ਬਠਿੰਡਾ। ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਸਮੱਗਰਾ ਸਿੱਖਿਆ ਅਭਿਆਨ ਪੰਜਾਬ ਤਹਿਤ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐ ਸਿੱ ਬਠਿੰਡਾ ਸ਼ਿਵ ਪਾਲ ਗੋਇਲ ਦੀ ਅਗਵਾਈ ਹੇਠ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅੱਜ ਦੂਸਰੇ ਦਿਨ ਬਲਾਕ ਸਿੱਖਿਆ ਦਫਤਰ ਬਠਿੰਡਾ ਦੇ ਸਪੈਸ਼ਲ ਐਜੂਕੇਸ਼ਨ ਰਿਸੋਰਸ ਸੈਂਟਰ ਵਿਖੇ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ਼੍ਰੀਨਿਵਾਸ਼ਨ ਦੀ ਰਹਿਨੁਮਾਈ ਹੇਠ ਵਿਸ਼ੇਸ਼ ਲੋੜਾਂ ਵਾਲੇ ਦਿਵਯਾਂਗ ਬੱਚਿਆਂ ਦਾ ਅਸੈਸਮੈਟ ਨਿਰੀਖਣ ਕੈਂਪ ਲਗਾਇਆ ਗਿਆ। ਜਿਸ ਵਿੱਚ ਸਪੈਸ਼ਲ ਐਜੂਕੇਸ਼ਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਚੈਕ ਅੱਪ ਕੈਂਪ ਕਾਨਪੁਰ ਸਟੇਟ ਤੋਂ ਡਾਕਟਰਾ ਦੀ ਸੈਪਸਲ ਟੀਮ ਡਾ : ਮੁਨੀਸ਼ ਕੁਮਾਰ ਪੀ ਐਸ ੳ ਅਫ਼ਸਰ, ਡਾਕਟਰ ਮੋਹਨ ਲਾਲ ਪੀ ਓ, ਡਾਕਟਰ ਅਨਿਲ ਕੁਮਾਰ ਹਸਪਤਾਲ ਕਾਨਪੁਰ ਆਦਿ ਨੇ ਸੰਗਤ ਅਤੇ ਗੋਨਿਆਣਾ ਬਲਾਕ ਦੇ਼ 9 ਦਰਜਨ ਬੱਚਿਆਂ ਦਾ ਚੈੱਕ ਅੱਪ ਕੀਤਾ ਗਿਆ।
ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੱਧੂ ਅਤੇ ਸੁਖਪਾਲ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼ਿਵ ਪਾਲ ਗੋਇਲ ਬਠਿੰਡਾ ਵੱਲੋਂ ਕੈਂਪ ਦਾ ਨਿਰੀਖਣ ਕਰਦਿਆਂ ਕਿਹਾ ਕਿ ਕੈਂਪ ਵਿੱਚ ਸੰਗਤ ਅਤੇ ਗੋਨਿਆਣਾ ਬਲਾਕ ਦੇ ਵੱਖ-ਵੱਖ ਸਕੂਲਾਂ ਤੋਂ ਆਏ ਬੱਚਿਆਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਲੋੜਵੰਦ ਬੱਚਿਆਂ ਨੂੰ ਲੋੜ ਅਨੁਸਾਰ ਅਗਲੇ ਕੈਂਪ ਵਿੱਚ 31 ਮਾਰਚ ਤੱਕ ਟਰਾਈ ਸਾਈਕਲ, ਬਨਾਉਟੀ ਅੰਗ, ਬੂਟ ਆਦਿ ਵੰਡੇ ਜਾਣਗੇ।ਭਾਲਾ ਰਾਮ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੋਨਿਆਣਾ ਮੰਡੀ ਅਤੇ ਰਾਜਵਿੰਦਰ ਸਿੰਘ ਬਰਾੜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੰਗਤ ਨੇ ਦੱਸਿਆ ਕਿ ਸੰਗਤ ਅਤੇ ਗੋਨਿਆਣਾ ਮੰਡੀ ਬਲਾਕ ਦੇ 100 ਤੋਂ ਵੱਧ ਬੱਚਿਆਂ ਦਾ ਚੈੱਕ ਅੱਪ ਕੀਤਾ ਗਿਆ ਹੈ।
ਇਸ ਮੌਕੇ ਡਾ ਦਵਿੰਦਰ ਕੁਮਾਰ ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਅਫ਼ਸਰ, ਬੰਤ ਸਿੰਘ ਸੈਂਟਰ ਹੈੱਡ ਟੀਚਰ, ਬਲਜੀਤ ਕੌਰ , ਰਵੀ ਕੁਮਾਰ, ਵਰਿੰਦਰ ਸਿੰਘ, ਰਣਵੀਰ ਕੁਮਾਰ ਜਸਵੀਰ ਕੌਰ, ਮਨਦੀਪ ਕੌਰ, ਮੋਨਾ ਰਾਣੀ ਅਮਿ੍ਤਪਾਲ ਕੌਰ, ਵੀਰਪਾਲ ਕੌਰ ਮਹਿੰਮਾ ਸਰਜਾ ਗੁਰਦੀਪ ਸਿੰਘ ,ਬਹਾਲ ਸਿੰਘ ਅਜੀਤ ਸਿੰਘ ਪੱਕਾ , ਮਨਦੀਪ ਕੌਰ ਘੁੱਦਾ , ਪਰਸ਼ੋਤਮ ਲਾਲ ਆਈ ਆਰ ਟੀ ਬਠਿੰਡਾ, ਸੰਗਤ , ਸਰਬਜੀਤ ਸਿੰਘ ਆਦਿ ਹਾਜ਼ਰ ਸਨ । ਮੀਡੀਆ ਕੋਆਰਡੀਨੇਟਰ ਬਲਵੀਰ ਸਿੱਧੂ ਅਤੇ ਸੁਖਪਾਲ ਸਿੰਘ ਸਿੱਧੂ ਨੇ ਦੱਸਿਆ ਕਿ 21 ਜਨਵਰੀ 2021 ਨੂੰ ਰਾਮਪੁਰਾ ਬਲਾਕ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਕੈਂਪ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਰਾਮਪੁਰਾ ਵਿਖੇ ਅਸੈਸਮੈਟ ਨਿਰੀਖਣ ਕੈਂਪ ਕੀਤਾ ਜਾਵੇਗਾ।
ਫੋਟੋ ਕੈਪਸਨ :: ਸਮੱਗਰਾ ਸਿੱਖਿਆ ਅਭਿਆਨ ਪੰਜਾਬ ਸਕੀਮ ਅਧੀਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਡਾਕਟਰਾਂ ਦੀ ਟੀਮਾਂ ਦਿਵਯਾਂਗ ਬੱਚਿਆਂ ਜਾਂਚ ਕਰਦੀਆਂ ਹੋਈਆਂ।
No comments:
Post a Comment