ਰਾਮਪੁਰਾ ਫੂਲ , 5 ਫਰਵਰੀ (ਪ੍ਰਸੋਤਮ ਮਨੂੰ ) , ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਇਤਿਹਾਸਕ ਪਿੰਡ ਫੂਲ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਚੋਣ ਇਕੱਤਰਤਾ ਕੀਤੀ ਗਈ।
ਇਸ ਮੌਕੇ ਪਿੰਡ ਫੂਲ ਦੇ ਦਰਸ਼ਨ ਸਿੰਘ ਗੁਰੂਸਰੀਆ , ਬੂਟਾ ਸਿੰਘ ਬੁੱਟਰ , ਦਾਰਾ ਸਿੰਘ , ਬਲੌਰਾ ਸਿੰਘ , ਸੀਰਾ ਬੁੱਟਰ , ਅਮਰੀਕ ਸਿੰਘ ਮਾਦੜਾ , ਨੱਥਾ ਸਿੰਘ ਮਾਦੜਾ , ਰਾਮਾ ਪੰਡਿਤ ਅਤੇ ਸੁਖਦੇਵ ਸਿੰਘ ਮਿਸਤਰੀ ਨੇ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ।
ਆਪ ਉਮੀਦਵਾਰ ਬਲਕਾਰ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਚੜ੍ਹਤ ਤੋ ਦੋਵੇਂ ਪਾਰਟੀਆਂ ਬੁਖਲਾਹਟ ਵਿਚ ਆ ਗਈਆ ਹਨ ਤੇ ਲੋਕ ਧੜਾ ਧੜ ਆਮ ਆਦਮੀ ਪਾਰਟੀ 'ਚ ਸਾਮਲ ਹੋ ਰਹੇ ਹਨ।ਇਸ ਮੌਕੇ ਉਹਨਾਂ ਨਾਲ ਆਪ ਆਗੂ ਅਮਰੀਕ ਸਿੰਘ ਫੂਲ ਆਦਿ ਹਾਜਰ ਸਨ ਤੇ ਪਾਰਟੀ ਵਿੱਚ ਸਾਮਲ ਹੋਣ ਵਾਲਿਆ ਨੂੰ ਆਪ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਪਾਰਟੀ ਚਿੰਨ ਪਾਕੇ ਸਨਮਾਨਿਤ ਕੀਤਾ ਤੇ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।
ਇਸੇ ਤਰਾ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਢਪਾਲੀ ਅਤੇ ਹਰਨਾਮ ਸਿੰਘ ਵਾਲਾ ‘ਚ ਜਨ ਸਭਾ ਦੌਰਾਨ ਹੋਏ ਭਰਵੇਂ ਇਕੱਠ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੁ ਜਿੱਤ ਨੂੰ ਯਕੀਨੀ ਬਣਾ ਦਿੱਤਾ ਦੋਵੇਂ ਪਿੰਡਾਂ ਦਾ ਇਕੱਠ ਦਰਸਾ ਰਿਹਾ ਸੀ ਕਿ ਹਲਕੇ ਵਿੱਚ ਆਪ ਦੇ ਉਮੀਦਵਾਰ ਦਾ ਜਿੱਤਣਾ ਤਹਿ ਹੈ।ਇਸ ਮੌਕੇ ਪਿੰਡ ਢਪਾਲੀ ਵਾਸੀਆਂ ਨੇ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਨੂੰ ਲੱਡੂਆਂ ਨਾਲ ਅਤੇ ਪਿੰਡ ਹਰਨਾਮ ਸਿੰਘ ਵਾਲਾ ਵਿਖੇ ਕੇਲਿਆਂ ਨਾਲ ਤੋਲ ਕੇ ਖ਼ੁਸ਼ੀ ਮਨਾਈ ਅਤੇ ਇਸ ਮੌਕੇ ਪੰਜ ਦਰਜ਼ਨ ਦੇ ਕਰੀਬ ਪਰਿਵਾਰ ਅਕਾਲੀ ਦਲ ਤੇ ਕਾਂਗਰਸ ਛੱਡ ਆਪ ਵਿੱਚ ਸਾਮਲ ਹੋਏ ।
ਇਸ ਮੌਕੇ ਬਲਕਾਰ ਸਿੱਧੂ ਨੇ ਭਰੋਸਾ ਦਿੱਤਾ ਕਿ ਉਹ ਜਿੱਤ ਪ੍ਰਾਪਤ ਕਰਕੇ ਵਿਧਾਨ ਸਭਾ ਵਿੱਚ ਜਾਣਗੇ ਹਲਕੇ ਤੇ ਪੰਜਾਬ ਵਿੱਚ ਖੁਸਹਾਲੀ ਲੈਕੇ ਆਉਣਗੇ। ਇਸ ਮੌਕੇ ਪਿੰਡ ਢਪਾਲੀ ਤੇ ਪਿੰਡ ਹਰਨਾਮ ਸਿੰਘ ਵਾਲਾ ਦੇ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਭਰਪੂਰ ਸਮਰਥਨ ਦੇਣ ਦਾ ਵੀ ਵਾਅਦਾ ਕੀਤਾ। ਇਸ ਮੌਕੇ ਉਹਨਾਂ ਨਾਲ ਅਵਤਾਰ ਸਿੰਘ, ਇੰਦਰਵੀਰ ਸਿੰਘ ਢਿੱਲੋ, ਚਰਨਾ ਸਿੰਘ ਗੁਰਦੀਪ ਸਿੰਘ, ਇੰਦਰਜੀਤ ਸਿੰਘ, ਜਗਦੇਵ ਸਿੰਘ , ਬੂਟਾ ਸਿੰਘ ਸਰਪੰਚ, ਜਸਵੀਰ ਸਿੰਘ ਸਰਪੰਚ , ਸੁਖਪਾਲ ਸਿੰਘ , ਜਗਸੀਰ ਸਿੰਘ , ਸੀਰਾ ਜੈਬਦਾ , ਡਾਕਟਰ ਬਲਦੇਵ ਸਿੰਘ , ਸੁਖਚੈਨ ਸਿੰਘ , ਕਰਮਜੀਤ ਸਿੰਘ , ਜਸਮੇਲ ਸਿੰਘ , ਗੁਰਟੇਕ ਸਿੰਘ , ਜਗਸੀਰ ਸਿੰਘ ਖੱਤਰੀ ਦਾ , ਬਲਤੇਜ ਕੌਰ ਅਤੇ ਤਰਸੇਮ ਕੌਰ ਹਾਜ਼ਰ ਸਨ।