बुधवार, 26 मई 2021

ਡਾਕਟਰ ਗਗਨਦੀਪ ਗੋਇਲ ਵਲੋਂ ਇੱਕ ਬੱਚੇ ਨੂੰ ਉਸਦੀ ਸਾਰੀ ਜਿੰਦਗੀ ਦੀ ਪੜ੍ਹਾਈ ਕਿਸੀ ਵੀ ਸਕੂਲ ਵਿੱਚ ਕਰਨ ਲਈ ਗੋਦ ਲਿੱਤਾ


ਬਠਿੰਡਾ। 
ਬਠਿੰਡਾ ਦੇ ਪ੍ਰਸਿਧ ਡਾਕਟਰ ਗਗਨਦੀਪ ਗੋਯਲ  (ਆਰ. ਗਗਨ ਗੈਸਟ੍ਰੋ ਕੇਅਰ ਹਸਪਤਾਲ ਬਠਿੰਡਾ) ਵਲੋਂ ਇੱਕ ਮਹਾਨ ਸੇਵਾ ਦੀ ਸ਼ੁਰੂਆਤ ਕੀਤੀ ਗਈ। ਡਾਕਟਰ ਗਗਨਦੀਪ ਗੋਇਲ ਵਲੋਂ ਇੱਕ ਬੱਚੇ ਨੂੰ ਉਸਦੀ ਸਾਰੀ ਜਿੰਦਗੀ ਦੀ ਪੜ੍ਹਾਈ ਕਿਸੀ ਵੀ ਸਕੂਲ ਵਿੱਚ ਕਰਨ ਲਈ ਗੋਦ ਲਿੱਤਾ ਗਿਆ। ਡਾਕਟਰ ਗਗਨਦੀਪ ਗੋਇਲ ਨੇ ਖੁੱਦ ਪਰਿਵਾਰ ਦੇ ਘਰ ਜਾ ਕੇ ਬੱਚੇ ਨਾਲ ਮੁਲਾਕਾਤ ਕੀਤੀ ਅਤੇ 2100₹ ਦੀ ਰਾਸ਼ੀ ਭੇਂਟ ਕੀਤੀ। ਬੱਚੇ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਵਿੱਚ ਕੁੱਲ ਚਾਰ ਜੀਅ ਹਨ। ਕਮਾਈ ਦਾ ਕੋਈ ਸਾਧਨ ਨਹੀਂ ਰਿਹਾ। ਡਾਕਟਰ ਗਗਨਦੀਪ ਗੋਇਲ ਨੇ ਕਿਹਾ ਕਿ ਬੱਚੇ ਦੇ ਪਰਿਵਾਰ ਨੂੰ ਫਿਲਹਾਲ ਰਾਸ਼ਨ ਦੀ ਮਦਦ ਤੋਂ ਅਲਾਵਾ ਨੌਕਰੀ ਆਦਿ ਦਾ ਪ੍ਰਬੰਧ ਵੀ ਕਰਵਾਉਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਸਬ ਉਪਰਾਲਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਅਤੇ ਪੰਜ ਬੱਚਿਆਂ ਨੂੰ ਇਸ ਸੇਵਾ ਲਈ ਗੋਦ ਲਿੱਤਾ ਜਾਵੇਗਾ।

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ 490 ਕਰੋਨਾ ਯੋਧਿਆਂ ਨੂੰ ਫ਼ਲਾਂ ਦੀਆਂ ਟੋਕਰੀਆਂ ਭੇਂਟ ਕਰਕੇ ਕੀਤਾ ਸਲੂਟ


ਬਠਿੰਡਾ।
 ਕੋਰੋਨਾ ਕਾਲ ਦੇ ਇਸ ਕਹਿਰ ’ਚ ਜਦੋਂ ਹਰ ਕੋਈ ਕੋਰੋਨਾ ਤੋਂ ਬਚਣ ਲਈ ਆਪਣੇ ਘਰਾਂ ’ਚ ਕੈਦ ਹੈ ਤਾਂ ਠੀਕ ਉਸ ਵੇਲੇ ਲੋਕਾਂ ਦੀ ਜਾਨ ਦੀ ਰਾਖੀ ਲਈ ਸਖਤ ਡਿਊਟੀ ਨਿਭਾ ਰਹੇ ਡਾਕਟਰਾਂ, ਹਸਪਤਾਲਾਂ ਦਾ ਬਾਕੀ ਸਟਾਫ, ਐਂਬੂਲੈਂਸ ਦੇ ਡਰਾਈਵਰਾਂ ਤੇ ਪੁਲਿਸ ਮੁਲਾਜ਼ਮਾਂ ਦੀ ਹੌਂਸਲਾ ਅਫਜ਼ਾਈ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਉਨਾਂ ਨੂੰ ਧੰਨਵਾਦੀ ਸਲਿਊਟ ਕਰਨ ਦੇ ਨਾਲ-ਨਾਲ ਫ਼ਲਾਂ ਦੀਆਂ ਟੋਕਰੀਆਂ ਭੇਂਟ ਕੀਤੀਆਂ ਜਾ ਰਹੀਆਂ ਹਨ। ਬਲਾਕ ਬਠਿੰਡਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਅੱਜ ਬਠਿੰਡਾ ’ਚ ਦੂਜੇ ਗੇੜ ਤਹਿਤ ਵੱਖ-ਵੱਖ ਹਸਪਤਾਲਾਂ ਅਤੇ ਥਾਣਿਆਂ ’ਚ 490 ਦੇ ਕਰੀਬ ਕਰੋਨਾ ਯੋਧਿਆਂ ਨੂੰ ਫ਼ਲਾਂ ਦੀਆਂ ਟੋਕਰੀਆਂ ਅਤੇ ਸਲਿਊਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਸਾਡਾ ਮੈਡੀਕਲ, ਪੈਰਾ ਮੈਡੀਕਲ ਸਟਾਫ ਜੋ ਪਿਛਲੇ ਸਾਲ ਤੋਂ ਕਰੋਨਾ ਮਹਮਾਰੀ ’ਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਅੱਜ ਉਨਾਂ ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਨਾਲ ਉਨਾਂ ਦਾ ਹੌਂਸਲਾ ਵਧੇਗਾ ਅਤੇ ਉਹ ਆਪਣੀਆਂ ਸੇਵਾਵਾਂ ਹੋਰ ਵਧੀਆ ਤਰੀਕੇ ਨਾਲ ਦੇਣਗੇ। ਉਨਾਂ ਕਿਹਾ ਕਿ ਕਰੋਨਾ ਅਜੇ ਖ਼ਤਮ ਨਹੀਂ ਹੋਇਆ ਅਤੇ ਤੀਜੀ ਲਹਿਰ ਬਾਰੇ ਵੀ ਕਿਹਾ ਜਾ ਰਿਹਾ ਹੈ ਵਰਕਰਾਂ ਦਾ ਹੌਂਸਲਾ ਅਫ਼ਜਾਈ ਉਨਾਂ ’ਚ ਜੋਸ਼ ਭਰਦੀ ਹੈ।  ਇਸ ਮੌਕੇ ਸਿਵਲ ਹਸਪਤਾਲ ਦੇ ਜ਼ਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਚੰਦਰ ਪ੍ਰਕਾਸ਼ ਨੇ ਵੀ ਉਨਾਂ ਦੇ ਸਟਾਫ ਨੂੰ ਸਨਮਾਨਿਤ ਕਰਨ ਤੇ ਸੇਵਾਦਾਰਾਂ ਦੀ ਸ਼ਲਾਘਾ ਕੀਤੀ। ਥਾਨਾ ਕੈਨਾਲ ਕਲੋਨੀ ਵਿਖੇ ਵੀ ਸੇਵਾਦਾਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਈ ਹੋਰ ਥਾਂਵਾਂ ਤੇ ਵੀ ਸੇਵਾਦਾਰਾਂ ਵੱਲੋਂ ਕਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ 45 ਮੈਂਬਰ ਪੰਜਾਬ ਗੁਰਮੇਲ ਸਿੰਘ ਇੰਸਾਂ ਅਤੇ ਜਸਵੰਤ ਸਿੰਘ ਇੰਸਾਂ ਨੇ ਦੱਸਿਆ ਕਿ ਅੱਜ ਸੇਵਾਦਾਰਾਂ ਵੱਲੋਂ ਕਰੋਨਾ ਯੋਧਿਆਂ ਨੂੰ ਫ਼ਲਾਂ ਦੀ ਕਿੱਟ (ਮੌਸਮੀ, ਨਿੰਬੂ, ਅਨਾਰ, ਅੰਬ) ਅਤੇ ਈਮੂਬੂਸਟ (ਐਮਐਸਜੀ ਕਾੜਾ) ਦੇ ਕੇ ਅਤੇ ਉਨਾਂ ਨੂੰ ਸਲਿਊਟ ਕਰਕੇ ਸਨਮਾਨਿਤ ਕੀਤਾ ਗਿਆ।  ਇਨਾਂ ਸੇਵਾਦਾਰਾਂ ਨੇ ਸਰਕਾਰ ਵਲੋਂ ਜਾਰੀ ਕੋਵਿਡ ਗਾਈਡਲਾਈਨਜ ਦੀ ਪਾਲਣਾ ਕਰਦਿਆਂ ਅੱਜ ਆਪਣੀਆਂ ਸੇਵਾਵਾਂ ਨਿਭਾਈਆਂ ਹਨ।  ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦਿਨ-ਬ-ਦਿਨ ਭਿਆਨਕ ਰੂਪ ਧਾਰ ਰਹੀ ਹੈ ਸਰਕਾਰ ਰੋਜ਼ਾਨਾ ਸਾਡੀ ਸਿਹਤ ਦੀ ਪ੍ਰਵਾਹ ਕਰਦਿਆਂ ਗਾਈਡਲਾਈਨਜ਼ ਜਾਰੀ ਕਰ ਰਹੀ ਹੈ ਕਰੋਨਾ ਯੋਧੇ ਆਪਣਾ ਫਰਜ਼ ਨਿਭਾ ਰਹੇ ਹਨ ਤੇ ਸਾਡਾ ਸਭਦਾ ਵੀ ਫ਼ਰਜ ਬਣਦਾ ਹੈ ਕਿ ਅਸੀਂ ਵੀ ਇਨਾਂ ਅਤੇ ਸਰਕਾਰ ਦਾ ਸਾਥ ਦੇਈਏ ਤਾਂ ਕਿ ਇਸ ਮਹਾਂਮਾਰੀ ਤੋਂ ਆਪਣੇ ਆਪ ਅਤੇ ਸਮਾਜ ਨੂੰ ਸੁਰੱਖਿਅਤ ਰੱਖ ਸਕੀਏ ।

बठिंडा के पुज्जां वाला मुहल्ला में व्यक्ति से मारपीट व धमकियां दी, महिला समेत 7 पर केस


बठिंडा.
पुज्जां वाला मुहल्ला में एक दूध की डेयरी के संचालक से मारपीट करने व धमकियां देने के आरोप में थाना कोतवाली पुलिस ने एक ही परिवार के 7 लोगों के खिलाफ केस दर्ज किया है। आरोपियों की पहचान अनु शर्मा, कृष्ण कुमार, कुसुम शर्मा, शिवजी राम,विशाल कुमार, पल्लवी व दक्ष वासी पुज्जां वाला मुहल्ला के तौर पर हुई है। कोतवाली पुलिस ने उक्त आरोपियों के खिलाफ 22 मई को दर्ज एफआईआर नंबर 90 के तहत दूसरे पक्ष की शिकायत की जांच के बाद क्रास केस दर्ज किया है। बस स्टैंड पुलिस को दी शिकायत में एडवोकेट राजवीर वासी पुज्जां वाला मुहल्ला ने बताया कि उसके चाचा बूटाराम की घर के आगे दूध की डेयरी है। मुहल्ले में नगर निगम की ओर से सड़कों की मरम्मत के दौरान अवैध थड़ों को तोड़कर नालियों को बंद कर सीवरेज से जोड़ने का काम चल रहा है। जिसके चलते उसके चाचा की दुकान के आगे सीवरेज का पानी एकत्र हो रहा था। पानी जमा हाेने के चलते ग्राहकों को दुकान में आने में परेशानीआ रही थी, जिसको लेकर उसके चाचा बूटा राम नाली की सफाई कर पानी को सीवरेज में डालने लगे तो गली में रहने वाली अनु शर्मा, कृष्ण कुमार, कुसुम शर्मा, शिवजी राम,विशाल कुमार, पल्लवी व दक्ष ने उसके चाचा के साथ गालीगलौज करना शुरू कर दिया और मारपीट पर उतर आए। जब उनको इसके बारे में पता चला तो उन्होंने बीच बचाव किया। इस दौरान उक्त आरोपियों ने उसे भी बुरा भला कहा और धमकियां दी। बस स्टैंड चौकी इंचार्ज गुरमेल सिंह का कहना था कि राजवीर की शिकायत पर उक्त आरोपियों पर केस दर्ज कर लिया है।


बठिंडा जिले में पहले थाना प्रभारी बदले बाद में राजनीतिक दबाव में तबादले रद्द किए  

बठिंडा. 7 दिन पहले बदले गए एसएचओज फिर से उसी थाने में तैनात होने के आदेश के बाद असमझंस की स्थिति बनी हुई हैं। बता दें कि 18 मई को थाना संगत के एसएचओ गौरव वंश की जगह इंस्पेक्टर राजिंदरपाल को थाना इंचार्ज नियुक्त किया गया था। इसी तरह थाना कोटफत्ता में गुरविंदर सिंह की जगह गुरदीप सिंह, थाना नंदगढ़ में राजिंदर सिंह की जगह संदीप सिंह और थाना सदर बठिंडा में बेअंत सिंह की जगह मंजीत सिंह को एसएचओ के तौर पर तैनात कर दिया गया था। लेकिन मंगलवार को एसएसपी बठिंडा ने नए आदेश जारी करते हुए 18 मई को की गई बदलियों को रद कर दी हैं और अब 26 मई से दुबारा पहले वाले एसएचओ ही संबंधित थाने का चार्ज लेंगे। इंस्पेक्टर राजिंदरपाल जिनको 7 दिन पहले थाना संगत का इंचार्ज लगा दिया था, उनको अब पुलिस लाइन भेज दिया है, उनकी जगह पहले ही तैनात गौरव वंस को वापिस थाना संगत तैनात कर दिया है। इंस्पेक्टर गुरदीप सिंह को पहले थाना कोटफत्ता का इंचार्ज लगाया था, नए आदेश के बाद उनको पुलिस लाइन भेज दिया है, उनकी जगह पहले वाले इंचार्ज गुरविंदर सिंह को लगा दिया है। इसके अलावा थाना नंदगढ़ के नए लगाए गए एसएचओ संदीप सिंह को कचहरी चौकी इंचार्ज लगा दिया है, उनकी जगह पहले वाले एसएचओ राजिंदर सिंह को एसएचओ नियुक्त किया है। दो दिन पहले थाना सदर के एसएचओ लगाए गए मंजीत सिंह को बदलकर लिटीगेशन ब्रांच में भेज दिया है, उनकी जगह पहले तैनात एसएचओ बेअंत सिंह की नए आदेश के बाद फिर से थाना सदर में तैनाती कर दी है।


भाजपा ने नौजवान वैलफेयर सोसायटी और डॉक्टर वितुल गुप्ता को किया सम्मानित, कोरोना काल मे निशुल्क सेवाएं देने के लिए समाज आपका हमेशा ऋणी:- सुखपाल सरां


बठिंडा.
कोरोना महामारी में जहां लोग इलाज के लिए त्राहि त्राहि कर रहे है और बड़े अस्पतालों में महंगे खर्च के चलते इलाज करवाने में असमर्थ हो चुके थे। वहीं पर मानवता की मिसाल पेश करते हुए डॉक्टर वितुल गुप्ता के सहयोग से नौजवान वेल्फेयर सोसायटी ने निःशुल्क कोविड सेंटर किशोरी राम हॉस्पिटल में खोला गया, जिसे सलाम करते हुए भारतीय जनता पार्टी के प्रदेश सचिव सुखपाल सिंह सरां द्वारा प्रदेश कार्यकारिणी सदस्य विजय सिंगलाके साथ नौजवान वेल्फेयर सोसायटी के अध्यक्ष सोनू महेश्वरी , किशोरी राम गुप्ता हस्पताल के संचालक एमडी मेडिसिन डॉक्टर वितुल गुप्ता व डॉक्टर सोनिया गुप्ता जी को सिरोपा डालकर व स्मृति चिन्ह देकर सम्मानित किया गया। सुखपाल सिंह सरां ने कहा कि इस मुश्किल समय में महंगे अस्पतालों में जहां लोग इलाज करवाने में असमर्थ हो चुके थे व प्राइवेट अस्पतालों द्वारा बड़े बड़े बिल लिए जा रहे रहे थे वहीं मानवता को समर्पित कर कोरोना मरीजो के लिए खोला गया मुफ्त अस्पताल पूरे प्रदेश में मिसाल बन गया है।

 सरां ने  नौजवान वेल्फेयर सोसायटी के कार्यकर्ताओं की सराहना करते हुए कहा कि अपने परिवारों की परवाह किये बिन दिन रात अथक मेहनत करना सरहानीय है इस मुश्किल घड़ी में कोरोना लाशों के संस्कार करना, जरुरतमंद लोगो तक भोजन पहुंचना, ऑक्सीजन व दवाइयों की पूर्ति करवाना व अस्पताल में दाखिल मरीजो के परिवारों के लिए भी भोजन उपलब्धता कर समाज को बड़ा योगदान दिया है जिसके लिए समाज हमेशा नौजवान सोसायटी, डॉक्टर वितुल गुप्ता व डॉक्टर सोनिया गुप्ता का ऋणी रहेगा, और भाजपा सरकार से मांग करती है कि प्राइवेट अस्पतालों में दिए गए वेंटिलेटर ऐसे निःशुल्क कार्य करने वाली संस्थायों को मुहैया करवाये, इस मौके पर भारतीय जनता युवा मोर्चा के जिलाध्यक्ष सन्दीप अग्रवाल व महामंत्री गगन गोपालिया भी मौजूद थे।

फोटो-भाजपा की तरफ से समाज सेवी संस्था नौजवान वेलफेयर सोसायटी व डा. वितुल गुप्ता का सम्मान किया गया। फोटो-अशोक 


Bathinda- 26 मई को काला दिवस के तौर पर मना कर किसानों व कर्मचारी संगठनों ने मोदी सरकार का पुतला जलाया


बठिंडा.
किसानों के समर्थन में विभिन्न संगठनों ने मोदी सरकार के सात साल पूरे होने पर 26 मई को काला दिवस के तौर पर मनाया। इस दौरान जहां किसान संगठनों ने विभिन्न स्थानों में प्रदर्शन किया वही वाहनों व घरों पर काले झंडे लगाकर अपना विरोध जताया। इस दौरान कन्हैया चौक में ठेका मुलाजीम संघर्ष कमेटी पावरकाम बठिंडा की तरफ से काले झंडे लहराकर जहां विरोध प्रदर्शन किया वही मोदी सरकार का पुतला जलाया। संघर्ष कमेटी के गुरविन्दर सिंह जरनल सचिव, खुशदीप सिंह और थर्मल कालोनी के गोरा भुच्चो ने कहा कि मोदी सरकार और कैप्टन सरकार की मिलीभगत से किसानों के हितों से खिलवाड़ किया जा रहा है। 

कोआपरेट संस्थाओं के इशारे पर किसानों के साथ सरकारी जमीनों को बेचने और उन पर कब्जा करने की योजना बना कोरोना महामारी के दौरान इसे लागू करने का प्रयास किया जा रहा है। लोगों को डंडो के जोर के साथ जबरन घरों के अंदर धकेलकर तीन खेती कानून पास किए गए हैं। वही लेबर कानूनों को खत्म कर चार लेबर कोड पास किए गए हैं। बिजली क्षेत्र पर मुकम्मल तौर पर कॉर्पोरेट घरानों का कब्ज़ा कराने, बिजली बिल 2020 को पास किया गया है। अब कोरोना महामारी की दूसरी लहर के दौरान जब लाखों लोग आक्सीजन और दवाओं से बगैर मर रहे हैं। 


करोड़ों कामगार लोग बेरोजगार हो गए हैं। मोदी हकूमत लोगों के लिए रोज़गार, सस्ता राशन और इलाज करने की बजाय घडियाली आंसू बहा रही है। सरकार की इन बेइंसाफी के खिलाफ संयुक्त किसान मोर्चा के अहवान पर ठेका कर्मचारियों ने 26 मई को काला दिवस मनाते हुए मोदी सरकार के खिलाफ अलग अलग डवीजनों में और बठिंडा के भाई कन्हैया चौक में मोदी सरकार की अर्थी फूंकी गई। कर्मचारी संगठनों ने केंद्र के साथ राज्य की कैप्टन सरकार पर आरोप लगाया कि एक तरफ सरकार लोक विरोधी कानूनों को जबरदस्ती मढ़ रही और वही पंजाब सरकार की तरफ से खाली खजाने का बहाना बनाकर ठेका कामगारों को पक्के नहीं करने का फैसला लिया जो सरासर कच्चे कामगारों के साथ धोखा है इसके खिलाफ मोर्चो के बैनर तले संघर्ष तेज किया जाएगा।


फोटो - कर्मचारी संगठन किसानों के समर्थन में कन्हैया चौक में विरोध प्रदर्शन कर मोदी सरकार का पुतला जलाते हुए।

शाह सतनाम जी ग्रीन एस वेलफेयर सोसायटी ने किया डाक्टरों व सेहत कर्मियों का सम्मान, सिविल सर्जन ने जताया अभार

बठिंडा. बुधवार को सिविल अस्पताल बठिंडा में शाह सतनाम जी ग्रीन एस. वेलफेयर फोर्स विंग बठिंडा की तरफ से कोरोना योद्धाओं का सम्मान किया गया। इस मौके सिविल सर्जन बठिंडा डा. तेजवंत सिंह ढिल्लों, एस.एम.ओ. डा. मनिन्दरपाल सिंह, जिला मास मीडिया अफसर जगतार सिंह बराड़, मेडीकल अफसर डा. मुनीश गुप्ता, फार्मेसी अफसर सुरिन्दर कुमार, राजेश कुमार विशेष तौर पर उपस्थित थे। शाह सतनाम जी ग्रीन एस वैलफेयर फोर्स बठिंडा की तरफ से कोविड-19 महामारी के दौरान आगे आकर इमानदारी के साथ अपनी ड्यूटी करने वाले कोरोना योद्धों की हौसला अफजाई की गई और फल भेंट करके उनका सम्मान किया गया। 

इस मौके गुरदेव सिंह इंसा 45 मैंबरी कमेटी ने अपने विचार प्रकट करते हुए कहा कि सेहत विभाग बठिंडा के आधिकारियों और कर्मचारियों की तरफ से कोविड-19 महामारी के दौरान जिले के अंदर जो सेहत सेवाएं मुहैया करवाई गई हैं वह काफी प्रशंसा योग हैं। कोरोना वार्डों, कोरोना सैंपलिंग और कोविड-19 टीकाकरन में समूचे स्टाफ की तरफ से दिन रात काम किया जा रहा है। उन्होंने कहा कि डेरा सच्चा सौदा सिरसा, कोरोना योद्धों का सम्मान करने में गौरव महसूस करता है और उन्होंने विश्वास दिलाया कि शाह सतनाम जी ग्रीन ऐस. वैलफेयर फोर्स बठिंडा सेहत विभाग के सहयोग के लिए हर वक्त तैयार है। 

इकाई की तरफ से यूपीएचसी बस्ती लाल सिंह, सुरखपीर रोड स्थित तरुण पब्लिक स्कूल में भी समूचे सेहत स्टाफ का सम्मान किया गया। इस मौके सिविल सर्जन बठिंडा डा. तेजवंत सिंह ढिल्लों की तरफ से शाह सतनाम जी ग्रीन एस वैलफेयर फोर्स का धन्यवाद करते कहा कि इस कार्य के साथ हमारे समूचे स्टाफ का हौसला बढ़ा है। उन्होंने कहा कि इस तरह की हौसला बढ़ाने वाली गतिविधियों के साथ स्टाफ का मनोबल बढ़ता है और वह ओर उत्साह से काम करने के लिए प्रेरित होते हैं। उन्होंने कहा कि इस महामारी में हर व्यक्ति की जिम्मेदारी है कि अपने आस आसपास का ख़्याल रखे ,यदि कोविड 19 के लक्षणों वाला या बुख़ार से पीडित कोई भी व्यक्ति आप के ध्यान में आता है तो उसे तुरंत प्रेरित करके उसका कोविड-19 का टेस्ट करवाया जाए और यदि वह व्यक्ति पाजेटिव पाया जाता है तो उसका समय पर इलाज भी यकीनी बनाया जाए। हम सभी मिल कर इस महामारी की चेन को तोड़ सकते हैं और इस बीमारी पर काबू  पा सकते हैं।

फोटो-बठिंडा में शाह सतनाम जी ग्रीन एस वैलफेयर सोसायटी की तरफ से डाक्टरों व सेहत कर्मियों का फल की टोकरी प्रदान कर सम्मान किया।

मोदी सरकार के 7 वर्ष पूरे होने पर शिवसेना पंजाब ने लड्डू बांटकर जताई खुशी, किसी भी अनहोनी घटना से निपटने के लिए भारी पुलिस बल तैनात

 

-हिंदू त्योहारों को ही काले दिन के तौर पर मनाकर क्यों बनाया जाता है निशाना: योगेश बातिश/सतिंदर कुमार

बठिंडा। केंद्र में मोदी सरकार के गौरवमयी ७ वर्ष पूरे होने की खुशी में शिवसेना पंजाब द्वारा राष्ट्रीय उप प्रधान योगेश बातिश सरकार व पार्टी सलाहकार सतिंदर कुमार की अगुवाई में बठिंडा में लड्डू वितरित किए गए। इस दौरान शिवसेना पंजाब के राज्य उप प्रधान सुशील जिंदल, राज्य संगठन मंत्री अंकुर गर्ग, मालवा जोन उप प्रधान विक्रम वर्मा, महिला विंग के शीतल शर्मा के अलावा अन्य नेता उपस्थित थे।  किसी भी अनहोनी घटना से निपटने के लिए जिला पुलिस विभाग द्वारा शिवसेना पंजाब के बठिंडा की अमरीक सिंह रोड पर स्थित कार्यालय के पास एसपी सिटी जसपाल सिंह की अगुवाई में भारी पुलिस बल तैनात किया गया था। 


इस मौके डीएसपी-2 आशवंत सिंह, थाना कोतवाली एसएचओ दलजीत सिंह बराड़, एसएचओ सिविल लाईन रविंदर पाल सिंह, थाना सदर एसएचओ बेअंत सिंह की अगुवाई में पुलिस टीम उपस्थित रही। पुलिस द्वारा सीआईडी की रिपोर्ट के आधार पर यह फोर्स तैनात की गई थी। इस मौके लड्डू वितरित करने के बाद योगेश बातिश व सतिंदर कुमार ने कहा कि पंजाब में पिछले करीब दो-तीन वर्षों से हिंदू धर्म के त्योहारों को निशाना बनाया जाने लगा है। हालांकि इससे पहले हिंदू नेताओं को ही निशाने पर लेकर उन पर हमले करवाए जाते रहे हैं। परंतु अब तो पंजाब का माहौल खराब करने के लिए हर बार हिंदू त्योहारों को निशाने पर लेकर हिंदू त्योहार वाले दिन को काले दिन के तौर पर मनाते हुए देश विरोधी ताकतों द्वारा पंजाब में अशांति फैलाने का प्रयास किया जा रहा है। 


जिस कारण पंजाब में हिंदू समाज खुद को असुरक्षित महसूस कर रहा है। उन्होंने कहा कि अब तो किसान आंदोलन की आड़ में देश विरोधी ताकतों द्वारा हिंदू धर्म को निशाना बनाया जा रहा है और उनका साथ कुछ राजनैतिक पार्टियों द्वारा भी दिया जा रहा है। जिसको शिवसेना पंजाब व हिंदू समाज कभी बर्दाश्त नहीं करेगा। उन्होंने कहा कि उनके द्वारा मोदी सरकार की देश हित वाली नीतियों को देखते हुए खुशी का इजहार किया जा रहा है। 

बातिश व सतिंदर ने कहा कि मोदी सरकार देश की जनता द्वारा लोकतांत्रिक तरीके से चुनी गई सरकार है व इस सरकार द्वारा अपने सात वर्ष के कार्यकाल में जहां विदेशों में भारत का नाम रोशन किया है वहीं देशहित में कई अभूतपूर्व फैसले भी लिए है और इस सरकार के गौरवमयी सात वर्ष पूरे होने की खुशी में शिवसेना पंजाब द्वारा लड्डू बांटे गए हैं। उन्होंने कहा कि अगर कांग्रेस सरकार द्वारा भी अच्छे फैसले पंजाब व हिंदू हितों में लिए जाते हैं तो शिवसेना पंजाब द्वारा कांग्रेस सरकार के लिए भी खुशियां मनाई जाएगी। उन्होंने कहा कि देश को तोडऩे वाली ताकतों को कभी बर्दाश्त नहीं किया जाएगा व अगामी समय में शिवसेना पंजाब द्वारा देशविरोधी ताकतों को मुंहतोड़ जवाब देने के लिए हर तरह की कार्रवाई की जाएगी। उन्होंने कहा कि देश व धर्म से पहले कोई नहीं होता व शिवसेना पंजाब के लिए देश की एकता व अखंडता ही सबकुछ है।


मंगलवार, 25 मई 2021

ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ, ਹਰਿਆਵਲ ਮੁਹਿੰਮ ਤਹਿਤ ਬਠਿੰਡਾ ਵਿਖੇ ਵੱਖ ਵੱਖ ਮੋਟਰਾ ਤੇ 30 ਦੇ ਕਰੀਬ ਲਗਾਏ ਦਰੱਖਤ : ਮੱਖੂ, ਖਾਲਸਾ।

 

ਬਠਿੰਡਾ। ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਵੱਲੋਂ ਹਰਿਆਵਲ ਮੁਹਿੰਮ ਤਹਿਤ ਬਠਿੰਡਾ ਦੇ ਨਾਲ ਲੱਗਦੇ ਏਰੀਏ ਵਿਚ ਪੋਦੇ ਲਗਾਏ ਗਏ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਸਿਮਰਨਜੋਤ ਸਿੰਘ ਖਾਲਸਾ ਨੇ ਦੱਸਿਆ ਕਿ ਅੱਜ ਦੇ ਸਮੇਂ ਵਿਚ ਰੁੱਖ ਲਗਾਉਣੇ ਬਹੁਤ ਜਰੂਰੀ ਹਨ ਜਿਵੇਂ ਕਿ ਅੱਜ ਬਿਮਾਰੀਆ ਜਿਆਦਾ ਫੈਲਣ ਕਾਰਨ ਲੋਕ ਆਕਸੀਜਨ ਦੀ ਘਾਟ ਮਹਿਸੂਸ ਕਰ ਰਹੇ ਹਨ ਇਸ ਤਹਿਤ ਸੰਸਥਾ ਦੁਆਰਾ ਸਹਿਰ ਨੂੰ ਹਰਿਆ ਭਰਿਆ ਬਣਾਉਣ ਦੇ ਮਕਸਦ ਨਾਲ ਸਹਿਰ ਅਤੇ ਪਿੰਡਾ ਦੀਆ ਮੋਟਰਾ ਤੋਂ ਇਲਾਵਾ ਵਿਕਰਮਜੀਤ ਸਿੰਘ ਦੀ ਮੋਟਰ ਤੇ ਪੋਦੇ ਲਗਾਏ ਗਏ ਇਸ ਮੌਕੇ ਉਨ੍ਹਾ ਦੁਆਰਾ ਵੱਖ ਵੱਖ ਥਾਵਾਂ ਤੇ 30 ਦੇ ਕਰੀਬ ਪੋਦੇ ਲਗਾਏ ਗਏ ਇਸ ਦੌਰਾਨ ਸਿੱਖ ਪ੍ਰਚਾਰਕ ਹਰਪ੍ਰੀਤ ਸਿੰਘ ਮੱਖੂ ਖਾਲਸਾ ਵਿਸੇਸ ਤੌਰਤੇ ਪਹੁੰਚੇ ਉਨ੍ਹਾਂ ਦੱਸਿਆ ਕਿ ਹਰ ਇਨਸਾਨ ਨੂੰ ਅਜੀਹੇ ਉਪਰਾਲੇ ਕਰਨੇ ਚਾਹਿੰਦੇ ਹਨ ਉਨਾਂ ਦੱਸਿਆ ਕਿ ਪੰਜਾਬ ਦੇ ਅੰਦਰ 15 ਲੱਖ ਦੇ ਕਰੀਬ ਮੋਟਰਾ ਹਨ, ਹਰੇਕ ਮੋਟਰਾ ਤੇ 5 ਦੇ ਕਰੀਬ ਪੋਦੇ ਲੱਗ ਜਾਣ ਤਾ ਸਾਡਾ ਦੇਸ ਹਰਿਆਵਲ ਹੋ ਸਕਦਾ ਹੈ ਅੱਜ ਸਾਡੇ ਸਮਾਜ ਵਿਚ ਇੰਨੇ ਜਿਆਦਾ ਰੁੱਖ ਲੱਗ ਜਾਣ ਕਿ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਇਨਸਾਨ ਨੂੰ ਆਕਸੀਜਨ ਦੀ ਘਾਟ ਮਹਿਸੂਸ ਨਾ ਹੋਵੇ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਗਮੀਤ ਸਿੰਘ, ਖਜਾਨਚੀ ਅਵਤਾਰ ਸਿੰਘ, ਹਰਜੀਤ ਸਿੰਘ, ਜਸਪ੍ਰੀਤ ਸਿੰਘ, ਇੰਦਰਜੀਤ ਸਿੰਘ, ਹਰਮਨ ਮਾਨ , ਭੱਲਾ ਸਰਾਂ, ਜਸਵਿੰਦਰ ਸਿੰਘ ਸਿੱਧੂ, ਰਮਨ ਦੀਪ ਸਿੰਘ, ਗੁਰਵਿੰਦਰ ਚਹਿਲ ਮੌਜੂਦ ਸਨ  

ਬਠਿੰਡਾ/ ਸਿਹਤ ਸੈਕਟਰ ਨਾਲ ਸਬੰਧਤ ਕੋਰਸਾਂ ਲਈ ਹੋਵੇਗੀ ਮੁਫਤ ਸਕਿੱਲ ਟ੍ਰੇਨਿੰਗ, ਕਰੋਨਾ ਮਹਾਂਮਾਰੀ ਦੇ ਚੱਲਦਿਆਂ 6 ਕੋਰਸਾਂ ’ਚ ਹੋਵੇਗੀ ਸਕਿੱਲ ਟ੍ਰੇਨਿੰਗ: ਪਰਮਵੀਰ ਸਿੰਘ

ਉਮੀਦਵਾਰਾਂ ਲਈ 21 ਦਿਨਾਂ ਦਾ ਹੋਵੇਗਾ ਸਮਾਂ

ਬਠਿੰਡਾ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਨੋਡਲ ਅਫ਼ਸਰ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲੇ ਦੇ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿੱਚ ਸਿਹਤ ਸੁਵੀਧਾਵਾਂ ਵਿੱਚ ਵਾਧਾ ਕਰਨ ਲਈ ਸਰਕਾਰ ਦੁਆਰਾ ਨੌਜਵਾਨਾਂ ਲਈ ਸਿਹਤ ਸੈਕਟਰ ਨਾਲ ਸਬੰਧਿਤ 6 ਕੋਰਸਾਂ ਵਿੱਚ ਸਕਿੱਲ ਟਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਹ ਕੋਰਸ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ-3 ਤਹਿਤ ਚਲਾਏ ਜਾਣਗੇ। ਇਨਾਂ ਕੋਰਸਾਂ ਲਈ ਨਵੇਂ ਉਮੀਦਵਾਰਾਂ ਦਾ ਸਮਾਂ 21 ਦਿਨ ਦਾ ਹੋਵੇਗਾ ਅਤੇ ਉਮੀਦਵਾਰਾਂ ਦੀ ਟਰੇਨਿੰਗ ਪੂਰੀ ਹੋਣ ਉਪਰੰਤ ਉਨਾਂ ਨੂੰ ਸਿਹਤ ਸੰਸਥਾਵਾਂ ਵਿੱਚ ਕੰਮ ਦੇ ਲਗਾਇਆ  ਜਾਵੇਗਾ।

 ਇਸ ਤੋਂ ਇਲਾਵਾ ਉਨਾਂ ਨੇ ਦੱਸਿਆ ਕਿ ਸਿਹਤ ਸੈਕਟਰ ਵਿੱਚ ਪਹਿਲਾਂ ਤੋਂ ਹੀ ਕੰਮ ਕਰ ਰਹੇ ਉਮੀਦਵਾਰਾਂ, ਜਿਨਾਂ ਕੋਲ ਕੋਈ ਸਰਟੀਫਿਕੇਟ ਨਹੀ ਹੈ, ਨੂੰ ਵੀ  RPL (Reorganization of Prior Learning) ਤਹਿਤ 7 ਦਿਨਾਂ ਦੀ ਟਰੇਨਿੰਗ ਦੇ ਕੇ ਸਰਟੀਫਾਈ ਕੀਤਾ ਜਾਵੇਗਾ ਤਾਂ ਜੋ ਉਨਾਂ ਦੀ ਆਪਣੀ ਇੱਕ ਵਿਸ਼ੇਸ਼ ਕਿੱਤਾ ਮੁੱਖੀ ਵਜੋਂ ਪਹਿਚਾਣ ਬਣ ਸਕੇ ਅਤੇ ਉਹ ਆਪਣੀਆਂ ਸੇਵਾਵਾਂ ਹੋਰ ਵਧੀਆ ਤਰੀਕੇ ਨਾਲ ਨਿਭਾ ਸਕਣ। ਉਨਾਂ ਨੇ ਜ਼ਿਲੇ ਦੇ ਨੌਜਵਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ  ਕਿਹਾ। ਇਸ ਦੇ ਨਾਲ ਜਿੱਥੇ ਉਮੀਦਵਾਰਾਂ ਨੂੰ ਰੋਜ਼ਗਾਰ ਪ੍ਰਾਪਤ ਹੋਵੇਗਾ ਉਸਦੇ ਨਾਲ ਇਸ ਮਹਾਂਮਾਰੀ ਦੌਰਾਨ ਸਮਾਜ ਸੇਵਾ ਕਰਨ ਦਾ ਮੌਕਾ ਵੀ ਪ੍ਰਾਪਤ ਹੋਵੇਗਾ।

          ਬਲਾਕ ਮਿਸ਼ਨ ਮੈਨੇਜਰ, ਪੀ.ਐਸ.ਡੀ.ਐਮ ਬਠਿੰਡਾ ਸੀ੍ਰ ਚਾਂਦ ਸਿੰਘ  ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਇਨਾਂ ਕੋਰਸਾਂ ਦੇ ਨਾਮ  A.Emergency Medical Technician-Basic, 2. General Duty Assistant, 3. GDA-Advanced (Critical Care), 4. Home Health Aide, 5.Medical Equipment Technology Assistant, 6.Phlebotomist ਹਨ, ਜੋ ਕਿ ਸਰਕਾਰ ਵੱਲੋਂ ਬਿਲਕੁਲ ਮੁਫਤ ਵਿੱਚ ਕਰਵਾਏ ਜਾਣਗੇ। ਇਸ ਟਰੇਨਿੰਗ ਦੌਰਾਨ ਪੜਨ ਲਈ ਕਿਤਾਬਾਂ ਆਦਿ ਵੀ ਮੁਹੱਇਆ ਕਰਵਾਈਆਂ ਜਾਣਗੀਆਂ।

          ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਇਹ ਵੀ ਦੱਸਿਆ ਕਿ ਜਿਹੜੇ ਉਮੀਦਵਾਰ ਇਹ ਕੋਰਸ ਕਰਕੇ ਰੋਜ਼ਗਾਰ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਹੋਰ ਜਾਣਕਾਰੀ ਲਈ ਦਫ਼ਤਰ ਏ.ਡੀ.ਸੀ (ਵਿ)-ਕਮ-ਨੋਡਲ ਅਫ਼ਸਰ ਪੰਜਾਬ ਸਕਿੱਲ ਡਿਵੈੱਲਮੈਂਟ ਮਿਸ਼ਨ, ਦੂਜੀ ਮੰਜਿਲ, ਜ਼ਿਲਾ ਪ੍ਰੀਸ਼ਦ ਕੰਪਲੈਕਸ ਬਠਿੰਡਾ ਦੇ ਕਰਮਚਾਰੀ ਸ੍ਰੀ ਕਿਰਨ ਕੁਮਾਰ (ਬੀ.ਟੀ.ਈ-ਐਸ.ਐਮ) ਦੇ ਫੋਨ ਨੰਬਰ 93517-57834 ਉੱਪਰ ਸੰਪਰਕ ਕਰ ਸਕਦੇ ਹਨ।

ਬਠਿੰਡਾ ਜ਼ਿਲ੍ਹੇ ਦੇ 7 ਸਰਕਾਰੀ ਪੰਜਾਬ ਦੇ 1000 ਤੋਂ ਵੱਧ ਵਿਦਿਆਰਥੀਆਂ ਵਾਲੇ ਸਕੂਲਾਂ 'ਚ ਹੋਏ ਸ਼ਾਮਲ, ਸਰਕਾਰੀ ਸੀਨੀਅਰ ਸੈਕੰਡਰੀ ਆਦਰਸ਼ ਸਕੂਲ ਬਠਿੰਡਾ ਰਾਜ ਭਰ 'ਚੋਂ ਤੀਜੇ ਸਥਾਨ 'ਤੇ ਬਾਜ਼ੀ ਮਾਰੀ


ਬਠਿੰਡਾ .
ਸਕੂਲ  ਸਿੱਖਿਆ ਵਿਭਾਗ ਪੰਜਾਬ ਵੱਲੋਂ ਸੱਕਤਰ ਸਕੂਲ ਸਿੱਖਿਆ ਅਫ਼ਸਰ ਸ੍ਰੀ ਕਿ੍ਸ਼ਨ ਕੁਮਾਰ ਦੀ ਅਗਵਾਈ 'ਚ  ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਰਾਜ ਦੇ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਵਾਲੇ 180 ਸਰਕਾਰੀ ਸਕੂਲਾਂ 'ਚ  7 ਸਕੂਲ ਬਠਿੰਡਾ ਜ਼ਿਲ੍ਹੇ ਦੇ ਸ਼ਾਮਲ ਹਨ। ਇਸ ਤੋਂ ਇਲਾਵਾ ਰਾਜ ਦੇ ਸਭ ਤੋਂ ਵੱਧ ਗਿਣਤੀ ਵਾਲੇ ਸਿਖ਼ਰਲੇ ਦਸ ਸਕੂਲਾਂ 'ਚ ਬਠਿੰਡਾ ਜ਼ਿਲ੍ਹੇ ਦਾ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਸ਼ਾਮਲ ਹੈ ਜਿਸ ਵਿੱਚ 4754 ਵਿਦਿਆਰਥੀ ਦਾਖਲ ਹੋ ਚੁੱਕੇ ਹਨ। 

ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ ਸੁਖਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਬਠਿੰਡਾ ਦਾ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੰਜਾਬ ਭਰ ਵਿੱਚੋਂ ਤੀਜੇ ਸਥਾਨ ਤੇ ਹੈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ. ਲੁਧਿਆਣਾ 5236 ਵਿਦਿਆਰਥੀਆਂ ਨਾਲ ਰਾਜ ਭਰ ਵਿੱਚੋਂ ਪਹਿਲੇ ਸਥਾਨ ਤੇ ਹੈ। ਜ਼ਿਲ੍ਹੇ ਦੇ ਜਿਨ੍ਹਾਂ ਸਰਕਾਰੀ ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਵੱਧੀ ਹੈ, ਉਨ੍ਹਾ 'ਚ ਸਰਕਾਰੀ ਸੀਨੀਅਰ ਸਕੈਡੰਰੀ ਪ੍ਰਾਇਮਰੀ ਆਦਰਸ਼ ਸਕੂਲ ਕੈਲਾਨ ਕਲੋਨੀ ਬਠਿੰਡਾ , ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ  ਗਰਲਜ਼  ਬਠਿੰਡਾ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਨਗਰ ਬਠਿੰਡਾ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਗਰ ਬਠਿੰਡਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ ਮੰਡੀ ਗਰਲਜ਼ ਸ਼ਾਮਲ ਹਨ। 

ਆਦਰਸ਼  ਸੀਨੀਅਰ ਸੈਕੰਡਰੀ ਸਕੂਲ ਕੈਲਾਨ ਕਲੋਨੀ ਬਠਿੰਡਾ ਦੇ ਪਿ੍ੰਸੀਪਲ ਜਸਜੀਤ ਕੌਰ ਅਤੇ ਪ੍ਰਾਇਮਰੀ ਵਿੰਗ ਦੇ ਹੈਡ ਟੀਚਰ ਮੋਨਿਕਾ ਰਾਣੀ  ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਆਧੁਨਿਕ ਸਹੂਲਤਾਂ ਤੇ ਗੁਣਵੱਤਾ ਵਾਲੀ ਸਿੱਖਿਆ ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਪਿ੍ੰਸੀਪਲ ਸਵੀਨ ਕਿਰਨ ਕੌਰ ਬਰਾੜ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਗਰਲਜ਼ ਮਾਲ ਰੋਡ ਬਠਿੰਡਾ ਦਾ ਕਹਿਣਾ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ  ਵਿੱਦਿਅਕ ਪ੍ਰਣਾਲੀ 'ਚ ਲਿਆਂਦੀ ਗੁਣਵੱਤਾ ਨੇ ਹਰੇਕ ਪ੍ਰਭਾਵਿਤ ਕੀਤਾ ਹੈ। ਪ੍ਰਿੰ ਗੁਰਮੇਲ ਸਿੰਘ ਸਿੱਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਨਗਰ ਬਠਿੰਡਾ ਦਾ ਕਹਿਣਾ ਹੈ ਕਿ ਰਾਜ ਸਰਕਾਰ ਦੀ ਸਰਪ੍ਰਸਤੀ 'ਚ ਸਰਕਾਰੀ ਸਕੂਲਾਂ ਦੇ ਮੁੱਖੀਆਂ ਤੇ ਅਧਿਆਪਕ ਦੀ ਮਿਹਨਤ ਸਦਕਾ ਹੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ( ਐ.ਸਿੱ) ਸ਼ਿਵ ਪਾਲ ਗੋਇਲ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ, ਇਕਬਾਲ ਸਿੰਘ ਬੁੱਟਰ ਅਤੇ ਬਲਜੀਤ ਸਿੰਘ ਸੰਦੋਹਾ ਪ੍ਰੇਮ ਮਿੱਤਲ ਝੁੰਬਾ ਮਹਿੰਦਰ ਪਾਲ ਸਿੰਘ ਨਥਾਣਾ , ਕਰਮਜੀਤ ਸਿੰਘ ਚਮਕੌਰ ਸਿੰਘ ਪ੍ਰਦੀਪ ਕੁਮਾਰ ਸੰਗਤ   ਨੇ ਜ਼ਿਲ੍ਹੇ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਵੱਲੋਂ ਰਾਜ ਪੱਧਰ 'ਤੇ ਬਠਿੰਡਾ ਜ਼ਿਲ੍ਹੇ ਦਾ ਮਾਣ ਵਧਾਉਣ 'ਤੇ ਵਧਾਈ ਦਿੱਤੀ ਹੈ।


ਬਠਿੰਡਾ ਖੇਤੀਬਾੜੀ ਵਿਭਾਗ ਵੱਲੋਂ ਗੁਲਾਬੀ ਸੂੰਡੀ ਦੇ ਸੰਭਾਵੀ ਹਮਲੇ ਤੋ ਬਚਾਉਣ ਲਈ ਕੋਸ਼ਿਸਾ ਜਾਰੀ, ਉਚ-ਮਿਆਰੀ ਬੀਜ ਮਹੱਈਆ ਕਰਵਾਉਣ ਲਈ ਜ਼ਿਲੇ ’ਚ 8 ਟੀਮਾਂ ਕੀਤੀਆਂ ਗਠਿਤ


ਬਠਿੰਡਾ-
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ ਵੱਲੋ ਰਾਜ ਪੱਧਰ ਦੇ ਕਪਾਹ ਪੱਟੀ ਦੇ ਮੁੱਖ ਖੇਤੀਬਾੜੀ ਅਫਸਰਾਂ, ਜ਼ਿਲਾ ਮੰਡੀ ਅਫਸਰ, ਜਿਨਿੰਗ ਫੈਕਟਰੀ ਦੇ ਮਾਲਕਾਂ ਅਤੇ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਵੀਡਿਓ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਦੌਰਾਨ ਉਨਾਂ ਦੱਸਿਆ ਕਿ ਸੂਬਾ ਸਰਕਾਰ ਵੱਲੋ ਚਲਾਏ ਜਾ ਰਹੇ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਨਰਮੇ ਦੀ ਫਸਲ ਨੂੰ ਉਤਸ਼ਾਹਿਤ ਕਰਨ ਅਤੇ ਗੁਲਾਬੀ ਸੰੁਡੀ ਦੇ ਸੰਭਾਵੀ ਹਮਲੇ ਤੋ ਬਚਾਉਣ ਲਈ ਹਰ ਸੰਭਵ ਕੋਸ਼ਿਸਾ ਕੀਤੀਆ ਜਾ ਰਹੀਆ ਹਨ ਤਾਂ ਕਿ ਕਿਸਾਨ ਨਰਮੇ ਦੀ ਵਧੀਆ ਕੁਆਲਿਟੀ ਦੀ ਪੈਦਾਵਾਰ ਕਰਕੇ ਚੰਗੀ ਆਮਦਨ ਪ੍ਰਾਪਤ ਕਰ ਸਕਣ।


ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਸਮੂਹ ਜਿਨਿੰਗ ਫੈਕਟਰੀ ਦੇ ਮਾਲਕਾਂ ਨੂੰ ਆਦੇਸ਼ ਦਿੱਤੇ ਕਿ ਜਿਨਿੰਗ ਫੈਕਟਰੀਆਂ ਦੀ ਮਕੁੰਮਲ ਸਫਾਈ ਕੀਤੀ ਜਾਵੇ ਅਤੇ ਜਿਥੇ ਵੀ ਵੜੇਵੇ ਸਟੋਰ ਕੀਤੇ ਗਏ ਹਨ, ਉਨਾਂ ਦੀ ਤਰੁੰਤ ਫਿਊਮੀਗੇਸ਼ਨ ਕਰਵਾ ਦਿੱਤੀ ਜਾਵੇ ਤਾ ਜੋ ਕੀਟ-ਪਤੰਗੇ ਦੀ ਰਹਿੰਦ-ਖੂੰਹਦ ਬਾਕੀ ਨਾ ਰਹਿ ਸਕੇ। ਉਨਾਂ ਆਦੇਸ਼ ਦਿੱਤੇ ਕਿ 2 ਦਿਨਾਂ ਦੇ ਅੰਦਰ-ਅੰਦਰ ਸਬੰਧਤ ਮੁੱਖ ਖੇਤੀਬਾੜੀ ਅਫਸਰ ਅਤੇ ਜ਼ਿਲਾ ਮੰਡੀ ਅਫਸਰ ਸਾਂਝੀ ਟੀਮ ਬਣਾਕੇ ਜ਼ਿਲੇ ਵਿੱਚ ਚੱਲ ਰਹੀਆ ਜਿਨਿੰਗ ਫੈਕਟਰੀਆਂ ਦੀ ਇੰਸਪੈਕਸਨ ਕਰਨਗੇ ਅਤੇ ਜਿਨਿੰਗ ਫੈਕਟਰੀਆਂ ਦੇ ਮਾਲਕਾਂ ਨਾਲ ਮੀਟਿੰਗ ਕਰਕੇ ਸਮੇ-ਸਿਰ ਰਹਿੰਦ-ਖੂੰਹਦ ਨੂੰ ਨਸ਼ਟ ਕਰਨ ਲਈ ਯੋਗ ਪ੍ਰਬੰਧ ਕਰਨਗੇ। ਉਨਾਂ ਅੱਗੇ ਦੱਸਿਆ ਕਿ ਜਿਨਿੰਗ ਫੈਕਟਰੀਆਂ ਵਿੱਚ ਫੀਰੋਮੈਨ ਟਰੈਪ ਲਗਾਏ ਜਾ ਚੁੱਕੇ ਹਨ ਅਤੇ ਇਸ ਸਬੰਧ ਵਿੱਚ ਉਨਾਂ ਸਮੂਹ ਮੁੱਖ ਖੇਤੀਬਾੜੀ ਅਫਸਰਾਂ ਨੂੰ ਹਦਾਇਤ ਕੀਤੀ ਕਿ ਇੰਨਾ ਫੀਰੋਮੈਨ ਟਰੈਪ ਦੀ ਹਫਤਾਵਾਰ ਸਰਵੈਲੈਸ ਰਿਪੋਰਟ ਕੀਤੀ ਜਾਵੇ।

ਇਸ ਮੌਕੇ ਡਾ ਬਹਾਦਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵੱਲੋ ਵਿਸ਼ਵਾਸ ਦਵਾਇਆ ਕਿ ਜ਼ਿਲੇ ਅੰਦਰ ਚੱਲ ਰਹੀਆ ਜਿਨਿੰਗ ਫੈਕਟਰੀਆਂ ਵਿੱਚ ਮਕੁੰਮਲ ਸਫਾਈ ਕਰਵਾ ਦਿੱਤੀ ਜਾਵੇਗੀ ਅਤੇ ਇਸ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰਵਾ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਨਰਮੇ ਦੇ ਦਿੱਤੇ ਗਏ 105000 ਹੈਕਟਰ ਰਕਬੇ ਨੂੰ ਸਮੇ-ਸਿਰ ਪੂਰਾ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ 22 ਅਪ੍ਰੈਲ ਤੱਕ 85000 ਹੈਕਟਰ ਰਕਬੇ ਵਿੱਚ ਨਰਮੇ ਦੀ ਬਿਜਾਈ ਦਾ ਕੰਮ ਮਕੁੰਮਲ ਹੋ ਚੁੱਕਾ ਹੈ। ਇਸ ਸਮੇਂ ਜ਼ਿਲੇ ਵਿੱਚ ਬੀ.ਟੀ ਨਰਮੇ ਦੇ ਬੀਜ ਦੀ ਕੋਈ ਕਮੀ ਨਹੀ ਹੈ ਅਤੇ ਨਹਿਰੀ ਪਾਣੀ ਅਤੇ ਬਿਜਲੀ ਦੀ ਸਪਲਾਈ ਸਡਿਊਲ ਮੁਤਾਬਿਕ ਚੱਲ ਰਹੀ ਹੈ।
ਉਨਾਂ ਅੱਗੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨੂੰ ਉਚ-ਮਿਆਰੀ ਬੀਜ ਅਤੇ ਹੋਰ ਇੰਨ-ਪੁੱਟਸ ਮਹੱਈਆ ਕਰਵਾਉਣ ਲਈ ਜ਼ਿਲੇ ਵਿੱਚ 8 ਟੀਮਾਂ ਦਾ ਗਠਿਤ ਕੀਤੀਆਂ ਗਈਆ ਹਨ। ਇੰਨਾ ਟੀਮਾਂ ਵੱਲੋ ਸਮੇਂ-ਸਮੇਂ ਤੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋ ਇਲਾਵਾ ਫਸਲਾਂ ਦਾ ਪੈਸਟ ਸਰਵੇਲੈਸ ਕਰਨ ਲਈ ਜ਼ਿਲਾ ਪੱਧਰ ਤੇ 1 ਅਤੇ ਬਲਾਕ ਪੱਧਰ ਤੇ 43 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇੰਨਾ  ਸਰਵੇਲੈਸਾ ਰਿਪੋਰਟਾ ਦੇ ਅਧਾਰ ਤੇ ਸਮੇਂ-ਸਿਰ ਕਿਸਾਨਾਂ ਨੂੰ ਐਡਵਾਇਜ਼ਰੀ ਵੀ ਜਾਰੀ ਕੀਤੀ ਜਾਂਦੀ ਹੈ।     

बठिंडा में बठिंडा दिल्ली रेलवे लाईन पर अज्ञात व्यक्ति ने रेलगाड़ी के आगे कूद कर आत्महत्या की


बठिंडा.
बठिंडा दिल्ली रेलवे लाईन पर कटार सिंह वाला रेलवे स्टेशन के पास एक अज्ञात व्यक्ति ने माल गाड़ी के आगे कूद कर आत्महत्या कर ली। मृतक के लाश के चिथड़े उड़ गए और लाश के अंग बुरी तरह से दूर दूर तक बिखर गए। दुर्घटना की सूचना मिलने पर थाना जीआरपी के अधिकारी व सहारा जनसेवा की हैल्पलाइन टीम मनी कर्ण व हरदीप सिंह दुर्घटना स्थल पर पहुंचे। लाश बुरी तरह से बिखरी पड़ी थी। सहारा टीम ने लाश के अंगो को इक्टठा किया। मृतक के कुर्ता पजामा पहना था। मृतक के पास से ऐसी कोई चीज नहीं मिली जिससे उक्त अज्ञात की पहचान हो सके। अज्ञात की आयु 40 के करीब प्रतीत होती है। जीआरपी की कार्रवाई के बाद सहारा टीम ने लाश को पोस्टमार्टम के लिए सिविल अस्पताल बठिंडा की शवगृह में पहुंचाया। सहारा प्रवक्ता गौतम गोयल ने बताया लाश को सुरक्षित रख दिया गया है। सहारा टीम द्वारा लाश की शिनाख्त  के लिए प्रयास किए जा रहे है।

ਬਠਿੰਡਾ ਜ਼ਿਲੇ ਦੇ ਹਸਪਤਾਲਾਂ ’ਚ ਆਇਸੋਲੇਸ਼ਨ ਸਹੂਲਤਾਂ ਲਈ ਕੀਤਾ ਵਾਧਾ, ਲੈਵਲ 2 ਦੇ 1120 ਤੇ ਲੈਵਲ 3 ਦੇ 286 ਬੈੱਡ ਕੀਤੇ ਸਥਾਪਤ-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ

ਬਠਿੰਡਾ: ਜਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਜ਼ਿਲੇ ਦੇ 59 ਪ੍ਰਮੁੱਖ  ਹਸਪਤਾਲਾਂ ਨੂੰ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਇਸੋਲੇਸ਼ਨ ਸਹੂਲਤ ਚ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਇਹ ਹੁਕਮ ਡਾਇਸੈਸਟਰ ਮੈਨੇਜਮੈਂਟ 2005 ਦੀ ਧਾਰਾ 34 ਤਹਿਤ ਦਿਤੇ ਗਏ ਹਨ। ਜਾਰੀ ਹੁਕਮ ਤਹਿਤ ਪ੍ਰਾਈਵੇਟ ਹਸਪਤਾਲਾਂ ਚ ਲੈਵਲ 2 ਦੇ 1120 ਬੈੱਡ ਅਤੇ ਲੈਵਲ 3 ਦੇ 286 ਬੈਡ ਸਥਾਪਤ ਕੀਤੇ ਗਏ ਹਨ।

 ਜਿਲਾ ਮੈਜਿਸਟ੍ਰੇਟ ਸ਼੍ਰੀ. ਬੀ. ਸ੍ਰੀਨਿਵਾਸਨ ਨੇ ਜਾਰੀ ਹੁਕਮਾਂ ਅਨੁਸਾਰ ਏਮਜ਼ ਬਠਿੰਡਾ ਵਿਖੇ ਲੈਵਲ 2 ਦੇ  45 ਬੈੱਡ ਤੇ ਲੈਵਲ 3 ਦੇ 25 ਬੈੱਡ, ਡੀ ਐਚ ਹਸਪਤਾਲ ਲੈਵਲ 2 ਦੇ 75 ਬੈੱਡ, ਐਸ ਡੀ ਐਚ ਘੁੱਦਾ ਲੈਵਲ 2 ਦੇ 50 ਬੈੱਡ, ਡੀ.ਡੀ.ਆਰ.ਸੀ ਦੇ ਲੈਵਲ 2 ਦੇ 25, ਐਡਵਾਂਸਡ ਕੈਂਸਰ ਇੰਸਟੀਚਿਊਟ ਬਠਿੰਡਾ ਹਸਪਤਾਲ ਲੈਵਲ 2 ਦੇ 25 ਬੈੱਡ, ਆਦੇਸ਼ ਹਸਪਤਾਲ ਲੈਵਲ 2 ਦੇ 110 ਬੈੱਡ ਅਤੇ ਲੈਵਲ 3 ਦੇ 88 ਬੈੱਡ, ਮੈਕਸ ਹਸਪਤਾਲ ਲੈਵਲ 2 ਦੇ 40 ਬੈੱਡ ਅਤੇ ਲੈਵਲ 3 ਦੇ 18 ਬੈੱਡ, ਇੰਦਰਾਨੀ ਹਸਪਤਾਲ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 15 ਬੈੱਡ, ਨਿਵਾਰਨ ਹਸਪਤਾਲ ਲੈਵਲ 2 ਦੇ 10 ਬੈੱਡ ਅਤੇ ਲੈਵਲ 3 ਦੇ 3 ਬੈੱਡ, ਸਤਿਅਮ ਹਾਰਟ ਤੇ ਸੁਪਰ ਸਪੈਸ਼ਲਿਟਸ ਹਸਪਤਾਲ ਲੈਵਲ 2 ਦੇ 15 ਬੈੱਡ ਤੇ ਲੈਵਲ 3 ਦੇ 3 ਬੈੱਡ, ਪ੍ਰੇਗਮਾ ਹਸਪਤਾਲ ਲੈਵਲ 2 ਦੇ 16 ਬੈੱਡ ਅਤੇ ਅਰੁਣਾ ਹਸਪਤਾਲ ਨੂੰ ਲੈਵਲ 2 ਦੇ 18 ਬੈੱਡ ਤਿਆਰ ਰੱਖਣ  ਦੇ ਆਦੇਸ਼ ਦਿੱਤੇ ਹਨ।
 
ਇਸੇ ਤਰਾਂ ਜ਼ਿਲਾ ਮੈਜਿਸਟੇ੍ਰਟ ਨੇ ਜਾਰੀ ਹੁਕਮਾਂ ਅਨੁਸਾਰ ਕੋਵਿਡ 19 ਦੇ ਮੱਦੇਨਜਰ ਮਰੀਜ਼ਾਂ ਦੀ ਸਹੂਲਤ ਲਈ ਦਿਲੀ ਹਾਰਟ ਹਸਪਤਾਲ ਲੈਵਲ 2 ਦੇ 30 ਬੈੱਡ ਅਤੇ ਲੈਵਲ 3 ਦੇ 50 ਬੈੱਡ, ਆਈ.ਵੀ.ਵਾਈ ਹਸਪਤਾਲ ਲੈਵਲ 2 ਦੇ 27 ਬੈੱਡ ਤੇ ਲੈਵਲ 3 ਦੇ 8 ਬੈੱਡ, ਲਾਇਫ ਲਾਈਨ ਹਸਪਤਾਲ ਲਈ ਲੈਵਲ 2 ਦੇ 11 ਬੈੱਡ ਅਤੇ ਲੈਵਲ 3 ਦੇ 3 ਬੈੱਡ, ਮੇਡੀਵਿਨ ਹਸਪਤਾਲ ਦੇ ਲਈ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 5 ਬੈੱਡ, ਗੋਲਡ ਮੇਡੀਕਾ ਹਸਪਤਾਲ ਦੇ ਲੈਵਲ 2 ਦੇ 17 ਬੈੱਡ ਅਤੇ ਲੈਵਲ 3 ਦੇ 5 ਬੈੱਡ, ਨਿਊ ਲਾਇਫ ਮੈਡੀਸਿਟੀ ਹਸਪਤਾਲ ਲੈਵਲ 2 ਦੇ 27 ਬੈੱਡ, ਗਲੋਬਲ ਹੈਲਥ ਕੇਅਰ ਲੈਵਲ 2 ਦੇ 33 ਬੈੱਡ ਅਤੇ ਲੈਵਲ 3 ਦੇ 7 ਬੈੱਡ, ਮਾਨ ਹਸਪਤਾਲ ਲੈਵਲ 2 ਦੇ 11 ਬੈੱਡ ਅਤੇ ਲੈਵਲ 3 ਦੇ 3 ਬੈੱਡ, ਚੰਡੀਗੜ ਨਰਸਿੰਗ ਹੋਮ ਲੈਵਲ 2 ਦੇ 14 ਬੈੱਡ, ਬਦਿਆਲ ਮਲਟੀਸਪੈਸ਼ਲਿਟੀ ਐਡ ਟਰੋਮਾ ਸੈਂਟਰ ਨੂੰ ਲੈਵਲ 2 ਦੇ 15 ਬੈੱਡ ਤੇ ਲੈਵਲ 3 ਦੇ 7 ਬੈੱਡ, ਬੰਬੇ ਗੈਸਟਰੋ ਕੈਂਸਰ ਇੰਸਟੀਚਿਊਟ ਹਸਪਤਾਲ ਲੈਵਲ 2 ਦੇ 13 ਬੈੱਡ ਅਤੇ ਲੈਵਲ 3 ਦੇ 5 ਬੈੱਡ ਬੈੱਡ ਤਿਆਰ ਰੱਖਣ  ਦੇ ਆਦੇਸ਼ ਦਿੱਤੇ ਹਨ।
ਖਾਲਸਾ ਮਿਸ਼ਨ ਹਸਪਤਾਲ ਲੈਵਲ 2 ਦੇ 10 ਬੈੱਡ, ਗੁਰਦੇਵ ਮਲਟੀਸਿਟੀ ਹਸਪਤਾਲ ਨੂੰ ਲੈਵਲ 2 ਦੇ 16 ਬੈੱਡ, ਪੰਜਾਬ ਕੈਂਸਰ ਕੇਅਰ ਤੇ ਮਲਟੀਸਪੈਸ਼ਲਿਸਟ ਹਸਪਤਾਲ ਨੂੰ ਲੈਵਲ 2 ਦੇ 22 ਅਤੇ ਲੈਵਲ 3 ਦੇ 15 ਬੈੱਡ, ਬਾਂਸਲ ਹਸਪਤਾਲ ਐਂਡ ਕੈਨੀਰ ਸੈਂਟਰ ਨੂੰ ਲੈਵਲ 2 ਦੇ 20 ਬੈੱਡ, ਮੈਟਰੋ ਹਸਪਤਾਲ ਨੂੰ ਲੈਵਲ 2 ਦੇ 10 ਬੈੱਡ, ਕਾਲੜਾ ਮਲਟੀਸਪੈਸ਼ਲਿਸਟ ਹਸਪਤਾਲ ਨੂੰ ਲੈਵਲ 2 ਦੇ 8 ਬੈੱਡ, ਸਿੱਧੂ ਹਸਪਤਾਲ ਤੇ ਡਾਇਲਾਸਿਸ ਸੈਂਟਰ ਹਸਪਤਾਲ ਨੂੰ ਲੈਵਲ 2 ਦੇ 10 ਬੈੱਡ, ਛਾਬੜਾ ਹਸਪਤਾਲ ਅਤੇ ਟੈਸਟ ਟਿਊਬ ਬੇਬੀ ਸੈਂਟਰ ਨੂੰ ਲੈਵਲ 2 ਦੇ 10 ਬੈੱਡ ਅਤੇ ਲੈਵਲ 3 ਦੇ 10 ਬੈੱਡ, ਕੋਸਮੋ ਸੁਪਰ ਸਪੈਸ਼ਲਿਟੀ ਹਸਪਤਾਲ ਨੰੂ ਲੈਵਲ 2 ਦੇ 10 ਬੈੱਡ,  ਰਵਿੰਦਰ ਹਸਪਤਾਲ ਲੈਵਲ 2 ਦੇ 20 ਬੈੱਡ, ਬਠਿੰਡਾ ਨਿਊਰੋ ਸਪਾਇਨ ਐਂਡ ਟਿਰਿਊਮਾ ਸੈਂਟਰ ਲੈਵਲ 2 ਦੇ 13 ਬੈੱਡ ਅਤੇ ਲੈਵਲ 3 ਦੇ 4 ਬੈੱਡ, ਐਮ. ਜੀ ਹਸਪਤਾਲ ਬਠਿੰਡਾ ਤੇ ਜੀਵੀਆ ਮਲਟੀਸਪੈਸ਼ਲਿਸਟ ਹਸਪਤਾਲ ਨੂੰ ਲੈਵਲ 2 ਦੇ 8-8 ਬੈੱਡ, ਨਵਜੀਵਨ ਨਰਸਿੰਗ ਹੋਮ ਤੇ ਨਿਊ ਸਿਟੀ ਹਸਪਤਾਲ ਨੂੰ ਲੈਵਲ 2 ਦੇ 10-10 ਬੈੱਡ, ਅਪੈਕਸ ਹਸਪਤਾਲ ਐਨ.ਐਚ.ਸੈਵਨ ਰਾਮਪੁਰਾ ਫ਼ੂਲ ਲੈਵਲ 2 ਦੇ 18 ਬੈੱਡ ਤਿਆਰ ਰੱਖਣ  ਦੇ ਆਦੇਸ਼ ਦਿੱਤੇ ਹਨ।
ਕਿ੍ਰਸ਼ਨਾ ਮੋਹਨ ਦਿੱਲੀ ਚਿਲਡਰਨ ਐਂਡ ਮਲਟੀਸਪੈਸ਼ਲਿਸਟ ਹਪਸਤਾਲ ਨੇੜੇ ਵੀਰ ਕਲੋਨੀ ਬਠਿੰਡਾ ਲੈਵਲ 2 ਦੇ 10 ਬੈੱਡ, ਆਸ਼ੀਰਵਾਦ ਹਸਪਤਾਲ ਲੈਵਲ 2 ਦੇ 5 ਬੈੱਡ, ਆਰ.ਜੀ. ਹਸਪਤਾਲ ਲੈਵਲ 2 ਦੇ 8 ਬੈੱਡ, ਮਾਨ ਸਪੈਸ਼ਲਿਸਟ ਹਸਪਤਾਲ ਲੈਵਲ 2 ਦੇ 18 ਬੈੱਡ, ਜੈਮ ਹਸਪਤਾਲ ਲੈਵਲ 2 ਦੇ 6 ਬੈੱਡ, ਜ਼ਿੰਦਲ ਈ.ਐਨ.ਟੀ. ਹਸਪਤਾਲ ਲੈਵਲ 2 ਦੇ 8 ਬੈੱਡ, ਆਸਤਾ ਹਪਸਤਾਲ ਮੌੜ ਮੰਡੀ ਲੈਵਲ 2 ਦੇ 10 ਬੈੱਡ, ਜਿੰਦਲ ਹਾਰਟ ਹਸਪਤਾਲ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 7 ਬੈੱਡ, ਐਮ. ਐਚ. ਕਰੀਟੀਕਲ ਕੇਅਰ ਹਸਪਤਾਲ ਲੈਵਲ 2 ਦੇ 5 ਬੈੱਡ ਤੇ ਲੈਵਲ 3 ਦੇ 5 ਬੈੱਡ, ਪ੍ਰਕਾਸ਼ ਹਸਪਤਾਲ ਲੈਵਲ 2 ਦੇ 10 ਬੈੱਡ, ਬਾਂਸਲ ਹਸਪਤਾਲ ਰਾਮਪੁਰਾ ਲੈਵਲ 2 ਦੇ 5 ਬੈੱਡ, ਬਠਿੰਡਾ ਕੋਵਿਡ ਕੇਅਰ ਸੈਂਟਰ ਲੈਵਲ 2 ਦੇ 50 ਬੈੱਡ, ਨੌਜਵਾਨ ਵੈਲਫੇਅਰ ਸੁਸਾਇਟੀ ਕੋਵਿਡ ਸੈਂਟਰ ਬਠਿੰਡਾ ਨੰੂ ਲੈਵਲ 2 ਦੇ 20 ਬੈੱਡ ਲਗਾਉਣ ਲਈ ਪਾਬੰਦ ਹੋਣਗੇ।
ਉਨਾਂ ਜੀ.ਜੀ.ਐਸ ਹਸਪਤਾਲ ਤਲਵੰਡੀ ਸਾਬੋ ਨੰੂ ਲੈਵਲ 2 ਦੇ 7 ਬੈੱਡ, ਗੁਰੂ ਰਾਮਦਾਸ ਹਸਪਤਾਲ ਬਠਿੰਡਾ ਲੈਵਲ 2 ਦੇ 6 ਬੈੱਡ, ਡੀ.ਡੀ.ਬੋਨ ਐਂਡ ਜੁਆਇੰਟ ਹਸਪਤਾਲ ਬਠਿੰਡਾ ਨੰੂ ਲੈਵਲ 2 ਦੇ 7 ਬੈੱਡ, ਸਿਟੀ ਹਸਪਤਾਲ ਬਠਿੰਡਾ ਨੰੂ ਲੈਵਲ 2 ਦੇ 3 ਬੈੱਡ, ਰਾਮਾਂ ਹਸਪਤਾਲ ਬਠਿੰਡਾ ਨੰੂ ਲੈਵਲ 2 ਦੇ 6 ਬੈੱਡ, ਵਿਜੈ ਕਿਡਜ਼ ਸੁਪਰ ਸਪੈਸ਼ਲਿਟੀ ਹਸਪਤਾਲ ਨੰੂ ਲੈਵਲ 2 ਦੇ 5 ਬੈੱਡ ਅਤੇ ਦਰਸ਼ਨ ਸੁਪਰਸਪੈਸ਼ਲਿਟੀ ਹਸਪਤਾਲ ਨੰੂ ਲੈਵਲ 2 ਦੇ 6 ਬੈੱਡ ਲਗਾਉਣ ਦੇ ਪਾਬੰਦ ਹੋਣਗੇ।   ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।   

खबर एक नजर में देखे

लेबल

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

फ़ॉलोअर

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

यह ब्लॉग खोजें

Bathinda Leading NewsPaper

E-Paper Punjab Ka Sach 23 Nov 2024

HOME PAGE