱਧੂ, ਹਰਪਾਲ ਸਿੰਘ ਢਿੱਲੋਂ, ਜਗਦੀਪ ਸਿੰਘ ਗਹਿਰੀ , ਬੀਬੀ ਦਵਿੰਦਰ ਕੌਰ, ਭੁਪਿੰਦਰ ਸਿੰਘ ਭੂਪਾ ,ਰਾਕੇਸ਼ ਸਿੰਗਲਾ , ਰਣਦੀਪ ਰਾਣਾ, ਅਨੰਦ ਗੁਪਤਾ, ਬਲਵਿੰਦਰ ਕੋਰ, ਜੋਗਿੰਦਰ ਕੋਰ,ਰਾਜੂ ਪਰਿੰਦਾ,ਗੋਰਵ ਨਿਧਾਨੀਆ, ਬਲਵਿੰਦਰ ਸਿੰਘ, ਸੁਖਦੇਵ ਗੁਰਥੜੀ, ਬੰਤ ਸਿੱਧੂ, ਨਰਿੰਦਰਪਾਲ ਸਿੰਘ, ਮੱਖਣ ਸਿੰਘ, ਰੁਪਿੰਦਰ ਸਰਾਂ ਸਮੇਤ ਪਾਰਟੀ ਦੇ ਅਹੁਦੇਦਾਰ ਸ਼ਾਮਲ ਸਨ ।
No comments:
Post a Comment